ਜਲੰਧਰ— ਆਈ.ਆਰ.ਸੀ.ਟੀ.ਸੀ. ਨੇ ਹੁਣ ਰੇਲਵੇ ਟਿਕਟ ਬੁਕਿੰਗ ਅਤੇ ਪੇਮੈਂਟ ਨੂੰ ਹੋਰ ਆਸਾਨ ਅਤੇ ਸਮਾਰਟ ਬਣਾਉਣ ਲਈ ਈ-ਵਾਲੇਟ ਰਾਹੀਂ 'ਤਤਕਾਲ ਟਿਕਟ' ਬੁਕਿੰਗ ਸੇਵਾ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਇਸ ਵਾਲੇਟ ਦਾ ਨਾਂ 'ਆਈ.ਆਰ.ਸੀ.ਟੀ.ਸੀ. ਰੇਲ ਕਨੈਕਟ' ਹੈ। ਇਸ ਈ-ਵਾਲੇਟ ਨੂੰ ਯੂਜ਼ਰਸ ਪੇ.ਟੀ.ਐੱਮ. ਅਤੇ ਫ੍ਰੀਚਾਰਜ ਵਰਗੇ ਈ-ਵਾਲੇਟ ਦੀ ਤਰ੍ਹਾਂ ਇਸਤੇਮਾਲ ਕਰ ਸਕਣਗੇ। ਇਸ ਈ-ਵਾਲੇਟ 'ਚ ਪਹਿਲਾਂ ਤੋਂ ਹੀ ਰੁਪਏ ਜਮ੍ਹਾ ਕਰਨ ਦਾ ਆਪਸ਼ਨ ਹੋਵੇਗਾ। ਬਾਅਦ 'ਚ ਇਸ ਦੀ ਮਦਦ ਨਾਲ ਟਿਕਟ ਬੁੱਕ ਕਰਵਾਉਣਾ ਸੰਭਵ ਹੋਵੇਗਾ। ਖਾਸ ਗੱਲ ਇਹ ਵੀ ਹੈ ਕਿ ਇਹ ਵਾਲੇਟ ਯੂਜ਼ਰਸ ਨੂੰ ਤਤਕਾਲ ਟਿਕਟ ਬੁਕਿੰਗ 'ਚ ਵੀ ਮਦਦਗਾਰ ਹੋਵੇਗਾ। ਇਸ ਤੋਂ ਪਹਿਲਾਂ ਤਤਕਾਲ ਬੁਕਿੰਗ ਦੀ ਸੁਵਿਧਾ ਅਜਿਹੇ ਕਿਸੇ ਵਾਲੇਟ 'ਚ ਅਜੇ ਤਕ ਨਹੀਂ ਦਿੱਤੀ ਗਈ ਹੈ।
ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ 'ਤੇ ਲਿਖਿਆ ਹੈ ਕਿ ਪੇ.ਟੀ.ਐੱਮ. ਅਤੇ ਮੋਬੀਕੁਇੱਕ ਵਰਗੇ ਈ-ਵਾਲੇਟ ਦੀ ਤਰ੍ਹਾਂ ਹੀ ਯੂਜ਼ਰਸ ਆਈ.ਆਰ.ਸੀ.ਟੀ.ਸੀ. ਦੇ ਵਾਲੇਟ 'ਚ ਪੈਸੇ ਜਮ੍ਹਾ ਕਰ ਸਕਦੇ ਹਨ। ਕਿਹਾ ਗਿਆ ਹੈ ਕਿ ਇਸ ਤਰ੍ਹਾਂ ਟਿਕਟ ਬੁਕਿੰਗ 'ਚ ਯੂਜ਼ਰਸ ਦਾ ਕਾਫੀ ਸਮਾਂ ਵੀ ਬਚੇਗਾ। ਇਸ ਈ-ਵਾਲੇਟ ਅਕਾਊਂਟ 'ਚ ਜ਼ਿਆਦਾ ਤੋਂ ਜ਼ਿਆਦਾ 10,000 ਰੁਪਏ ਤਕ ਜਮ੍ਹਾ ਕੀਤੇ ਜਾ ਸਕਦੇ ਹਨ। ਕਿਸੇ ਵੀ ਪੇਮੈਂਟ ਆਪਸ਼ਨ ਦਾ ਇਸਤੇਮਾਲ ਕਰਕੇ ਵਨ-ਟਾਈਮ ਰਜਿਸਟ੍ਰੇਸ਼ਨ ਸ਼ੁਲਕ 50 ਰੁਪਏ (ਸੇਵਾ ਸ਼ੁਲਕ ਸਮੇਤ) ਇਥੇ ਚੁਕਾਉਣੇ ਹੋਣਗੇ।
