ਗੈਜੇਟ ਡੈਸਕ– ਭਾਰਤੀ ਈ-ਕਾਮਰਸ ਪਲੇਟਫਾਰਮ Meesho ਨੂੰ ਪਿਛਲੇ ਮਹੀਨੇ ਲੋਕਾਂ ਨੇ ਫੇਸਬੁੱਕ ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਹੈ। ਸੈਂਸਰ ਟਾਵਰ ਦੇ ਡਾਟਾ ਮੁਤਾਬਕ, ਅਕਤੂਬਰ ਮਹੀਨੇ ’ਚ Meesho ਐਪ ਨੂੰ 25 ਮਿਲੀਅਨ ਡਾਊਨਲੋਡ ਮਿਲੇ ਹਨ। ਫੇਸਬੁੱਕ ਦੀ ਗੱਲ ਕਰੀਏ ਤਾਂ ਇਸ ਐਪ ਨੂੰ ਪਿਛਲੇ ਮਹੀਨੇ 23 ਮਿਲੀਅਨ ਵਾਰ ਹੀ ਡਾਊਨਲੋਡ ਕੀਤਾ ਗਿਆ। ਜ਼ਿਕਰਯੋਗ ਹੈ ਕਿ ਫਸੇਬੁੱਕ ਹੁਣ Meta Inc ਦੇ ਅੰਦਰ ਆਉਂਦਾ ਹੈ। ਹਾਲ ਹੀ ’ਚ ਕੰਪਨੀ ਨੇ ਨਵੇਂ ਨਾਂ ਦਾ ਐਲਾਨ ਕੀਤਾ ਹੈ ਜੋ ਕੰਪਨੀ ਦੇ ਮੇਟਾਵਰਸ ਪਲਾਨ ਦੀ ਇਕ ਝਲਕ ਵੀ ਹੈ।
ਐਪ ਡਾਊਨਲੋਡ ਦਾ ਡਾਟਾ ਸੈਂਸਰ ਟਾਵਰ ਨੇ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਲਿਆ ਹੈ। ਯਾਨੀ Meesho ਐਪ ਨਾ ਸਿਰਫ ਪਲੇਅ ਸਟੋਰ ’ਤੇ, ਸਗੋਂ ਐਪਲ ਦੇ ਐਪ ਸਟੋਰ ’ਤੇ ਵੀ ਬੇਹੱਦ ਪ੍ਰਸਿੱਧ ਹੋਇਆ ਹੈ। ਮੀਸ਼ੋ ਐਪ ਨੇ ਪਿਛਲੇ ਸਾਲ ਦੇ ਮੁਕਾਬਲ ਇਸ ਸਾਲ ਫਲੈਗਸ਼ਿਪ ਸੇਲ ਈਵੈਂਟ ਦੌਾਨ 750 ਫੀਸਦੀ ਗ੍ਰੋਥ ਦਰਜ ਕੀਤੀ ਹੈ। ਮਹਾ ਇੰਡੀਅਨ ਸ਼ਾਪਿੰਗ ਫੈਸਟ 6 ਤੋਂ 9 ਅਕਤੂਬਰ ਤਕ ਲਈ ਚਲਾਇਆ ਗਿਆ ਸੀ, ਇਸ ਦੌਰਾਨ ਇਸ ਪਲੇਟਫਾਰਮ ’ਤੇ ਗਾਹਕਾਂ ਨੇ ਕਾਫੀ ਸ਼ਾਪਿੰਗ ਕੀਤੀ ਸੀ।
ਦੂਜੇ ਐਪਸ ਦੀ ਗੱਲ ਕਰੀਏ ਤਾਂ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲੇ ਐਪਸ ’ਚ ਨੰਬਰ-1 ’ਤੇ ਚੀਨੀ ਐਪ ਟਿਕਟਾਕ ਹੈ। ਹਾਲਾਂਕਿ, ਇਸ ਨੂੰ ਭਾਰਤ ’ਚ ਕਾਫੀ ਪਹਿਲਾਂ ਹੀ ਬੈਨ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਦੁਨੀਆ ਭਰ ’ਚ ਇਸ ਦੀ ਪ੍ਰਸਿੱਧੀ ਘੱਟ ਨਹੀਂ ਹੋਈ।
ਲੀਕ ਹੋਈ Galaxy S22 ਸੀਰੀਜ਼ ਦੀ ਤਸਵੀਰ, ਜਾਣੋ ਫੋਨ ’ਚ ਕੀ ਹੋਵੇਗਾ ਖਾਸ
NEXT STORY