ਗੈਜੇਟ ਡੈਸਕ—Amazon 'ਤੇ JBL ਪਾਵਰ ਪਲੇ ਸੇਲ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੌਰਾਨ ਡਿਸਕਾਊਂਟ, ਕੈਸ਼ਬੈਕ ਅਤੇ ਜੇਬੀਐੱਲ ਦੇ ਨਾਲ-ਨਾਲ ਹਾਰਮਨ ਕਾਰਡਨ ਦੇ ਆਡੀਓ ਐਕਸੈਸਰੀਜ਼ 'ਤੇ ਕਈ ਆਫਰਸ ਦਿੱਤੇ ਜਾ ਰਹੇ ਹਨ। ਸੇਲ 'ਚ ਗਾਹਕ ਵਾਇਰਡ ਅਤੇ ਬਲੂਟੁੱਥ ਦੋਵਾਂ ਹੀ ਤਰ੍ਹਾਂ ਦੇ ਹੈੱਡਫੋਨ ਅਤੇ ਸਪੀਕਰਸ 'ਤੇ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ। ਇਸ ਦੌਰਾਨ ਬੈਂਕਿੰਗ ਆਫਰਸ, ਕੈਸ਼ਬੈਕ ਅਤੇ ਨੋ-ਕਾਸਟ EMI ਆਫਰਸ ਦਾ ਲਾਭ ਵੀ ਗਾਹਕਾਂ ਨੂੰ ਮਿਲੇਗਾ। ਈ-ਕਾਮਰਸ ਪਲੇਟਫਾਰਮ 'ਤੇ JBL ਪਾਵਰ ਪਲੇ ਸੇਲ ਦਾ ਆਖਿਰੀ ਦਿਨ 28 ਮਾਰਚ ਹੋਵੇਗਾ।
ਫੈਸਟ ਦੌਰਾਨ ਮਿਲ ਰਹੇ ਹਨ ਆਫਰਸ
JBL Flip 3 Stealth ਬਲੂਟੁੱਥ ਸਪੀਕਰਸ 'ਚ 36 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਸਪੀਕਰ ਨੂੰ ਗਾਹਕ 7,499 ਰੁਪਏ ਦੀ ਜਗ੍ਹਾ 4,799 ਰੁਪਏ 'ਚ ਖਰੀਦ ਸਕਣਗੇ।
JBL T460BT Extra Bass ਆਨ-ਈਅਰ ਬਲੂਟੁੱਥ ਹੈੱਡਫੋਨ ਨੂੰ 31 ਫੀਸਦੀ ਡਿਸਕਾਊਂਟ ਨਾਲ ਸੇਲ ਕੀਤਾ ਜਾ ਰਿਹਾ ਹੈ। ਗਾਹਕ ਫਿਲਹਾਲ ਇਸ ਨੂੰ 2,399 ਰੁਪਏ 'ਚ ਖਰੀਦ ਸਕਦੇ ਹਨ।
JBL T205BT ਪਿਊਰ ਬੇਸ ਵਾਇਰਲੈੱਸ ਹੈੱਡਫੋਨ 'ਤੇ 27 ਫੀਸਦੀ ਦਾ ਡਿਸਕਾਊਂਟ ਦਿੱਤਾ ਗਿਆ ਹੈ। ਡਿਸਕਾਊਂਟ ਤੋਂ ਬਾਅਦ ਗਾਹਕ ਇਸ ਨੂੰ 2,199 ਰੁਪਏ 'ਚ ਖਰੀਦ ਸਕਦੇ ਹਨ। ਨਾਲ ਹੀ ਇਸ 'ਚ ਕੈਸ਼ਬੈਕ ਅਤੇ ਇੰਸਟੈਂਟ ਡਿਸਕਾਊਂਟ ਤੋਂ ਇਲਾਵਾ ਨੋ-ਕਾਸਟ EMI ਦਾ ਫਾਇਦਾ ਵੀ ਗਾਹਕ ਲੈ ਸਕਦੇ ਹਨ।
ਵਾਇਰਡ JBL C100SI ਇਨ-ਈਅਰ ਹੈੱਡਫੋਨ ਦੀ ਗੱਲ ਕਰੀਏ ਤਾਂ ਇਸ 'ਚ 50 ਫੀਸਦੀ ਤੱਕ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਗਾਹਕ ਇਸ ਨੂੰ 649 ਰੁਪਏ 'ਚ ਖਰੀਦ ਸਕਦੇ ਹਨ। ਪੋਰਟੇਬਲ JBL Go ਬਲੂਟੁੱਥ ਸਪੀਕਰ ਦੀ ਗੱਲ ਕਰੀਏ ਤਾਂ ਇਸ ਸਪੀਕਰ 'ਤੇ 41 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਗਾਹਕ ਇਸ ਨੂੰ 1,599 ਰੁਪਏ 'ਚ ਅਮੇਜ਼ਾਨ 'ਤੇ ਖਰੀਦ ਸਕਦੇ ਹਨ।
ਜਲਦ ਬੰਦ ਹੋ ਜਾਵੇਗੀ Microsoft Windows 7, ਕੰਪਨੀ ਨੇ ਜਾਰੀ ਕੀਤਾ ਨੋਟੀਫਿਕੇਸ਼ਨ
NEXT STORY