ਜਲੰਧਰ-ਲਿਨੋਵੋ ਆਪਣੇ ਦਮਦਾਰ ਸਮਾਰਟਫੋਨਜ਼ ਦੇ ਲਈ ਮਸ਼ਹੂਰ ਕੰਪਨੀ ਹੈ, ਜੋ ਆਪਣੇ ਸਮਾਰਟਫੋਨ 'ਚ ਬਿਹਤਰੀਨ ਕੁਆਲਿਟੀ ਅਤੇ ਸ਼ਾਨਦਾਰ ਸਪੈਸੀਫਿਕੇਸ਼ਨ ਦੇ ਨਾਲ ਘੱਟ ਕੀਮਤ 'ਚ ਪੇਸ਼ ਕੀਤੇ ਜਾਂਦੇ ਹਨ। ਲੰਬੇ ਸਮੇਂ ਤੋਂ ਬਾਅਦ ਲਿਨੋਵੋ ਭਾਰਤ 'ਚ ਆਪਣੀ ਸੀਰੀਜ਼ ਨੂੰ ਵਧਾਉਂਦੇ ਹੋਈ 16 ਅਕਤੂਬਰ ਨੂੰ ਇਕ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ। ਇਸ ਈਵੈਂਟ 'ਚ ਲਿਨੋਵੋ ਜ਼ੈੱਡ5 ਪ੍ਰੋ (Lenovo Z5 Pro) ਦੇ ਨਾਂ ਨਾਲ ਨਵਾਂ ਸਮਾਰਟਫੋਨ ਲਾਂਚ ਹੋਣ ਦੀ ਉਮੀਦ ਹੈ।

ਰਿਪੋਰਟ ਮੁਤਾਬਕ ਲਿਨੋਵੋ ਨੇ 16 ਅਕਤੂਬਰ ਦੇ ਲਈ ਮੀਡੀਆ ਇਨਵਾਈਟ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਹ ਈਵੈਂਟ ਦਿੱਲੀ 'ਚ ਹੋਵੇਗਾ। ਇਨਵਾਈਟ 'ਚ ਕਿਸੇ ਸਮਾਰਟਫੋਨ ਦੇ ਨਾਂ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਸ 'ਦ ਕਿਲਰ ਰਿਟਰਨ' (The Killer Return) ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਲਿਨੋਵੋ K8 ਨੋਟ ਦਾ ਅਪਗ੍ਰੇਡਿਡ ਵੇਰੀਐਂਟ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਹ ਸਮਾਰਟਫੋਨ ਨੋਟ ਸੀਰੀਜ਼ 'ਚ ਲਾਂਚ ਕੀਤਾ ਜਾ ਰਿਹਾ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਪਿਛਲੀ ਰਿਪੋਰਟ ਮੁਤਾਬਕ ਲਿਨੋਵੋ Z5 ਪ੍ਰੋ 'ਚ 6.5 ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 2280x1440 ਪਿਕਸਲ ਰੈਜ਼ੋਲਿਊਸ਼ਨ ਅਤੇ ਸਮਾਰਟਫੋਨ ਪੂਰੀ ਤਰ੍ਹਾਂ ਨਾਲ ਬੇਜ਼ਲ ਲੈੱਸ ਹੋਵੇਗਾ। ਸਮਾਰਟਫੋਨ ਦੇ ਉੱਪਰਲੇ ਪਾਸੇ ਨੌਚ ਡਿਸਪਲੇਅ ਵੀ ਮੌਜੂਦ ਹੋਵੇਗੀ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਜਾਵੇਗਾ। ਸਮਾਰਟਫੋਨ 'ਚ ਦੋ ਰੈਮ ਵੇਰੀਐਂਟਸ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਮੌਜੂਦ ਹੋਵੇਗਾ। ਪਾਵਰ ਬੈਕਅਪ ਦੇ ਲਈ 4,000 ਐੱਮ. ਏ. ਐੱਚ. ਦੀ ਬੈਟਰੀ ਮੌਜੂਦ ਹੋਵੇਗੀ।
ਦੁਨੀਆ 'ਚ ਸਭ ਤੋਂ ਜ਼ਿਆਦਾ ਭਾਰਤ 'ਚ ਲੋਕਾਂ ਦੀ ਹੁੰਦੀ ਹੈ Selfie Death
NEXT STORY