ਗੈਜੇਟ ਡੈਸਕ- ਸਮਾਰਟਫੋਨ ਮੇਕਰ Meizu ਨੇ ਹਾਲ ਹੀ 'ਚ ਇਕ ਬਟਨਲੈੱਸ, ਪੋਰਟਲੈੱਸ ਸਮਾਰਟਫੋਨ Meizu Zero ਲਾਂਚ ਕੀਤਾ ਸੀ ਤੇ ਹੁਣ ਕੰਪਨੀ ਆਪਣੇ ਅਗਲੇ ਲਾਂਚ ਦੀ ਤਿਆਰੀ 'ਚ ਹੈ। ਮੇਜ਼ੂ ਦਾ ਅਗਲਾ ਮਿਡ-ਰੇਂਜ ਸਮਾਰਟਫੋਨ Meizu Note 9 ਅਗਲੇ ਮਹੀਨੇ ਮਾਰਚ ਦੇ ਪਹਿਲੇ ਹਫਤੇ ਲਾਂਚ ਹੋਵੇਗਾ। ਕੰਪਨੀ ਨੇ Weibo 'ਤੇ ਐਲਾਨ ਕੀਤਾ ਹੈ ਕਿ 6 ਮਾਰਚ 2019 ਨੂੰ ਚੀਨ 'ਚ ਹੋਣ ਵਾਲੇ ਈਵੈਂਟ 'ਚ Meizu Note 9 ਨੂੰ ਲਾਂਚ ਕੀਤਾ ਜਾਵੇਗਾ। ਹਾਲਾਂਕਿ ਸਮਾਰਟਫੋਨ ਨਾਲ ਜੁੜੀ ਕੋਈ ਡੀਟੇਲਸ ਇਸ ਦੇ ਨਾਲ ਸ਼ੇਅਰ ਨਹੀਂ ਕੀਤੀ ਗਈ ਹੈ, ਪਰ ਸਾਹਮਣੇ ਆਈ ਤਸਵੀਰ ਤੋਂ ਲਗ ਰਿਹਾ ਹੈ ਕਿ ਇਹ ਫੋਨ ਗੇਮ-ਸੈਂਟਰਿਕ ਹੋ ਸਕਦਾ ਹੈ।
ਫੋਨ ਦੇ ਪੋਸਟਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਪਤਾ ਚੱਲ ਰਿਹਾ ਹੈ, ਪਰ ਫੋਨ PUBG ਗੇਮ ਨੂੰ ਸਪੋਰਟ ਕਰੇਗਾ। ਇਸ ਵਜ੍ਹਾ ਨਾਲ ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਕੁਝ ਗੇਮ-ਸੈਂਟਰਿਕ ਫੀਚਰਸ ਦੇ ਨਾਲ ਲਾਂਚ ਹੋ ਸਕਦਾ ਹੈ। ਇਸ ਸਮਾਰਟਫੋਨ ਤੋਂ ਜੁੜੇ ਕਈ ਲੀਕਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਇਸ ਦੇ ਸਪੈਸੀਫਿਕੇਸ਼ਨਸ ਤੇ ਫੀਚਰਸ ਦਾ ਪਤਾ ਚੱਲਿਆ ਹੈ। ਸਮਾਰਟਫੋਨ ਦੇ ਸੰਭਾਵਿਕ ਫੀਚਰਸ ਤੇ ਕੀਮਤ ਦੇ ਬਾਰੇ 'ਚ ਸੀਮਿਤ ਜਾਣਕਾਰੀ ਸਾਹਮਣੇ ਆਈ ਹੈ, ਪਰ ਇਸ ਦਾ ਕੈਮਰਾ 48MP ਦਾ ਹੋ ਸਕਦਾ ਹੈ।
ਲੀਕਸ ਦੇ ਮੁਤਾਬਕ Meizu Note 9 'ਚ 6.2 ਇੰਚ ਦਾ ਫੁੱਚ ਐੱਚ. ਡੀ ਪਲੱਸ ਡਿਸਪਲੇਅ 2244X1080 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਮਿਲੇਗਾ। ਇਸ ਦੀ ਲੰਬਾਈ 153.11mm, ਚੋੜਾਈ 74.34mm, ਥਿਕਨੈੱਸ 8.65mm ਤੇ ਭਾਰ 169.7 ਗਰਾਮ ਹੋਵੇਗਾ। ਇਹ ਸਮਾਰਟਫੋਨ 27ghz ਆਕਟਾ ਕੋਰ ਸਨੈਪਡ੍ਰੈਗਨ 675 ਪ੍ਰੋਸੈਸਰ ਪਾਵਰਡ ਹੋ ਸਕਦਾ ਹੈ, ਨਾਲ ਹੀ ਇਸ 'ਚ 6GB ਦੀ ਰੈਮ ਮਿਲੇਗੀ। ਸਟੋਰੇਜ ਦੀ ਗੱਲ ਕਰੀਏ ਤਾਂ ਇਹ 64GB ਤੇ 128GB ਸਟੋਰੇਜ ਵੇਰੀਐਂਟ 'ਚ ਲਾਂਚ ਹੋ ਸਕਦਾ ਹੈ।
ਫੋਟੋ ਕਲਿਕ ਕਰਨ ਲਈ ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ 'ਚ 48MP ਦਾ ਪ੍ਰਾਇਮਰੀ ਤੇ 5MP ਦਾ ਸਕੈਂਡਰੀ ਸੈਂਸਰ ਦੇਖਣ ਨੂੰ ਮਿਲੇਗਾ। ਸੈਲਫੀ ਲਈ ਇਸ 'ਚ 20MP ਦਾ ਫਰੰਟ ਕੈਮਰਾ ਹੋ ਸਕਦਾ ਹੈ। ਸਮਾਰਟਫੋਨ 'ਚ 4,100mAh ਦੀ ਬੈਟਰੀ ਤੇ ਫਿੰਗਰਪ੍ਰਿੰਟ ਸਕੈਨਰ ਵੀ ਹੋਵੇਗਾ। ਇਸ 'ਚ ਐਂਡ੍ਰਾਇਡ ਪਾਈ ਸਾਫਟਵੇਅਰ ਮਿਲੇਗਾ। Meizu Note 9 ਦੀ ਕੀਮਤ ਭਾਰਤ 'ਚ 25,000 ਰੁਪਏ ਦੇ ਅੰਦਰ ਹੋਵੇਗੀ। ਇਸ ਨੂੰ Redmi Note 7 Pro ਨੂੰ ਟੱਕਰ ਦੇਣ ਉਤਾਰਾ ਜਾ ਸਕਦਾ ਹੈ।
Oppo F9 Pro ਦੀ ਕੀਮਤ ’ਚ ਹੋਈ ਭਾਰਤੀ ਕਟੌਤੀ, ਜਾਣੋ ਨਵੀਂ ਕੀਮਤ
NEXT STORY