ਜਲੰਧਰ-ਪੈਨਾਸੋਨਿਕ ਇੰਡੀਆ ਨੇ ਭਾਰਤ 'ਚ ਬੁੱਧਵਾਰ ਨੂੰ ਆਪਣਾ ਨਵਾਂ ਐਲੂਗਾ ਸੀਰੀਜ਼ ਸਮਾਰਟਫੋਨ ਪੇਸ਼ ਕਰ ਦਿੱਤਾ ਹੈ। ਪੈਨਾਸੋਨਿਕ ਐਲੂਗਾ I9 ਸਮਾਰਟਫੋਨ ਦੀ ਕੀਮਤ 7,499 ਰੁਪਏ ਹੈ। ਨਵਾਂ ਐਲੂਗਾ I9 ਸਮਾਰਟਫੋਨ 15 ਦਸੰਬਰ ਤੋਂ ਐਕਸਲੂਸਿਵਲੀ ਤੌਰ 'ਤੇ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਖਰੀਦਣ ਲਈ ਉਪਲੱਬਧ ਹੋਵੇਗਾ। ਨਵਾਂ Panasonic Eluga i9 ਸਮਾਰਟਫੋਨ ਦੀ ਖਾਸੀਅਤ ਇਸ 'ਚ ਦਿੱਤਾ ਗਿਆ 13 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ, 3 ਜੀ. ਬੀ. ਰੈਮ ਅਤੇ ਸਲੀਕ ਡਿਜ਼ਾਇਨ ਮੌਜੂਦ ਹੈ। ਨਵਾਂ ਸਮਾਰਟਫੋਨ ਸਪੇਸ ਗ੍ਰੇਅ , ਸ਼ੌਪੇਨ ਗੋਲਡ ਅਤੇ ਬਲੂ ਕਲਰ ਵੇਰੀਐਂਟ 'ਚ ਮਿਲੇਗਾ।
ਪੈਨਾਸੋਨਿਕ ਐਲੂਗਾ i9 ਸਮਾਰਟਫੋਨ 'ਚ ਇਕ 5 ਇੰਚ HD IPS (720X1280) ਡਿਸਪਲੇਅ ਮੌਜੂਦ ਹੈ, ਜੋ ਕਿ 2.5D ਕਵਰਡ ਗਲਾਸ ਨਾਲ ਲੈਸ ਹੈ। ਫੋਨ 'ਚ 1.25 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ MTK6737 ਦਿੱਤਾ ਗਿਆ ਹੈ। ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਐਲੂਗਾ i9 ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਕਿ LED ਫਲੈਸ਼ ਨਾਲ ਆਉਦਾ ਹੈ। ਫੋਨ 'ਚ ਇਕ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਦੇ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ, ਜਿਸ ਦੇ ਇਕ ਟੱਚ ਦੇ ਨਾਲ ਸੈਲਫੀ ਲਈ ਜਾ ਸਕਦੀ ਹੈ। ਨਵੇਂ ਐਲੂਗਾ i9 ਸਮਾਰਟਫੋਨ 'ਚ ਤਸਵੀਰਾਂ ਨੂੰ ਵਾਟਰਮਾਰਕ , ਪੈਨਾਰੋਮਾ ਅਤੇ ਬਰਸਟ ਮੋਡ ਸਮੇਤ ਕਈ ਮੋਡ 'ਚ ਐਡਿਟ ਕੀਤੇ ਜਾ ਸਕਦਾ ਹਨ।
ਕੰਪਨੀ ਅਨੁਸਾਰ ਐਲੂਗਾ i9 ਸਮਾਰਟਫੋਨ ਫੁੱਲ ਯੂਨੀਬਾਡੀ ਡਿਜ਼ਾਇਨ ਨਾਲ ਆਉਦਾ ਹੈ ਅਤੇ ਜਿਸ ਨਾਲ ਡਿਵਾਇਸ ਨਮੀ ਅਤੇ ਧੂੜ ਤੋਂ ਸੁਰੱਖਿਅਤ ਰਹਿੰਦਾ ਹੈ। ਫੋਨ ਐਂਡਰਾਇਡ 7.0 ਨੂਗਟ 'ਤੇ ਚੱਲਦਾ ਹੈ। ਡਿਵਾਇਸ ਨੂੰ ਪਾਵਰ ਦੇਣ ਲਈ 2500mAh ਦੀ ਬੈਟਰੀ ਦਿੱਤੀ ਗਈ ਹੈ। ਇਸ ਨਵੇਂ ਡਿਵਾਇਸ 'ਚ ਪੈਨਾਸੋਨਿਕ ਦਾ ਆਰਟੀਫਿਸ਼ੀਅਲ ਇੰਟੈਲੀਜੇਂਸ ਆਧਾਰਿਤ ਅਰਬੋ ਅਸਿਸਟੈਂਟ ਦਿੱਤਾ ਗਿਆ ਹੈ। ਸਮਾਰਟਫੋਨ 'ਚ ਇਨ ਬਿਲਟ OTG ਸੁਪੋਟ ਹੈ। ਇਸ ਤੋਂ ਇਲਾਵਾ ਕੁਨੈਕਟੀਵਿਟੀ ਲਈ 4G , LTE, 3G , ਵਾਈ-ਫਾਈ , ਬਲੂਟੁੱਥ , GPS ਅਤੇ A-GPS ਵਰਗੇ ਕਈ ਫੀਚਰਸ ਹਨ। ਹੈਂਡਸੈੱਟ ਦਾ ਡਾਇਮੇਸ਼ਨ 142.5x70.5x7.8 ਮਿਮੀ ਹੈ। ਇਸ ਦਾ ਵਜ਼ਨ 143 ਗ੍ਰਾਮ ਹੈ।
Intel ਨੇ ਆਪਣੀ ਪੈਂਟਿਅਮ ਸਿਲਵਰ ਅਤੇ ਸੇਲੇਰਨ ਰੇਂਜ 'ਚ ਪੇਸ਼ ਕੀਤੇ 6 ਨਵੇਂ ਪ੍ਰੋਸੈਸਰ
NEXT STORY