ਗੈਜੇਟ ਡੈਸਕ– ਭਾਰਤ ਦੀ ਇਲੈਕਟ੍ਰੋਨਿਕਸ ਕੰਪਨੀ ਲਾਵਾ ਨੇ ਆਪਣੇ ਨਵੇਂ ਵਾਇਰਲੈੱਸ ਨੈੱਕਬੈਂਡ Lava Probuds N1 ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ ਨੂੰ ਡਿਊਲ ਕੁਨੈਕਟੀਵਿਟੀ ਤਕਨੀਕ ਨਾਲ ਲਿਆਇਆ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਦੋ ਨੈੱਕਬੈਂਡ ਨੂੰ ਇਕੱਠੇ ਕੁਨੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ’ਚ 10mm ਦੇ ਡਾਇਨਾਮਿਕ ਡ੍ਰਾਈਵਰ ਦਿੱਤੇ ਗਏ ਹਨ, ਜੋ ਕਿ ਬਿਹਤਰੀਨ ਆਡੀਓ ਕੁਆਲਿਟੀ ਦਿੰਦੇ ਹਨ, ਅਜਿਹਾ ਕੰਪਨੀ ਦਾ ਦਾਅਵਾ ਹੈ।
Lava Probuds N1 ਦੀ ਭਾਰਤ ’ਚ ਕੀਮਤ
Lava Probuds N1 ਵਾਇਰਲੈੱਸ ਨੈੱਕਬੈਂਡ ਦੀ ਭਾਰਤ ’ਚ ਕੀਮਤ 1,499 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਚਾਰਕੋਲ ਗ੍ਰੇਅ ਤੋਂ ਇਲਾਵਾ ਬੇਰੀ ਬਲਿਊਰੰਗ ’ਚ ਖਰੀਦਿਆ ਜਾ ਸਕਦਾ ਹੈ। ਇਨ੍ਹਾਂ ਦੀ ਵਿਕਰੀ ਆਨਲਾਈਨ ਸਟੋਰ ਅਤੇ ਐਮਾਜ਼ੋਨ ਇੰਡੀਆ ਰਾਹੀਂ ਹੋ ਰਹੀ ਹੈ। Lava Probuds N1 ਦੇ ਨਾਲ ਲਾਵਾ ਇਕ ਸਾਲਦੀ ਰਿਪਲੇਸਮੈਂਟ ਵਾਰੰਟੀ ਵੀ ਦੇ ਰਹੀ ਹੈ।
Lava Probuds N1 ਦੀਆਂ ਖੂਬੀਆਂ
- ਇਸ ਵਿਚ ਡਿਊਲ 10mm ਸਾਈਜ਼ ਦੇ ਡ੍ਰਾਈਵਰ ਦਿੱਤੇ ਗਏ ਹਨ ਜੋ ਕਿ ਫ੍ਰੀਕਵੈਂਸੀ ਰੇਂਜ 50–80000Hz ਨੂੰ ਸਪੋਰਟ ਕਰਦੇ ਹਨ। ਇਹ ਬਿਹਤਰ ਬਾਸ ਦਿੰਦੇ ਹਨ, ਅਜਿਹਾ ਕੰਪਨੀ ਦਾ ਦਾਅਵਾ ਹੈ।
- ਇਸ ਨੈੱਕਬੈਂਡ ਦੀ ਬਾਡੀ ਸਿਲੀਕਾਨ ਅਤੇ ਮੈਟਲ ਦੀ ਬਣੀ ਹੋਈ ਹੈ।
- ਦੋਵਾਂ ਈਅਰਬਡਸ ’ਚ ਮੈਗਨੇਟ ਵੀ ਦਿੱਤਾ ਗਿਆ ਹੈ ਜੋ ਕਿ ਇਸਤੇਮਾਲ ਨਾ ਹੋਣ ਦੀ ਹਾਲਤ ’ਚ ਆਪਸ ’ਚ ਇਨ੍ਹਾਂ ਨੂੰ ਕੁਨੈਕਟ ਕਰਨ ’ਚ ਮਦਦ ਕਰਦਾ ਹੈ।
- Lava Probuds N1 ’ਚ ਪਾਵਰ ਆਨ/ਆਫ ਲਈ ਅਲੱਗ ਤੋਂ ਬਟਨ ਦਿੱਤਾ ਗਿਆ ਹੈ।
- ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ ਵੀ5 ਤਕਨੀਕ ਮਿਲਦੀ ਹੈ। ਕਾਲ ਆਉਣ ’ਤੇ ਇਹ ਨੈੱਕਬੈਂਡ ਵਾਈਬ੍ਰੇਟ ਕਰਦਾ ਹੈ।
- ਵਾਟਰ ਅਤੇ ਸਵੈੱਟ ਰੈਸਿਸਟੈਂਟ ਲਈ ਇਸ ਨੂੰ IPX5 ਦੀ ਰੇਟਿੰਗ ਮਿਲੀ ਹੈ।
- ਇਸ ਵਿਚ 220mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨਾਲ ਫਾਸਟ ਚਾਰਜਿੰਗ ਦੀ ਸਪੋਰਟ ਵੀ ਮਿਲਦੀ ਹੈ।
- ਬੈਟਰੀ ਨੂੰ ਲੈ ਕੇ 30 ਘੰਟਿਆਂ ਦੇ ਬੈਕਅਪ ਅਤੇ 200 ਘੰਟਿਆਂ ਦੇ ਸਟੈਂਡਬਾਈ ਟਾਈਮ ਦਾ ਦਾਅਵਾ ਕੀਤਾ ਗਿਆ ਹੈ। Lava Probuds N1 ਦਾ ਭਾਰ 45 ਗ੍ਰਾਮ ਹੈ।
ਡੋਨਾਲਡ ਟਰੰਪ ਦਾ ਵੱਡਾ ਐਲਾਨ, 'ਟਰੂਥ ਸੋਸ਼ਲ' ਨਾਂ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ
NEXT STORY