ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰਸਿੱਧ ਛੋਟੀ ਕਾਰ ਅਲਟੋ ਦਾ ਨਵਾਂ ਟਾਪ ਮਾਡਲ VXi+ ਲਾਂਚ ਕੀਤਾ ਹੈ। ਮਾਰੂਤੀ ਸੁਜ਼ੂਕੀ Alto VXi+ ਦੀ ਕੀਮਤ 3.80 ਲੱਖ ਰੁਪਏ ਹੈ। ਇਸ ਦੀ ਕੀਮਤ ਇਸ ਤੋਂ ਪਹਿਲਾਂ ਮੌਜੂਦ ਅਲਟੋ ਦੇ ਟਾਪ ਮਾਡਲ Alto VXi ਤੋਂ ਕਰੀਬ 13 ਹਜ਼ਾਰ ਰੁਪਏ ਜ਼ਿਆਦਾ ਹੈ। ਅਲਟੋ ਦੇ ਇਸ ਨਵੇਂ ਟਾਪ ਮਾਡਲ ’ਚ ਕੰਪਨੀ ਨੇ ਨਵੇਂ ਫੀਚਰਜ਼ ਸ਼ਾਮਲ ਕੀਤੇ ਹਨ।
Alto VXi+ ’ਚ 7-ਇੰਚ ਟੱਚਸਕਰੀਨ ਦੇ ਨਾਲ ਮਾਰੂਤੀ ਦਾ ਸਮਾਰਟ ਪਲੇਅ ਸਟੂਡੀਓ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਹ ਇੰਫੋਟੇਨਮੈਂਟ ਸਿਸਟਮ ਐਂਡਰਾਇਡ ਆਟੋ, ਐਪਲ ਕਾਰ ਪਲੇਅ ਸੁਪੋਟਰ ਦੇ ਨਾਲ ਆਉਂਦਾ ਹੈ। ਇਸ ਵਿਚ ਬਲੂਟੁੱਥ ਕੁਨੈਕਟਿਵਿਟੀ ਵੀ ਦਿੱਤੀ ਗਈ ਹੈ। ਇਨ੍ਹਾਂ ਖੂਬੀਆਂ ਨੂੰ ਸ਼ਾਮਲ ਕਰਨ ਤੋਂ ਇਲਾਵਾ ਕਾਰ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਫੀਚਰਜ਼
VXi ਵੇਰੀਐਂਟ ਦੀ ਤਰ੍ਹਾਂ VXi+ ਵੇਰੀਐਂਟ ’ਚ ਵੀ ਡਿਊਲ ਟੋਨ ਇੰਟਰੀਅਰ, ਹੀਟਰ ਦੇ ਨਾਲ ਮੈਨੁਅਲ ਏਸੀ, ਪਾਵਰ ਸਟੇਅਰਿੰਗ, ਫਰੰਟ ਪਾਵਰ ਵਿੰਡੋ, ਰਿਮੋਟ ਲਾਕਿੰਗ ਅਤੇ ਮੈਨੁਅਲ ਅਜਸਟੇਬਲ ਵਿੰਗ ਮਿਰਰ ਵਰਗੇ ਫੀਚਰਜ਼ ਹਨ। ਸੇਫਟੀ ਲਈ ਨਵੇਂ ਵੇਰੀਐਂਟ ’ਚ ਵੀ ਏ.ਬੀ.ਐੱਸ., ਈ.ਬੀ.ਡੀ., ਰਿਵਰਸ ਪਾਰਕਿੰਗ ਸੈਂਸਰਜ਼, ਸੀਟ ਬੈਲਟ ਰਿਮਾਇੰਡਰ, ਸਪੀਡ ਅਲਰਟ ਸਿਸਟਮ ਅਤੇ ਡਿਊਲ ਫਰੰਟ ਏਅਰਬੈਗਸ ਸਟੈਂਡਰਡ ਦਿੱਤੇ ਗਏ ਹਨ।
ਪਾਵਰ
ਮਾਰੂਤੀ ਅਲਟੋ ’ਚ ਬੀ.ਐੱਸ.-6 ਕੰਪਲਾਇੰਟ 796cc, 3-ਸਿਲੰਡਰ ਪੈਟਰੋਲ ਇੰਜਣ ਹੈ। ਇਹ ਇੰਜਣ 6,000rpm ’ਤੇ 47bhp ਦੀ ਪਾਵਰ ਅਤੇ 3,500rpm ’ਤੇ 69Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਹੈ।
OnePlus ਦੇ ਪ੍ਰੀਮੀਅਮ ਫੋਨ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ
NEXT STORY