ਆਟੋ ਡੈਸਕ– ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ Ciaz ਡੀਜ਼ਲ ਕਾਰ ਦੇ Zeta ਅਤੇ Alpha ਵੇਰੀਐਂਟ ਨੂੰ ਭਾਰਤ ’ਚ ਸਪੀਡੋਮੀਟਰ ਅਸੈਂਬਲੀ ਅਤੇ ਓਨਰਜ਼ ਮੈਨੁਅਲ ਦੀ ਜਾਂਚ ਕਰਨ ਲਈ ਰੀਕਾਲ ਕੀਤਾ ਹੈ। Ciaz ਡੀਜ਼ਲ ਦੀਆਂ 880 ਇਕਾਈਆਂ ਨੂੰ ਰੀਕਾਲ ਕੀਤਾ ਗਿਆ ਹੈ। ਇਨ੍ਹਾਂ ’ਚ ਉਹ ਇਕਾਈਆਂਵੀ ਸ਼ਾਮਲ ਹਨ ਜਿਨ੍ਹਾਂ ਨੂੰ 1 ਅਗਸਤ ਤੋਂ ਲੈ ਕੇ 21 ਅਗਸਤ 2018 ਵਿਚਕਾਰ ਤਿਆਰ ਕੀਤਾ ਗਿਆ ਹੈ। ਪ੍ਰਭਾਵਿਤ ਇਕਾਈਆਂ ਦੇ ਮਾਲਕਾਂ ਨੂੰ ਮਾਰੂਤੀ ਸੁਜ਼ੂਕੀ ਡੀਲਰਜ਼ ਦੁਆਰਾ ਮੁਫਤ ਜਾਂਚ ਅਤੇ ਪਾਰਟਜ਼ ਬਦਲਣ ਲਈ ਸੰਪਰਕ ਕੀਤਾ ਜਾਵੇਗਾ।
ਕੰਪਨੀ ਦਾ ਬਿਆਨ
2018 ਮਾਰੂਤੀ ਸੁਜ਼ੂਕੀ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਇਕ ਸਰਵਿਸ ਕੈਂਪੇਨ ਹੈ ਅਤੇ ਪ੍ਰਭਾਵਿਤ ਮਾਰੂਤੀ ਸੁਜ਼ੂਕੀ Ciaz ’ਚ ਕੋਈ ਸੁਰੱਖਿਆ ਸੰਬੰਧੀ ਪਰੇਸ਼ਾਨੀ ਨਹੀਂ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਕਾਰ ਦੇ ਟੈਪ ਸਪੈਸੀਫਿਕੇਸ਼ਨ ਵਾਲੇ Zeta ਅਤੇ Alpha ਵੇਰੀਐਂਟਜ਼ ਹੀ ਪ੍ਰਭਾਵਿਤ ਹੋਏ ਹਨ ਅਤੇ ਕਾਰ ਮਾਲਕ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਇਹ ਚੈੱਕ ਕਰ ਸਕਦੇ ਹਨ ਕਿ ਉਨ੍ਹਾਂ ਦੀ ਕਾਰ ਕੈਂਪੇਨ ’ਚ ਸ਼ਾਮਲ ਹੈ ਜਾਂ ਨਹੀਂ।
ਦੱਸ ਦੇਈਏ ਕਿ 2018 Maruti Suzuki Ciaz ’ਚ ਨਵੇਂ ਡਿਜ਼ਾਈਨ ਦੀ ਗ੍ਰਿੱਲ, ਹੈੱਡਲੈਂਪਜ਼ ਨੂੰ ਰਿਫ੍ਰੈਸ਼ ਕੀਤਾ ਗਿਆ ਸੀ। ਕਾਰ ’ਚ ਨਵੇਂ ਅਲੌਏ ਦੇਣ ਦੇ ਨਾਲ -ਨਾਲ ਕਈ ਨਵੇਂ ਅਪਡੇਟਜ਼ ਦਿੱਤੇ ਗਏ ਸਨ। ਉਥੇ ਹੀ ਇੰਟੀਰੀਅਰ ’ਚ ਨਵਾਂ ਇੰਸਟਰੂਮੈਂਟ ਕਲੱਸਟਰ ਨੂੰ ਸ਼ਾਮਲ ਕੀਤਾ ਗਿਆ ਹੈ।
ਦੋ ਇੰਜਣ ਆਪਸ਼ਨ ਨਾਲ ਲਾਂਚ ਹੋਏ Hyundai Verna ਦੇ ਨਵੇਂ ਮਾਡਲ
NEXT STORY