ਜਲੰਧਰ-ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਭਾਰਤ ਨੂੰ ਡਿਜੀਟਲ ਬਣਾਉਣ ਲਈ Bhim ਐਪ ਲਿਆ ਕੇ ਇਕ ਹੋਰ ਕਦਮ ਵਧਾਇਆ ਹੈ। ਭੀਮ ਐਪ ਦੇ ਇਸਤੇਮਾਲ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਪੁਰਾਣਾ ਤਰੀਕਾ ਲੈ ਕੇ ਆਏ ਹੈ। ਗਰੁੱਪ 14 ਅਪ੍ਰੈਲ ਨੂੰ ਭੀਮ ਐਪ ਦੇ ਲਈ ਰੈਫਰਲ ਸਕੀਮ ਦੀ ਘੋਸ਼ਣਾ ਕੀਤੀ ਗਈ ਸੀ। ਇਸ ਸਕੀਮ ਦੇ ਅਨੁਸਾਰ ਤੁਹਾਨੂੰ ਭੀਮ ਐਪ ਦਾ ਇਸਤੇਮਾਲ, ਡਾਊਨਲੋਡ ਕਰਨ ਦੇ ਲਈ ਅੱਗੇ ਰੈਫਰ ਕਰਨਾ ਹੋਵੇਗਾ। ਇਸ ਰੈਂਫਰਸ ਦੇ ਆਧਾਰ 'ਤੇ ਹੀ ਤੁਹਾਨੂੰ ਪੈਸਾ ਕਮਾਉਣ ਦਾ ਮੌਕਾ ਮਿਲੇਗਾ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਲੋਕਾਂ ਨੂੰ ਸਕੀਮ ਡੀਟੇਂਲਸ ਪੜ੍ਹਨ ਦੇ ਲਈ ਕਿਹਾ ਗਿਆ ਹੈ। 18 ਅਪ੍ਰੈਲ ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਸਕੀਮ 'ਚ ਜੁੜੀ ਡੀਟੇਂਲਸ ਆਪਣੀ ਵੈੱਬਸਾਈਟ 'ਤੇ ਅਪਲੋਡ ਕੀਤੀ ਸੀ। ਇਸ ਪੋਸਟ 'ਚ ਅਸੀਂ ਤੁਹਾਨੂੰ ਰੈਫਰਲ ਬੋਨਸ ਸਕੀਮ ''ਤੇ ਜੁੜੀਆ ਮੁੱਖ ਗੱਲਾਂ ਦੱਸਣ ਜਾ ਰਹੇ ਹੈ।
ਕਿਵੇਂ ਕਰਦਾ ਹੈ ਕੰਮ?
ਰੈਫਰਲ ਬੋਨਸ ਸਕੀਮ ਦੇ ਤਹਿਤ ਪੈਸਾ ਕਮਾਉਣ ਦੇ ਲਈ ਤੁਹਾਨੂੰ ਭੀਮ ਐਪ ਲਈ ਕਿਸੇ ਨਵੇਂ ਭੀਮ ਐਪ ਯੂਜ਼ਰ (*99#) ਨੂੰ ਰੈਫਰ ਕਰਨਾ ਹੋਵੇਗਾ। ਇਸ ਕੇਸ 'ਚ ਤੁਹਾਨੂੰ ਰੈਫਰਲ ਕੋਡ ਤੁਹਾਡਾ ਮੋਬਾਇਲ ਨੰਬਰ ਹੋਵੇਗਾ। ਉਦਾਹਰਣ ਦੇ ਲਈ ਜੇਕਰ ਤੁਸੀਂ ਆਪਣੇ ਦੋਸਤਾਂ ਨੂੰ ਭੀਮ ਐਪ ਇਸਤੇਮਾਲ ਅਤੇ ਡਾਊਨਲੋਡ ਕਰਨ ਲਈ ਕਹਿੰਦੇ ਹੈ ਤਾਂ ਉਸ ਨੂੰ ਰੈਫਰਲ ਕੋਡ 'ਚ ਤੁਹਾਡਾ ਮੋਬਾਇਲ ਨੰਬਰ ਪਾਉਣਾ ਹੋਵੇਗਾ। ਜੇਕਰ ਤੁਸੀਂ ਵੀ ਹੁਣ ਤੱਕ ਭੀਮ ਐਪ ਡਾਊਨਲੋਡ ਨਹੀਂ ਕੀਤਾ ਹੈ ਤਾਂ ਤੁਸੀਂ ਵੀ ਖੁਦ ਨੂੰ ਰਜਿਸਟਰ ਕਰ ਕੇ ਪੈਸੇ ਕਮਾ ਸਕਦੇ ਹੈ। ਯਾਦ ਰੱਖੋ ਕਿ ਤੁਹਾਨੂੰ ਫਿਰ ਲਾਭ ਮਿਲੇਗਾ ਜਦੋਂ ਰੈਫਰਲ ਕੋਡ ਨੂੰ ਭੀਮ/*99# 'ਤੇ ਰਜਿਸਟਰ ਕਰਨ ਦੇ ਲਈ ਇਸਤੇਮਾਲ ਕੀਤਾ ਜਾਵੇਗਾ ਅਤੇ ਐਪ ਦੇ ਰਾਹੀਂ ਤਿੰਨ ਸਫਲ ਟਰਾਂਜੰਕਸ਼ਨ ਕੀਤੀ ਜਾਵੇਗੀ। ਤੁਹਾਨੂੰ ਰੈਫਰਲ ਕੋਡ ਪਹਿਲੀ ਸਫਲ ਵਿੱਤੀ ਟਰਾਂਜੰਕਸ਼ਨ 'ਤੇ ਹੀ ਪਾਉਣਾ ਹੋਵੇਗਾ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਜੇਕਰ ਤੁਸੀਂ ਪਹਿਲੀ ਸਫਲ ਟਰਾਂਜੰਕਸ਼ਨ 'ਚ ਰੈਫਰਲ ਕੋਡ ਪਾਉਣਾ ਭੁੱਲ ਜਾਂਦੇ ਹੈ ਤਾਂ ਤੁਹਾਨੂੰ ਦੁਬਾਰਾ ਕੋਡ ਪਾਉਣ ਦਾ ਮੌਕਾ ਨਹੀਂ ਮਿਲੇਗਾ। ਯੂਨੀਕ ਟਰਾਂਜੰਕਸ਼ਨ ਦਾ ਮਤਲਬ ਇਹ ਹੈ ਕਿ ਉਹ ਤੁਹਾਡੇ ਭੀਮ /*99# ਅਕਾਊਟ 'ਚ ਪਹਿਲਾਂ ਇਸਤੇਮਾਲ ਕੀਤੇ ਜਾ ਚੁੱਕੇ ਅਕਾਊਟ ਨੰਬਰ ਜਾਂ ਮੋਬਾਇਲ ਨੰਬਰ ਤੋਂ ਅਲੱਗ ਹੋਵੇ। ਤੁਹਾਨੂੰ ਤਿੰਨ ਸਫਲ ਟਰਾਂਜੰਕਸ਼ਨ ਦੇ ਬਾਅਦ ਪੈਸੇ ਮਿਲਣਗੇ। ਸਕੀਮ ਦੀ ਵੈਲਿਡ ਟਰਾਂਜੰਕਸ਼ਨ 50 ਰੁਪਏ ਜਾਂ ਇਸ ਤੋਂ ਜਿਆਦਾ ਮੰਨਿਆ ਜਾਵੇਗਾ।
Bhim ਐਪ ਤੋਂ ਤੁਸੀਂ ਕਿੰਨ੍ਹਾ ਕਮਾ ਸਕਦੇ ਹੈ?
ਜੇਕਰ ਤੁਸੀਂ ਹੁਣ ਹੀ ਭੀਮ ਐਪ ਦਾ ਇਸਤੇਮਾਲ ਸ਼ੁਰੂ ਕੀਤਾ ਹੈ ਤਾਂ ਤੁਹਾਨੂੰ ਆਪਣੇ ਭੀਮ ਐਪ ਅਕਾਊਟ ਤੋਂ ਸਾਰੇ ਨਿਯਮਾਂ ਨੂੰ ਪੂਰਾ ਕਰਨ 'ਤੇ 25 ਰੁਪਏ ਦਾ ਰੈਫਰਲ ਬੋਨਸ ਮਿਲੇਗਾ। ਇਸ ਦੇ ਬਾਅਦ ਪ੍ਰਤੀ ਵਿਅਕਤੀ 10 ਰੁਪਏ ਰੈਫਰਲ ਬੋਨਸ ਪ੍ਰਾਪਤ ਹੋਵੇਗਾ। ਇਕ ਵਾਰ ਤੁਸੀਂ ਪੈਸੇ ਪ੍ਰਾਪਤ ਕਰਨ ਦੇ ਲਈ ਯੋਗ ਹੋ ਜਾਓ ਤਾਂ ਤੁਹਾਨੂੰ ਰਿਵਾਰਡ ਸੈਕਸ਼ਨ ਦੇ ਤਹਿਤ ਟਰਾਂਜੰਕਸ਼ਨ ਟੈਬ 'ਚ ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ। ਤੁਸੀਂ 5 ਦਿਨਾਂ ਦੇ ਅੰਦਰ ਆਪਣੇ ਅਕਾਊਟ ਤੋਂ ਪੈਸੇ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹੈ। ਤੁਸੀਂ ਆਪਣਾ ਰੈਫਰਲ ਕੋਡ ਜਿੰਨ੍ਹਾਂ ਚਾਹੋ ਉਨ੍ਹਾਂ ਲੋਕਾਂ ਨੂੰ ਦੇ ਸਕਦੇ ਹੈ। ਤੁਸੀਂ ਉਸ ਵਿਅਕਤੀ ਨੂੰ ਵੀ ਪੈਸੇ ਭੇਜ ਸਕਦੇ ਹੈ ਜਿਸਦਾ ਰੈਫਰਲ ਕੋਡ ਤੁਸੀਂ ਰੈਫਰਲ ਸਕੀਮ ਦਾ ਲਾਭ ਪ੍ਰਾਪਤ ਕਰਨ ਦੇ ਲਈ ਇਸਤੇਮਾਲ ਕਰ ਰਹੇ ਹੈ। ਇਨ੍ਹਾਂ ਰੈਫਰਲ ਬੋਨਸ ਤੋਂ ਤੁਸੀਂ ਪ੍ਰਤੀ ਮਹੀਨਾ 25,000 ਰੁਪਏ ਕਮਾ ਸਕਦੇ ਹੈ।
3990 mAh ਦੀ ਦਮਦਾਰ ਬੈਟਰੀ ਤੇ ਐਂਡਰਾਇਡ 7.1.1 ਨੂਗਾ ਨਾਲ ਲਾਂਚ ਹੋਇਆ ZTE MAX XL
NEXT STORY