ਧਿਆਨ ਰਹੇ ਕਿ ਰੇਲਵੇ ਰਾਜ ਮੰਤਰੀ ਰਾਜਨ ਗੋਹੇਨ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਸਰਕਾਰ ਰੇਲਵੇ ਟਿਕਟ ਰਿਜ਼ਰਵੇਸ਼ਨ ਸਿਸਟਮ 'ਚ ਸੁਧਾਰ ਕਰਨ ਲਈ ਕਦਮ ਚੁੱਕ ਰਹੀ ਹੈ। ਜੇਕਰ ਰੇਲ ਰੱਦ ਹੁੰਦੀ ਹੈ ਤਾਂ ਪੈਸੇ ਆਪਣੇ-ਆਪ ਬੁਕਿੰਗ ਲਈ ਇਸਤੇਮਾਲ ਕੀਤੇ ਗਏ ਵਾਲੇਟ 'ਚ ਆ ਜਾਣਗੇ। ਯਾਤਰੀ ਨੂੰ ਉਸ ਦੇ ਪੈਸੇ ਬੁਕਿੰਗ ਲਈ ਇਸਤੇਮਾਲ ਕੀਤੇ ਗਏ ਐਪ 'ਚ ਵਾਪਸ ਮਿਲ ਜਾਣਗੇ ਅਤੇ ਪੀ.ਐੱਨ.ਆਰ. ਵੀ ਆਪਣੇ-ਆਪ ਰੱਦ ਹੋ ਜਾਵੇਗਾ।
ਤਤਕਾਲ ਟਿਕਟ ਦੇ ਨਾਲ ਆਈ.ਆਰ.ਸੀ.ਟੀ.ਸੀ. ਨੇ ਫੂਡ ਆਨ ਟ੍ਰੈਕ ਐਪ ਦੀ ਵੀ ਸ਼ੁਰੂਆਤ ਕੀਤੀ ਹੈ। ਇਹ ਐਪ ਯੂਜ਼ਰ ਨੂੰ ਰੇਲ 'ਚ ਚੱਲਦੇ ਹੋਏ ਖਾਣਾ ਬੁੱਕ ਕਰਨ ਦੀ ਸੁਵਿਧਾ ਦੇਵੇਗਾ। ਰੇਲਵੇ ਅਥਾਰਟੀ ਵਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਹੁਣ ਤੁਹਾਡਾ ਮਨਪਸੰਦ ਖਾਣਾ ਸਿਰਫ ਇਕ ਕਲਿੱਕ ਦੂਰ ਹੋਵੇਗਾ। ਉਹ ਵੀ ਰੇਲ ਯਾਤਰਾ ਦੌਰਾਨ ਹੀ। ਦੱਸ ਦਈਏ ਕਿ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਜੇਕਰ ਖਾਣਾ ਕਿਸੇ ਕਾਰਨ ਮੁਹੱਈਆ ਨਹੀਂ ਹੋ ਪਾਉਂਦਾ ਤਾਂ ਖਾਣੇ ਦੀ ਕੀਮਤ ਆਈ.ਆਰ.ਸੀ.ਟੀ.ਸੀ. ਦੇਵੇਗੀ, ਯਾਤਰੀ ਨੂੰ ਇਸ ਨੂੰ ਲੈ ਕੇ ਬਿੱਲ ਜਾਰੀ ਨਹੀਂ ਕੀਤਾ ਜਾਵੇਗਾ।
ਵਨਪਲੱਸ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਅਸਿਸਟੈਂਟ ਦੇ ਅੰਦਰ ਮਿਲਿਆ ਗੂਗਲ ਲੈੱਜ਼ ਇੰਟੀਗ੍ਰੇਸ਼ਨ
NEXT STORY