ਗੈਜੇਟ ਡੈਸਕ– ਅਮਰਨਾਥ ਯਾਤਰੀਆਂ ਲਈ ਜੰਮੂ-ਕਸ਼ਮੀਰ ’ਚ ਰਿਲਾਇੰਸ ਜਿਓ ਨੇ 102 ਰੁਪਅ ਵਾਲਾ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਾਲਨ ਦੀ ਮਿਆਦ 7 ਦਿਨਾਂ ਦੀ ਹੈ, ਜਿਸ ਵਿਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ, ਰੋਜ਼ਾਨਾ 100 ਮੈਸੇਜ ਅਤੇ 500MB ਹਾਈ-ਸਪੀਡ ਡਾਟਾ ਦੀ ਸੁਵਿਧਾ ਮਿਲੇਗੀ। ਇਸ ਪ੍ਰੀਪੇਡ ਪਲਾਨ ਨੂੰ ਖਾਸਤੌਰ ’ਤੇ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਤੀਰਥਯਾਤਰੀਆਂ ਲਈ ਲਿਆਇਆ ਗਿਆ ਹੈ। ਧਿਆਨ ਰਹੇ ਕਿ ਇਸ ਪਲਾਨ ’ਚ ਗਾਹਕਾਂ ਨੂੰ ਜਿਓ ਐਪਸ ਦਾ ਐਕਸੈਸ ਨਹੀਂ ਮਿਲੇਗਾ ਯਾਨੀ ਗਾਹਕ ਜਿਓ ਸਿਨੇਮਾ, ਜਿਓ ਟੀਵੀ ਅਤੇ ਜਿਓ ਦੀਆਂ ਬਾਈ ਸੇਵਾਵਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ’ਚ ਪ੍ਰੀਪੇਡ ਸਬਸਕ੍ਰਾਈਬਰਜ਼ ਲਈ ਰੋਮਿੰਗ ਸੁਵਿਧਾ ’ਤੇ ਰੋਕ ਲੱਗੀ ਹੋਈ ਹੈ, ਇਹੀ ਕਾਰਨ ਹੈ ਕਿ ਅਰਮਨਾਥ ਯਾਤਰਾ ’ਤੇ ਪਹੁੰਚੇ ਸ਼ਰਧਾਲੁਆਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਰਿਲਾਇੰਸ ਜਿਓ ਨੇ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੁਆਂ ਲਈ ਇਹ ਕਾਸ ਪਲਾਨ ਲਾਂਚ ਕੀਤਾ ਹੈ ਤਾਂ ਜੋ ਉਹ ਯਾਤਰਾ ਦੌਰਾਨ ਆਪਣੇ ਸਕੇ-ਸੰਬੰਧੀਆਂ ਨਾਲ ਜੁੜੇ ਰਹਿਣ।
20 ਦਿਨਾਂ ਦੇ ਬੈਟਰੀ ਬੈਕਅਪ ਨਾਲ ਲਾਂਚ ਹੋਇਆ Lenovo ਦਾ ਨਵਾਂ ਸਮਾਰਟ ਬੈਂਡ
NEXT STORY