ਗੈਜੇਟ ਡੈਸਕ– ਦੱਖਣ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਐੱਲ.ਜੀ. ਨੇ ਭਾਰਤੀ ਲੈਪਟਾਪ ਬਾਜ਼ਾਰ ’ਚ ਐਂਟਰੀ ਕਰਦੇ ਹੋਏ LG Gram 2021 ਸੀਰੀਜ਼ ਲਾਂਚ ਕੀਤੀ ਹੈ। ਇਸ ਤਹਿਤ ਕੰਪਨੀ ਨੇ ਤਿੰਨ ਲੈਪਟਾਪ ਪੇਸ਼ ਕੀਤੇ ਹਨ ਜਿਨ੍ਹਾਂ ਦੇ ਮਾਡਲ ਨੰਬਰ LG Gram 17 (17Z90P), LG Gram 16 (16Z90P) ਅਤੇ LG Gram 14 (14Z90P) ਦੱਸੇ ਗਏ ਹਨ। ਖਾਸ ਗੱਲ ਇਹ ਹੈ ਕਿ LG Gram ਸੀਰੀਜ਼ ਦੇ ਸਾਰੇ ਲੈਪਟਾਪਸ ਨੂੰ 11ਵੀਂ ਜਨਰੇਸ਼ਨ ਦੇ ਇੰਟੈਲ ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। ਇਨ੍ਹਾਂ ਨੂੰ ਕੰਪੈਕਟ ਡਿਜ਼ਾਨ, ਪਤਲੇ ਬੇਜ਼ਲ ਅਤੇ ਲਾਈਟਵੇਟ ਚੈਸਿਸ ਨਾਲ ਕੰਪਨੀ ਨੇ ਬਣਾਇਆ ਹੈ। ਇਨ੍ਹਾਂ ਲੈਪਟਾਪ ਦੀ ਸਕਰੀਨ ਦਾ ਆਸਪੈਕਟ ਰੇਸ਼ੀਓ 16:10 ਹੈ ਜੋ ਕਿ ਆਮਤੌਰ ’ਤੇ ਲੈਪਟਾਪ ’ਚ 16:9 ਹੁੰਦਾ ਹੈ।
LG Gram 2021 ਸੀਰੀਜ਼ ਲੈਪਟਾਪ ਦੀ ਕੀਮਤ
ਭਾਰਤ ’ਚ LG Gram 2021 ਸੀਰੀਜ਼ ਦੇ ਲੈਪਟਾਪ ਦੀ ਸ਼ੁਰੂਆਤੀ ਕੀਮਤ 74,999 ਰੁਪਏ ਹੈ। ਇਨ੍ਹਾਂ ਦੀ ਵਿਕਰੀ ਆਨਲਾਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਮਾਂ ’ਤੇ ਹੋਵੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਐਮੇਜ਼ਾਨ ’ਤੇ ਵੀ ਇਨ੍ਹਾਂ ਲੈਪਟਾਪ ਦੀ ਲਿਸਟਿੰਗ ਕੀਤੀ ਗਈ ਹੈ ਅਤੇ ਪ੍ਰੀ-ਬੁਕਿੰਗ ਆਫਰ ਤਹਿਤ ਗਾਹਕਾਂਨੂੰ 500 ਰੁਪਏ ਦਾ ਐਮੇਜ਼ਾਨ ਪੇਅ ਕੈਸ਼ਬੈਕ ਵੀ ਮਿਲ ਰਿਹਾ ਹੈ।
LG Gram 2021 ਦੇ ਫੀਚਰਜ਼
- LG Gram 17 ’ਚ 17 ਇੰਚ ਦੀ WQXGA IPS ਡਿਸਪਲੇਅ ਦਿੱਤੀ ਗਈ ਹੈ, ਜਦਕਿ LG Gram 16 ’ਚ 16 ਇੰਚ ਦੀ WQXGA ਅਤੇ LG Gram 14 ’ਚ 14 ਇੰਚ ਦੀ WQXGA ਡਿਸਪਲੇਅ ਮਿਲੇਗੀ।
- ਇਨ੍ਹਾਂ ਤਿੰਨਾਂ ਹੀ ਲੈਪਟਾਪ ’ਚ 16 ਜੀ.ਬੀ. ਤਕ LPDDR4x RAM ਅਤੇ Iris Xe ਗ੍ਰਾਫਿਕਸ ਦਾ ਇਸਤੇਮਾਲ ਕੀਤਾ ਗਿਆ ਹੈ।
- ਇਨ੍ਹਾਂ ’ਚ ਥੰਡਰਬੋਲਟ 4, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਟੱਚਪੈਡ ਦੇ ਨਾਲ ਕੀਬੋਰਡ ਮਿਲਦਾ ਹੈ।
- ਤਿੰਨਾਂ ਲੈਪਟਾਪ ’ਚ SSD ਸਟੋਰੇਜ ਮਿਲਦੀ ਹੈ ਅਤੇ ਸਟੋਰੇਜ ਨੂੰ ਵਧਾਉਣ ਲਈ ਅਲੱਗ ਤੋਂ ਸਲਾਟ ਵੀ ਦਿੱਤਾ ਗਿਆ ਹੈ।
- LG Gram 17 ਅਤੇ Gram 16 (16Z90P) ’ਚ 80 ਵਾਟ ਦੀ ਬੈਟਰੀ ਹੈ ਜਦਕਿ Gram 14 (14Z90P) ’ਚ 72 ਵਾਟ ਦੀ ਬੈਟਰੀ ਮਿਲਦੀ ਹੈ।
5000mAh ਬੈਟਰੀ ਵਾਲਾ ਵੀਵੋ ਦਾ ਨਵਾਂ ਫੋਨ ਭਾਰਤ ’ਚ ਲਾਂਚ, ਇੰਨੀ ਹੈ ਕੀਮਤ
NEXT STORY