ਜਲੰਧਰ— ਮੀਡੀਆਟੈੱਕ ਨੇ Helio A22 ਨਾਂ ਨਾਲ ਆਪਣਾ ਨਵਾਂ ਮੋਬਾਇਲ ਚਿੱਪਸੈੱਟ ਲਾਂਚ ਕੀਤਾ ਹੈ। ਇਹ ਨਵਾਂ ਚਿੱਪਸੈੱਟ ਬਜਟ ਅਤੇ ਮਿਡ-ਰੇਂਜ ਸਮਾਰਟਫੋਨਸ ਲਈ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਰੇਂਜ ਚਿੱਪਸੈੱਟ ਐਂਟਰੀ-ਲੈਵਲ ਰੇਂਜ ਦੇ ਸਮਾਰਟਫੋਨਸ ਲਈ ਹੁੰਦੀ ਹੈ ਜਦ ਕਿ ਪੀ ਅਤੇ ਐਕਸ ਰੇਂਜ ਦੇ ਚਿੱਪਸੈੱਟ ਅੱਪਰ ਮਿਡ-ਰੇਂਜ ਅਤੇ ਹਾਈ-ਐਂਡ ਡਿਵਾਈਸਿਜ਼ ਲਈ ਹੁੰਦੇ ਹਨ। Helio A22 ਕਵਾਡ-ਕੋਰ ਚਿੱਪਸੈੱਟ ਹੈ। Helio A22 12 ਐੱਮ.ਐੱਮ FinFET ਪ੍ਰੋਸੈਸਰ 'ਤੇ ਬਣੀ ਹੈ। ਇਸ ਚਿੱਪਸੈੱਟ ਦਾ ਮੁਕਾਬਲਾ 8-ਕੋਰ ਕੁਆਲਕਾਮ ਸਨੈਪਡ੍ਰੈਗਨ 450 ਨਾਲ ਹੋਵੇਗਾ ਜੋ 14 ਐੱਨ.ਐੱਮ. ਪ੍ਰਕਿਰਿਆ 'ਤੇ ਬਣੀ ਹੈ।
ਇਹ ਚਿੱਪ ਡਿਊਲ ਕੈਮਰੇ, ਜੋ ਕਿ 13 ਮੈਗਾਪਿਕਸਲ ਅਤੇ 8 ਮੈਗਾਪਿਕਸਲ ਤੋਂ ਉੱਪਰ ਹੋਣਗੇ, ਉਨ੍ਹਾਂ ਨੂੰ ਸਪੋਰਟ ਕਰੇਗੀ। ਇਸ ਤੋਂ ਇਲਾਵਾ ਇਹ 21 ਮੈਗਾਪਿਕਸਲ ਸਿੰਗਲ ਕੈਮਰਾ ਸੈੱਟਅਪ ਨੂੰ ਵੀ ਸਪੋਟਰ ਕਰੇਗੀ। ਇਹ ਚਿੱਪਸੈੱਟ 30 ਫਰੇਮ ਪ੍ਰਤੀ ਸੈਕਿੰਡ ਵੀਡੀਓ ਰਿਕਾਰਡਿੰਗ ਅਤੇ 20:9 ਐੱਚ.ਡੀ. ਪਲੱਸ ਤੋਂ ਉੱਪਰ ਸਕਰੀਨ ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ। Helio A22 ਚਿੱਪਸੈੱਟ VoLTE ਅਤੇ ViLTE ਲਈ ਡਿਊਲ ਸਿਮ ਕੁਨੈਕਟੀਵਿਟੀ ਨੂੰ ਵੀ ਸਪੋਰਟ ਕਰੇਗੀ।
ਇਹ ਚਿੱਪ ਇਸ ਸਾਲ ਅਤੇ ਇਸ ਸਾਲ ਤੋਂ ਬਾਅਦ ਲਾਂਚ ਹੋਣ ਵਾਲੇ ਬਜਟ ਸਮਾਰਟਫੋਨਸ 'ਚ ਆਏਗੀ। ਦੱਸ ਦੇਈਏ ਕਿ ਕਾਸਟ ਨੂੰ ਘੱਟ ਕਰਨ ਲਈ ਮੈਨਿਊਫੈਕਚਰਸ ਕੁਆਲਕਾਮ ਚਿੱਪਸੈੱਟ ਤੋਂ ਸ਼ਿੱਫਟ ਹੋ ਕੇ ਮੀਡੀਆਟੈੱਕ ਚਿੱਪਸੈੱਟ 'ਤੇ ਆ ਰਹੇ ਹਨ। ਅਜਿਹੇ 'ਚ ਆਉਣ ਵਾਲੇ ਬਜਟ ਸਮਾਰਟਫੋਨਸ 'ਚ ਹੁਣ ਇਹ ਹੀ ਚਿੱਪ ਦੇਖਣ ਨੂੰ ਮਿਲ ਸਕਦੀ ਹੈ।
ਨੋਕੀਆ X5 ਸਮਾਰਟਫੋਨ ਡਿਊਲ ਰਿਅਰ ਕੈਮਰੇ ਨਾਲ ਹੋਇਆ ਲਾਂਚ
NEXT STORY