ਗੈਜੇਟ ਡੈਸਕ- LG Q9 ਸਮਾਰਟਫੋਨ ਨੂੰ ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਨੇ ਐੱਲ ਜੀ ਕਿਊ ਵਨ ਨੂੰ ਲਾਂਚ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਐੱਲ ਜੀ ਕਿਊ ਵਨ ਐਂਡ੍ਰਾਇਡ ਵਨ ਪ੍ਰੋਗਰਾਮ ਦਾ ਹਿੱਸਾ ਹੈ ਤੇ ਇਹ ਸਮਾਰਟਫੋਨ ਐਂਡ੍ਰਾਇਡ ਪਾਈ 'ਤੇ ਚੱਲਦਾ ਹੈ। ਐੱਲ. ਜੀ.ਕਿਊ. ਵਨ ਸਨੈਪਡਰੈਗਨ 835 ਪ੍ਰੋਸੈਸਰ ਨਾਲ ਲੈਸ ਹੈ ਤਾਂ ਉਥੇ ਹੀ LG Q9 'ਚ ਸਨੈਪਡ੍ਰੈਗਨ 821 ਚਿਪਸੈੱਟ ਦਾ ਇਸਤੇਮਾਲ ਹੋਇਆ ਸੀ। ਫਿਲਹਾਲ ਇਹ ਸਮਾਰਟਫੋਨ ਦੱਖਣ ਕੋਰੀਆ 'ਚ ਲਾਂਚ ਕੀਤਾ ਗਿਆ ਹੈ।
ਐੱਲ. ਜੀ.ਕਿਊ. ਵਨ ਦੀ ਕੀਮਤ ਤੇ ਉਪਲੱਬਧਤਾ
ਦੱਖਣ ਕੋਰੀਆਈ ਮਾਰਕੀਟ 'ਚ ਇਸ ਸਮਾਰਟਫੋਨ ਦੀ ਕੀਮਤ KRW 599,500 (ਕਰੀਬ 37,900 ਰੁਪਏ) ਹੈ । ਫੋਨ ਨੂੰ ਮੋਰੱਕਨ ਬਲੂ ਰੰਗ 'ਚ ਉਪਲੱਬਧ ਕਰਾਇਆ ਗਿਆ ਹੈ। ਫਿਲਹਾਲ, ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਦੇ ਸੰਬੰਧ 'ਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਹੈਂਡਸੈੱਟ ਐਕਸਕਲੂਜ਼ਿਵ ਤੌਰ 'ਤੇ 15 ਫਰਵਰੀ ਤੋਂ L7”+ 'ਤੇ ਮਿਲੇਗਾ। ਐੱਲ ਜੀ ਕਿਊ ਵਨ ਸਮਾਰਟਫੋਨ ਦੇ ਹੇਠਲੇ ਹਿੱਸੇ 'ਤੇ ਬਾਰਡਰ ਥੋੜ੍ਹਾ ਜ਼ਿਆਦਾ ਹੈ।
LG Q9 One ਦੇ ਸਪੈਸੀਫਿਕੇਸ਼ਨ
ਐੱਲ. ਜੀ ਕਿਊ9 ਵਨ ਐਂਡ੍ਰਾਇਡ ਵਨ ਪ੍ਰੋਗਰਾਮ ਦਾ ਹਿੱਸਾ ਹੈ ਤੇ ਇਹ ਸਮਾਰਟਫੋਨ ਐਂਡ੍ਰਾਇਡ ਪਾਈ 'ਤੇ ਚੱਲਦਾ ਹੈ। LG Q9 One ਸਮਾਰਟਫੋਨ 'ਚ 6.1 ਇੰਚ ਦਾ ਕਵਾਡ, ਐੱਚ. ਡੀ ਪਲੱਸ+ (1440x3120 ਪਿਕਸਲ) ਡਿਸਪਲੇਅ ਹੈ ਤੇ ਇਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਸਪੀਡ ਤੇ ਮਲਟੀਟਾਸਕਿੰਗ ਲਈ ਫੋਨ 'ਚ ਸਨੈਪਡਰੈਗਨ 835 ਪ੍ਰੋਸੈਸਰ ਦੇ ਨਾਲ 4 ਜੀ. ਬੀ ਰੈਮ ਹੈ। ਫੋਟੋ, ਵੀਡੀਓ 'ਤੇ ਹੋਰ ਚੀਜਾਂ ਨੂੰ ਸੇਵ ਕਰਨ ਲਈ 64 ਜੀ.ਬੀ ਦੀ ਇੰਟਰਨਲ ਸਟੋਰੇਜ ਹੈ, ਮਾਈਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 2 ਟੀ.ਬੀ ਤੱਕ ਵਧਾਈ ਜਾ ਸਕਦੀ ਹੈ। ਕੈਮਰਾ ਸੈੱਟਅਪ
ਐੱਲ ਜੀ ਕਿਊ ਵਨ 'ਚ ਫੋਟੋਗਰਾਫੀ ਲਈ 16 ਮੈਗਾਪਿਕਸਲ ਦਾ ਰੀਅਰ ਸੈਂਸਰ ਜਿਸ ਦਾ ਅਪਰਚਰ ਐਫ/1.6 ਹੈ। ਇਹ ਐੱਚ. ਡੀ.ਆਰ 10 ਤੇ O9S ਸਪੋਰਟ ਦੇ ਨਾਲ ਆਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਐੱਲ. ਜੀ.ਕਿਊ. ਵਨ 'ਚ 3,000 ਐੱਮ. ਏ. ਐੱਚ ਦੀ ਬੈਟਰੀ ਮਿਲੇਗੀ ਜੋ ਕੁਆਲਕਾਮ ਕਵਿੱਕ ਚਾਰਜ 3 ਤਕਨੀਕ ਨਾਲ ਲੈਸ ਹੈ।
ਕੁਨੈਕਟੀਵਿਟੀ ਆਪਸ਼ਨ 'ਚ ਬਲੂਟੁੱਥ ਵਰਜਨ 5.0, ਐੱਨ. ਐੱਫ. ਸੀ, ਵਾਈ-ਫਾਈ 802.11ਏ/ਬੀ/ਜੀ/ਐੱਨ/ਏ. ਸੀ, ਐੱਫ. ਐੱਮ ਰੇਡੀਓ ਤੇ ਯੂ. ਐੱਸ. ਬੀ ਟਾਈਪ-ਸੀ ਪੋਰਟ ਹੈ। ਐੱਲ. ਜੀ.ਕਿਊ. ਵਨ ਨੂੰ ਆਈ. ਪੀ 68 ਤੇ ਐੱਮ. ਆਈ. ਐੱਲ-ਐੱਸ. ਟੀ. ਡੀ-810 ਜੀ ਮਿਲੀਟਰੀ ਗ੍ਰੇਡ ਸਰਟੀਫਿਕੇਸ਼ਨ ਪ੍ਰਾਪਤ ਹੈ।
BSNL ਦੇ ਇਸ ਪਲਾਨ ’ਚ ਰੋਜ਼ਾਨਾ ਮਿਲੇਗਾ 170GB ਡਾਟਾ
NEXT STORY