ਜਲੰਧਰ- ਸੈਮਸੰਗ ਗਲੈਕਸੀ ਟੈਬ ਐੱਸ 10.5 ਲਈ ਮਾਰਸ਼ਮੈਲੋ ਅਪਡੇਟ ਪੇਸ਼ ਕੀਤਾ ਗਿਆ ਹੈ। ਇਸ ਨਵੇਂ ਅਪਡੇਟ 'ਚ ਐਂਡ੍ਰਾਇਡ ਦਾ 6.0.1 ਵਰਜ਼ਨ ਅਤੇ ਅਕਤੂਬਰ ਮਹੀਨੇ ਦੇ ਸਕਿਓਰਿਟੀ ਪੈਚ ਨੂੰ ਵੀ ਐਡ ਕੀਤਾ ਗਿਆ ਹੈ। ਇਸ ਅਪਡੇਟ ਨੂੰ ਓ.ਟੀ.ਏ. ਰਾਹੀਂ ਪੇਸ਼ ਕੀਤਾ ਹੈ ਅਤੇ ਇਹ ਅਮਰੀਕੀ ਯੂਜ਼ਰਸ ਲਈ ਹੈ। ਸੈਟਿੰਗਸ 'ਚ ਜਾ ਕੇ ਤੁਸੀਂ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹੋ। ਸੈਮਸੰਗ ਗਲੈਕਸੀ ਟੈਬ ਐੱਸ 10.5 'ਚ ਆਕਟਾ-ਕੋਰ ਪ੍ਰੋਸੈਸਰ, ਮਾਲੀ-ਟੀ628 ਐੱਮ.ਪੀ.6 ਜੀ.ਪੀ.ਯੂ., 16 ਅਤੇ 32ਜੀ.ਬੀ. ਇੰਟਰਨਲ ਸਟੋਰੇਜ, 3ਜੀ.ਬੀ. ਰੈਮ, 256ਜੀ.ਬੀ. ਤਕ ਦਾ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ, 8 ਮੈਗਾਪਿਕਸਲ ਦਾ ਰਿਅਰ ਕੈਮਰਾ, 2.1 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 7900 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ।
ਬਿਲਕੁਲ ਨਵੇਂ ਰੰਗ 'ਚ ਆ ਸਕਦਾ ਹੈ ਆਈਫੋਨ 7
NEXT STORY