ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ Infinix ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ Infinix S4 ਨਾਂ ਨਾਲ ਪੇਸ਼ ਕੀਤਾ ਹੈ। ਬਾਜ਼ਾਰ ’ਚ ਇਸ ਸਮਾਰਟਫੋਨ ਨੂੰ 8,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਹ ਫੋਨ 28 ਮਈ ਤੋਂ ਆਨਲਾਈਨ ਸਾਈਟ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ।
ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ ਐਂਡਰਾਇਡ 9 ਆਪਰੇਟਿੰਗ ਸਿਸਟਮ ਅਤੇ ਹੇਲੀਓ ਪੀ 22 ਪ੍ਰੋਸੈਸਰ ’ਤੇ ਆਧਾਰਤ 6.21 ਇੰਚ ਨੌਚ ਡ੍ਰੋਪ ਸਕਰੀਨ ਹੈ। ਇਸ ਵਿਚ 13+2+8 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 4000mAh ਦੀ ਬੈਟਰੀ ਹੈ। ਫੋਨ ’ਚ 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
McLaren ਨੇ ਪਹਿਲੀ ਵਾਰ ਦਿਖਾਈ ਨੈਕਸਟ ਜਨਰੇਸ਼ਨ GT Superlight ਸੁਪਰਕਾਰ
NEXT STORY