ਜਲੰਧਰ-ਗੂਗਲ ਦੇ ਕੋ-ਫਾਊਡਰ ਲੈਰੀ ਪੇਜ ਨੇ ਇਕ ਸਟਾਰਟਅਪ Kitty Hawk'ਚ ਪੈਸਾ ਲਗਾਇਆ ਹੈ। ਇਸ ਸਟਾਰਟ-ਅਪ ਨੇ ' ਉਡਣ ਵਾਲੀ ਕਾਰ ' Flyer ਦਾ ਪ੍ਰੋਟੋਟਾਇਪ ਪੇਸ਼ ਕੀਤਾ ਹੈ। ਇਹ ਇਕ ਅਲਟਰਾ ਲਾਈਟ ਏਅਰਕ੍ਰਾਫਟ ਜੋ ਪਾਣੀ ਦੇ ਉੱਪਰ ਆਸਾਨੀ ਨਾਲ ਉਡਾਨ ਭਰਦਾ ਹੈ ਜਿਸ ਨੂੰ ਡੈਮੋਸਟ੍ਰੇਸ਼ਨ ਵੀਡੀਓ 'ਚ ਇਸ ਨੂੰ ਵੀ ਦੇਖਿਆ ਜਾ ਸਕਦਾ ਹੈ।
Kity Hawk ਨੇ ਇਕ ਡੈਮੋਸਟ੍ਰੇਸ਼ਨ ਵੀਡੀਓ ਜਾਰੀ ਕੀਤਾ ਹੈ। ਏਅਰਕ੍ਰਾਫਟ ਦੇ ਬੇਸ 'ਚ ਲੱਗੇ ਛੋਟੇ ਪ੍ਰੋਪੇਲਰ (Small propeller) ਦੇ ਸਹਾਰੇ ਇਹ ਏਅਰਕ੍ਰਾਫਟ ਉੱਡਦਾ ਹੋਇਆ ਦੇਖਿਆ ਜਾ ਰਿਹਾ ਹੈ। ਪਾਣੀ 'ਚ ਇਸ ਨੂੰ ਆਰਾਮ ਨਾਲ ਲੈਂਡ ਕਰਵਾਇਆ ਜਾ ਸਕਦਾ ਹੈ। ਇਹ ਪ੍ਰੋਟੋਟਾਇਪ ਦੇਖਣ 'ਚ ਕਿਸੇ ਕਾਰ ਦੀ ਤਰ੍ਹਾਂ ਹੀ ਲੱਗ ਰਿਹਾ ਹੈ। ਜਿਸ 'ਚ Wings ਲੱਗੇ ਹੋਏ ਹੈ।
ਇਸ 'ਚ ਇਕ ਸੀਟ ਹੈ ਅਤੇ ਇਹ ਇਲੈਕਟ੍ਰਿਕ ਬੇਸਡ ਹੈ ਜਿਸ ਨੂੰ Octocopper ਵੀ ਕਿਹਾ ਜਾਂਦਾ ਹੈ। ਅਮਰੀਕਾ 'ਚ ਫਿਲਹਾਲ ਇਸ ਦੀ ਟੈਸਟਿੰਗ ਹੋ ਰਹੀ ਹੈ। ਕੰਪਨੀ ਦੇ ਇਕ ਸਟੇਟਮੈਂਟ 'ਚ ਕਿਹਾ ਹੈ ਕਿ ਇਸ ਨੂੰ ਉਡਾਨ ਦੇ ਲਈ ਡਰਾਈਵਰ ਕੋਲ ਪਾਇਲਟ ਲਾਇਸੰਸ ਹੋਣਾ ਜ਼ਰੂਰੀ ਨਹੀਂ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਨੂੰ ਮਿੰਟਾਂ 'ਚ ਉਡਾਉਣਾ ਸਿਖਿਆ ਜਾ ਸਕਦਾ ਹੈ।
ਇਸ ਸਾਲ ਦੇ ਅੰਤ 'ਚ ਸ਼ੁਰੂ ਹੋਵੇਗੀ ਵਿਕਰੀ
ਕੰਪਨੀ ਨੇ ਕਿਹਾ ਹੈ ਕਿ Kitty Hawk Flyer 15 ਫੁੱਟ ਦੀ ਉਚਾਈ 'ਤੇ ਖੁਦ ਰੋਕਿਆ ਜਾ ਸਕਦਾ ਹੈ। ਫਿਲਹਾਲ ਇਸ ਨੂੰ ਪਾਣੀ ਦੇ ਉੱਪਰ ਉਡਾਣ ਲਈ ਲਾਈਕ ਬਣਾਇਆ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਸ ਦੀ ਵਿਕਰੀ ਵੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਇਸ ਦੀਆਂ ਕੀਮਤਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਕੰਪਨੀ ਨੇ ਆਪਣੀ ਵੈੱਬਸਾਈਟ 'ਚ ਕਿਹਾ ਹੈ ਕਿ ' ਸਾਨੂੰ ਉਮੀਦ ਹੈ ਕਿ ਇਕ ਦਿਨ ਲੋਕਾਂ ਦੇ ਕੋਲ ਪਰਸਨਲ ਫਲਾਇਟ ਹੋਵੇਗੀ ਅਤੇ ਅਜਿਹਾ ਹੀ ਆਉਣ ਵਾਲੇ ਸਮੇਂ 'ਚ ਕਈ ਅਵਸਰ ਮੌਜੂਦ ਹੋਣਗੇ।'
ਹਾਲਾਂਕਿ ਵੀਡੀਓ 'ਚ ਜਿਵੇਂ ਇਸਦਾ ਪ੍ਰੋਟੋਟਾਇਪ ਦਿਸ ਰਿਹਾ ਹੈ ਬਜ਼ਾਰ 'ਚ ਉਪਲੱਬਧ ਹੋਣ ਤੱਕ ਉਸ 'ਚ ਕੁਝ ਬਦਲਾਅ ਕੀਤਾ ਜਾ ਸਕਦਾ ਹੈ। ਡਿਜ਼ਾਇਨ ਅਲੱਗ ਹੋਵੇਗਾ ਕਿਉਕਿ ਪ੍ਰੋਟੋਟਾਇਪ 'ਚ ਹੁਣ ਕਾਫੀ ਬਦਲਾਅ ਹੋਣ ਦੀ ਉਮੀਦ ਹੈ।
ਗੂਗਲ ਦੇ ਕੋ-ਫਾਊਡਰ ਲੈਰੀ ਪੇਜ ਨੇ ਕਿਹਾ ਹੈ, ' ਆਸਾਨੀ ਨਾਲ ਉੱਡਣਾ ਸਾਡਾ ਸਾਰਿਆ ਦਾ ਸੁਪਨਾ ਹੁੰਦਾ ਹੈ ਮੈਂ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਕਿ ਜਲਦੀ ਹੀ ਆਪਣੇ Kitty Hawk Flyer 'ਤੇ ਬੈਠ ਕੇ ਇਸ ਨੂੰ ਪਰਸਨਲ ਫਲਾਇਟ ਦੀ ਤਰ੍ਹਾਂ ਯੂਸ ਕਰੂਗਾ। ਸਾਨੂੰ ਉਮੀਦ ਹੈ ਕਿ ਜਲਦੀ ਹੀ ਤੁਸੀਂ ਵੀ ਅਜਿਹਾ ਕਰ ਸਕੋਗੇ। ਟੀਮ ਦੇ ਹਾਰਡ ਵਰਕ ਦੇ ਲਈ ਧੰਨਵਾਦ'
ਕੀ ਭਾਰਤ 'ਚ ਵੀ ਮਿਲੇਗੀ ਫਲਾਇੰਗ ਕਾਰ?
ਇਸ ਸਾਲ ਦੇ ਅੰਤ 'ਚ ਇਸ ਦੀ ਵਿਕਰੀ ਅਮਰੀਕਾ 'ਚ ਸ਼ੁਰੂ ਹੋਵੇਗੀ। ਪਰ ਕੰਪਨੀ ਨੇ ਕਿਹਾ ਹੈ ਕਿ ਸਾਨੂੰ ਅਮਰੀਕਾ ਦੇ ਇਲਾਵਾ ਦੂਜੇ ਦੇਸ਼ਾ 'ਚ ਨਹੀਂ ਭੇਜੇਗੀ। ਹਾਲਾਂਕਿ ਜਿਸ ਨੂੰ ਚਾਹੀਦਾ ਉਹ ਆਪਣੇ ਤਰੀਕੇ ਨਾਲ ਇਸ ਲਈ ਡਿਲਵਰੀ ਦਾ ਇੰਤਜ਼ਾਮ ਕਰ ਸਕਦਾ ਹੈ।
Galaxy S8 ਦੀ ਡਿਸਪਲੇ 'ਚ ਆਈ ਸਮੱਸਿਆ, ਸੈਮਸੰਗ ਨੇ ਜਾਰੀ ਕੀਤਾ ਨਵਾਂ ਅਪਡੇਟ
NEXT STORY