ਗੈਜੇਟ ਡੈਸਕ– ਵਨਪਲੱਸ 6 ਅਤੇ ਵਨਪਲੱਸ 6ਟੀ ਨੂੰ ਸਾਲ 2018 ਦਾ ਸਭ ਤੋਂ ਬਿਹਤਰੀਨ ਸਮਾਰਟਫੋਨ ਕਿਹਾ ਜਾ ਸਕਦਾ ਹੈ। ਇਹ ਦੋਵੇਂ ਹੀ ਫੋਨ ਆਪਣੇ ਪ੍ਰੀਮੀਅਮ ਫੀਚਰ ਅਤੇ ਸਪੈਸੀਫਿਕੇਸ਼ਨ ਕਾਰਨ ਗਾਹਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਸਨ। ਫੋਨ ’ਚ ਦਿੱਤਾ ਗਿਆ ਸਨੈਪਡ੍ਰੈਗਨ 845 ਪ੍ਰੋਸੈਸਰ ਇਸ ਨੂੰ ਇਕ ਪਾਵਰਫੁੱਲ ਫੋਨ ਬਣਾਉਂਦਾ ਹੈ। ਇਨ੍ਹਾਂ ਦੋਵਾਂ ਫੋਨ ਨੂੰ ਕੰਪਨੀ ਨੇ ਸਮੇਂ-ਸਮੇਂ ’ਤੇ ਨਵੀਂ OxygenOS ਅਪਡੇਟ ਮਹੁੱਈਆ ਕਰਵਾਈ ਹੈ।
ਹਾਲ ਹੀ ’ਚ ਕੰਪਨੀ ਨੇ ਵਨਪਲੱਸ 6ਟੀ/6/5ਟੀ/5 ਲਈ ਜਾਰੀ ਕੀਤੇ ਗਏ ਓਪਨ ਬੀਟਾ ਅਪਡੇਟ ’ਚ ਅਪ੍ਰੈਲ 2019 ਦਾ ਸਕਿਓਰਿਟੀ ਪੈਟ ਉਪਲੱਬਧ ਕਰਵਾਇਆ ਸੀ। ਇਸ ਦੇ ਨਾਲ ਹੀ ਕੰਪਨੀ ਵਨਪਲੱਸ 3 ਅਤੇ ਵਨਪਲੱਸ 3ਟੀ ਲਈ ਐਂਡਰਾਇਡ ਪਾਈ ਦਾ ਬੀਟਾ ਅਪਡੇਟ ਦੇ ਰਹੀ ਹੈ। ਅਪਡੇਟ ਜਾਰੀ ਕਰਨ ਦੇ ਇਸੇ ਕ੍ਰਮ ’ਚ ਕੰਪਨੀ ਸਾਲ 2018 ਦੇ ਫਲੈਗਸ਼ਿਪ ਫੋਨ ਵਨਪਲੱਸ 6 ਅਤੇ ਵਨਪਲੱਸ 6ਟੀ ਲਈ ਨਵੀਂ ਸਟੇਬਲ ਅਪਡੇਟ ਉਪਲੱਬਧ ਕਰਵਾ ਰਹੀ ਹੈ।
ਵਨਪਲੱਸ 6ਟੀ ਲਈਇਹ ਅਪਡੇਟ ਵਰਜਨ ਨੰਬਰ OxygenOS 9.0.13 ਅਤੇ ਵਨਪਲੱਸ 6 ਲਈ Oxygen OS 9.0.5 ਨਾਲ ਰੋਲ ਆਊਟ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਅਪਡੇਟ ’ਚ ਮਾਰਚ 2019 ਸਕਿਓਰਿਟੀ ਪੈਚ ਵੀ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਸ ਅਪਡੇਟ ’ਚ ਵੱਡੇਬਦਲਾਅ ਦੇਖਣ ਨੂੰ ਨਹੀਂ ਮਿਲਣਗੇ ਪਰ ਇਸ ਵਿਚ ਕਈ ਫਿਕਸ ਦੇ ਨਾਲ ਦੂਜੇ ਸਟੇਬਿਲਟੀ ਸੁਧਾਰ ਕੀਤੇ ਗਏ ਹਨ। ਇਸ ਦੇ ਨਾਲ ਹੀ ਫੋਨ ’ਚ ਦਿੱਤੇ ਗਏ ਕਮਿਊਨਿਟੀ ਐਪ ’ਚ ਯੂਜ਼ਰਜ਼ ਨੂੰ ਕੁਝ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ।
ਕੰਪਨੀ ਇਸ ਅਪਡੇਟ ਨੂੰ ਲੜੀਵਾਰ ਤਰੀਕੇ ਨਾਲ ਉਪਲੱਬਧ ਕਰਵਾ ਰਹੀ ਹੈ ਅਤੇ ਹੌਲੀ-ਹੌਲੀ ਇਹ ਸਾਰੇ ਯੂਜ਼ਰਜ਼ ਤਕ ਪਹੁੰਚ ਜਾਵੇਗੀ। ਜੇਕਰ ਤੁਸੀਂ ਇਸ ਅਪਡੇਟ ਨੂੰ ਡਾਊਨਲੋਡ ਕਰਨ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ ਤਾਂ ਤੁਹਾਨੂੰ Oxygen Updater ’ਤੇ ਜਾ ਕੇ ਇਸ ਨੂੰ ਡਾਊਨਲੋਡ ਕਰਨਾ ਹੋਵੇਗਾ।
ਇਲੈਕਟ੍ਰਿਕ ਕਾਰ ਜੋ ਚਲਦੀ ਹੈ F-16 ਫਾਈਟਰ ਜੈੱਟ ਤੋਂ ਵੀ ਤੇਜ਼
NEXT STORY