ਜਲੰਧਰ-ਤੁਸੀਂ ਗੂਗਲ 'ਤੇ ਇਸ ਤਰ੍ਹਾਂ ਦਾ ਕੁਝ ਸਰਚ ਕੀਤਾ ਹੈ ਜਿਸ ਦਾ ਤੁਹਾਨੂੰ ਸਹੀ ਜਵਾਬ ਨਹੀਂ ਮਿਲਿਆ ਜਾਂ ਫਿਰ ਤੁਸੀਂ ਉਸ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਜੇਕਰ ਹਾਂ, ਤਾਂ ਅਸੀਂ ਦੱਸਦੇ ਹਾਂ ਕੁਝ ਅਜਿਹੀਆ ਵੈੱਬਸਾਈਟ ਦੇ ਬਾਰੇ 'ਚ ਜਿੱਥੇ ਤੁਸੀਂ ਆਪਣੇ ਕਿਸੇ ਵੀ ਸਵਾਲ ਦਾ ਜਵਾਬ ਲੱਭ ਸਕਦੇ ਹੈ।
Komando Message Boards-
ਇਸ ਵੈੱਬਸਾਈਟ 'ਤੇ ਜਾ ਕੇ ਤੁਹਾਨੂੰ ਆਪਣੀ ਆਈਡੀ ਬਣਾਉਣੀ ਹੋਵੇਗੀ ਜਿਸ ਦੇ ਬਾਅਦ ਤੁਹਾਨੂੰ ਆਪਣੇ Tech 'ਚ ਜੁੜੇ ਸਵਾਲਾਂ ਦੇ ਜਵਾਬ ਮਿਲਣਗੇ। ਇਹ ਜਵਾਬ ਤਜਰਬੇਕਾਰ ਮਾਹਿਰ ਦੁਆਰਾ ਦਿੱਤੇ ਜਾਣਗੇ।
Quora-
ਇਹ ਸਵਾਲਾਂ ਦੇ ਜਵਾਬ ਦੇਣ ਵਾਲੀ ਜਾਣੀ ਪਹਿਚਾਣੀ ਵੈੱਬਸਾਈਟ 'ਚ ਇਕ ਹੈ। ਇੱਥੇ ਤੁਹਾਨੂੰ ਆਪਣੇ ਸਵਾਲ ਲਿਖਣੇ ਹੋਣਗੇ ਜਿਸਦੇ ਬਾਅਦ ਜਲਦੀ ਹੀ ਇਸTopic ਨਾਲ ਜੁੜੀ ਜਾਣਕਾਰੀ ਰੱਖਣ ਵਾਲੇ ਲੋਕ ਤੁਹਾਨੂੰ ਇਸ ਦੇ ਜਵਾਬ ਦੇਣਗੇ। ਇਸ ਦੇ ਲਈ ਤੁਹਾਨੂੰ ਆਪਣੇ ਗੂਗਲ, ਫੇਸਬੁਕ ਜਾਂ ਈ-ਮੇਲ ਅਕਾਊਟ ਨੂੰ ਲਿੰਕ ਕਰਨਾ ਹੋਵੇਗਾ। ਇਸ 'ਚ ਤੁਸੀਂ ਵੀ ਦੂਜਿਆ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹੈ।
Answer.com-
ਇਹ ਵੀ ਇਕ ਪਾਪੂਲਰ ਸਾਈਟ ਹੈ। ਜਿੱਥੇ ਵਿਕੀਪੀਡੀਆ ਸਟਾਇਲ 'ਚ ਇਕ ਕਮਿਊਨਿਟੀ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੀ ਹੈ। ਇਸ ਨੂੰ ਇਸਤੇਮਾਲ ਕਰਨਾ ਵੀ ਕਾਫੀ ਆਸਾਨ ਹੈ। ਇਸ ਦੇ ਲਈ ਤੁਹਾਨੂੰ ਸਰਚ ਬਾਰ 'ਤੇ ਆਪਣਾ ਸਵਾਲ ਲਿਖ ਕੇ GO ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਇਸ ਵੈੱਬਸਾਈਟ 'ਤੇ ਅਕਾਊਟ ਬਣਾਉਣ ਦੀ ਵੀ ਜਰੂਰਤ ਨਹੀਂ ਹੈ।
Just Answer-
ਇਸ ਵੈੱਬਸਾਈਟ ਦਾ ਦਾਅਵਾ ਹੈ ਕਿ ਇੱਥੇ ਸਿਰਫ ਵੈਰੀਫਾਇਡ ਅਤੇ ਲਾਈਸੰਸ ਮਾਹਿਰ ਹੀ ਸਵਾਲਾਂ ਦੇ ਜਵਾਬ ਦਿੰਦੇ ਹੈ। ਇਸ 'ਚ ਡਾਕਟਰ, ਵਕੀਲ ਸਹਿਤ ਕਈ ਵਿਸ਼ਿਆ ਦੇ ਮਾਹਿਰ ਸ਼ਾਮਿਲ ਹੈ। ਇਸ 'ਚ ਤੁਹਾਨੂੰ ਇਕ Specialists ਚੁਣ ਕੇ ਆਪਣੇ ਸਵਾਲ ਸਬਮਿਟ ਕਰਨਾ ਹੁੰਦਾ ਹੈ। ਸਾਈਟ ਦਾ ਦਾਅਵਾ ਹੈ ਕਿ ਕਿਸੇ ਵੀ ਨਵੇਂ ਸਵਾਲ ਦਾ ਜਵਾਬ ਸਿਰਫ 9 ਸੈਕਿੰਡ 'ਚ ਦਿੱਤਾ ਜਾਂਦਾ ਹੈ।
Yahoo Answers-
Yahoo ਹੁਣ ਵੀ ਸਵਾਲਾਂ ਦੇ ਜਵਾਬ ਦੇਣ ਦੇ ਲਈ ਇਕ ਪਾਪੂਲਰ ਵੈੱਬਸਾਈਟ 'ਚ ਇਕ ਹੈ। ਸਹੀ ਅਤੇ ਵਧੀਆ ਜਵਾਬ ਪਾਉਣ ਦੇ ਲਈ ਤੁਹਾਡੇ ਕੋਲ yahoo ਅਕਾਊਟ ਹੋਣਾ ਚਾਹੀਦਾ ਹੈ।
ਮੋਟੋਰੋਲਾ HK255 ਅਤੇ HK115 ਬਲੂਟੁੱਥ ਹੈੱਡਸੈੱਟਸ ਭਾਰਤ 'ਚ ਹੋਏ ਲਾਂਚ
NEXT STORY