ਗੈਜੇਟ ਡੈਸਕ– ਫੋਟੋ ਸ਼ੇਅਰ ਸਾਈਟ ਇੰਸਟਾਗ੍ਰਾਮ ਨੇ ਆਖਿਰਕਾਰ ਡਾਰਕ ਮੋਡ ਜਾਰੀ ਕਰ ਦਿੱਤਾ ਹੈ। ਇੰਸਟਾਗ੍ਰਾਮ ਨੇ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਡਿਵਾਈਸ ਲਈ ਡਾਰਕ ਮੋਡ ਰਿਲੀਜ਼ ਕਰ ਦਿੱਤਾ ਹੈ। ਯੂਜ਼ਰਜ਼ ਡਾਰਕ ਮੋਡ ਪਾਉਣ ਲਈ ਆਪਣੇ ਐਪ ਨੂੰ ਅਪਡੇਟ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇੰਸਟਾਗ੍ਰਾਮ ਨੇ ਇਹ ਅਪਡੇਟ ਸਾਰੇ ਯੂਜ਼ਰਜ਼ ਲਈ ਜਾਰੀ ਕੀਤੀ ਹੈ।
ਐਂਡਰਾਇਡ 10 ਵਾਲੇ ਯੂਜ਼ਰਜ਼ ਕਰ ਸਕਣਗੇ ਇਸਤੇਮਾਲ
ਇੰਸਟਾਗ੍ਰਾਮ ਦਾ ਡਾਰਕ ਮੋਡ ਫਿਲਹਾਲ ਐਂਡਰਾਇਡ 10 ਯੂਜ਼ਰਜ਼ ਲਈ ਹੀ ਹੈ। ਉਥੇ ਹੀ ਆਈ.ਓ.ਐੱਸ. 13 ਡਿਵਾਈਸ ਵਾਲੇ ਯੂਜ਼ਰਜ਼ ਨੂੰ ਡਾਰਕ ਮੋਡ ਮਿਲੇਗਾ। ਡਾਰਕ ਮੋਡ ਤੋਂ ਇਲਾਵਾ ਇੰਸਟਾਗ੍ਰਾਮ ਐਕਟੀਵਿਟੀ ਫੀਡ ਤੋਂ ਫਾਲੋਇੰਗ ਟੈਬ ਹਟਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਦੀ ਟੈਸਟਿੰਗ ਅਗਸਤ ਤੋਂ ਹੋ ਰਹੀ ਹੈ ਪਰ ਇਸ ਹਫਤੇ ਇਸ ਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਜਾਵੇਗਾ।
BMW M5 Competition ਭਾਰਤ ’ਚ ਲਾਂਚ, 3.3 ਸੈਕਿੰਡ ’ਚ ਫੜੇਗੀ 100 kmph ਦੀ ਰਫਤਾਰ
NEXT STORY