ਜਲੰਧਰ: ਲਿੇਨੋਵੋ ਨੇ ਆਪਣਾ ਵਾਇਬ ਪੀ1 ਸਮਾਰਟਫੋਨ ਦਾ ਟਰਬੋ ਵੇਰਿਅੰਟ ਫਰਵਰੀ 'ਚ ਲਾਂਚ ਕੀਤਾ ਸੀ | ਪਰ ਉਸ ਸਮੇਂ ਕੰਪਨੀ ਦੁਆਰਾ ਭਾਰਤੀ ਬਾਜ਼ਾਰ 'ਚ ਇਸ ਸਮਾਰਟਫੋਨ ਦੇ ਬਾਰੇ ਕਿਸੀ ਵੀ ਤਰਾਂ ਦੀ ਜਾਣਕਾਰੀ ਗਈ ਸੀ ਪਰ ਹੁਣ ਇਸ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ | ਪਰ ਉਮੀਦ ਹੈ ਕਿ ਲਿਨੋਵੋ ਛੇਤੀ ਹੀ ਫੋਨ ਨੂੰ ਆਧਿਕਾਰਕ ਤੌਰ 'ਤੇ ਭਾਰਤ 'ਚ ਲਾਂਚ ਕਰ ਸਕਦੀ ਹੈ |
ਮੁੰਬਈ ਦੇ ਇਕ ਨਾਮੀ ਰਿਟੇਲਰ ਦੇ ਮੁਤਾਬਕ, ਵਾਇਬ ਪੀ1 ਟਰਬੋ ਸਮਾਰਟਫੋਨ ਭਾਰਤ 'ਚ 17,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ | ਹੈਂਡਸੈੱਟ ਦਾ ਸਿਲਵਰ, ਗ੍ਰੇਫਾਈਟ ਗੇ੍ਰਅ ਅਤੇ ਗੋਲਡ ਕਲਰ ਵੇਰਿਅੰਟ ਮਿਲੇਗਾ | ਲਿਨੋਵੋ ਵਾਇਬ ਪੀ1 ਟਰਬੋ ਇੰਡੋਨੇਸ਼ੀਆ 'ਚ 3,999,000 ਇੰਡੋਨੇਸ਼ੀਅਨ ਰੁਪਏ (ਕਰੀਬ 20,000 ਰੁਪਏ) 'ਚ ਲਾਂਚ ਹੋਇਆ ਸੀ
ਲਿਨੋਵੋ ਵਾਇਬ ਪੀ1 ਟਰਬੋ ਇਕ ਡਿਊਲ ਸਿਮ ਫੋਨ ਹੈ | ਇਸ ਦੇ ਜ਼ਿਆਦਾਤਰ ਸਪੈਸੀਫਿਕੇਸ਼ਨ ਲਿਨੋਵੋ ਵਾਇਬ ਪੀ1 ਵਾਲੇ ਹਨ, ਫਰਕ ਰਿਅਰ ਕੈਮਰੇ ਦੇ ਸੈਂਸਰ ਦਾ ਹੈ | ਵਾਇਬ ਪੀ1 13 ਮੈਗਾਪਿਕਸਲ ਦੇ ਕੈਮਰੇ ਦੇ ਨਾਲ ਆਉਾਦਾ ਹੈ ਜਦ ਕਿ ਵਾਇਬ ਪੀ1 ਟਰਬੋ 'ਚ 13 ਮੈਗਾਪਿਕਸਲ ਦਾ ਆਟੋਫੋਕਸ ਸੈਂਸਰ ਦਿੱਤਾ ਗਿਆ ਹੈ | ਬਾਕੀ ਸਪੈਸੀਫਿਕੇਸ਼ਨ 'ਚ ਕੋਈ ਅੰਤਰ ਨਹੀਂ ਹੈ | ਇਸ ਫੋਨ 'ਚ 2 ਜੀਬੀ ਰੈਮ ਮੈਮਰੀ, ਅਤੇ 32 ਜੀਬੀ ਦੀ ਇਨ-ਬਿਲਟ ਸਟੋਰੇਜ਼ ਮੈਮਰੀ ਹੈ ਜਿਸ ਨੂੰ ਕਿ ਮਾਈਕ੍ਰੋ ਐੱਸ. ਡੀ ਕਾਰਡ ਨਾਲ 128ਜੀਬੀ ਤੱਕ ਐਕਸਪੈਂਡੇਬਲ ਡਾਟਾ ਸਟੋਰ ਕਰ ਸਕਦੇ ਹੋ | ਕੈਮਰਾ ਕੁਆਲਿਟੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 16 ਮੈਗਾਪਿਕਸਲ ਆਟੋੋਫੋਕਸ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ |
4ਜੀ ਐੱਲ. ਟੀ. ਈ ਨੂੰ ਸਪੋਰਟ ਕਰਨ ਵਾਲਾ ਲਿਨੋਵੋ ਵਾਇਬ ਟਰਬੋ ਐਾਡ੍ਰਾਇਡ 5.1 ਲਾਲੀਪਾਪ 'ਤੇ ਚੱਲੇਗਾ | ਵਾਇਬ ਪੀ1 ਟਰਬੋ 'ਚ 5.5 ਇੰਚ ਦੀ ਫੁੱਲ- ਐੱਚ. ਡੀ (1080x1920 ਪਿਕਸਲ) ਆਈ. ਪੀ. ਐੱਸ ਡਿਸਪਲੇ ਹੈ ਜਿਸ 'ਤੇ ਕਾਰਨਿੰਗ ਗੋਰਿੱਲਾ ਗਲਾਸ 3 ਦੀ ਪ੍ਰੋਟੇਕਸ਼ਨ ਮੌਜੂਦ ਹੈ | ਇਹ ਹੈਂਡਸੈੱਟ 1.5 ਗੀਗਾਹਰਟਜ਼ ਸਨੈਪਡ੍ਰੈਗਨ 615 ਆਕਟਾ-ਕੋਰ ਪ੍ਰਸੈਸਰ, ਐਡਰੇਨੋ 405 ਜੀ.ਪੀ. ਯੂ, ਐੱਨ. ਐੱਫ. ਸੀ ਅਤੇ ਯ. ੂਐੱਸ. ਬੀ ਓ. ਟੀ. ਜੀ ਨਾਲ ਲੈਸ ਹੈ | ਸਮਾਰਟਫੋਨ ਦੇ ਦੋਨੋਂ ਹੀ ਸਿਮ ਸਲਾਟ 4ਜੀ ਐੱਲ. ਟੀ. ਈ ਸਪੋਰਟ ਕਰਨਗੇ |
ਮੋਬਾਇਲ 'ਤੇ ਗੂਗਲ ਕ੍ਰੋਮ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 100 ਕਰੋੜ ਤੋਂ ਪਾਰ
NEXT STORY