ਆਟੋ ਡੈਸਕ– ਐੱਮ.ਜੀ. ਮੋਟਰ ਨੇ ਆਟੋ ਐਕਸਪੋ 2020 ’ਚ ਮਾਰਵਲ ਐਕਸ ਇਲੈਕਟ੍ਰਿਕ ਐੱਸ.ਯੂ.ਵੀ. ਨੂੰ ਪੇਸ਼ ਕਰ ਦਿੱਤਾ ਹੈ। ਇਸ ਦੇ ਦੋ ਮਾਡਲ ਪੇਸ਼ ਕੀਤੇ ਗਏ ਹਨ ਜਿਨ੍ਹਾਂ ’ਚੋਂ ਇਕ ਨੂੰ ਰੀਅਰ ਵ੍ਹੀਲ ਡਰਾਈਵ ਦੇ ਨਾਲ ਲਿਆਇਆ ਗਿਆ ਹੈ। ਉਥੇ ਹੀ ਦੂਜੇ ਵਰਜ਼ਨ ’ਚ ਆਲ ਵ੍ਹੀਲ ਡਰਾਈਵ ਦੀ ਸੁਵਿਧਾ ਮੌਜੂਦ ਹੈ। ਦੋਵਾਂ ’ਚ ਹੀ 52.5 ਕਿਲੋਵਾਟ ਦੀ ਬੈਟਰੀ ਲੱਗੀ ਹੈ।
- ਇਸ ਇਲੈਕਟ੍ਰਿਕ ਐੱਸ.ਯੂ.ਵੀ. ਨੂੰ ਏ.ਸੀ. ਚਾਰਜਰ ਨਾਲ 8.5 ਘੰਟਿਆਂ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ ਅਤੇ ਫਾਸਟ ਚਾਰਜਰ ਨਾਲ ਇਹ ਕਾਰ 80 ਫੀਸਦੀ ਤਕ ਚਾਰਜ ਸਿਰਫ 40 ਮਿੰਟ ’ਚ ਹੋ ਜਾਂਦੀ ਹੈ। ਫੁਲ ਚਾਰਜ ’ਚ ਇਹ 400 ਕਿਲੋਮੀਟਰ ਦੀ ਰੇਂਜ ਤਕ ਚੱਲਦੀ ਹੈ।
ਦੋ ਮੋਟਰ ਆਪਸ਼ੰਸ
ਐੱਮ.ਜੀ. ਮਾਰਵਲ ਐਕਸ ਇਲੈਕਟ੍ਰਿਕ ਐੱਸ.ਯੂ.ਵੀ. ਨੂੰ ਦੋ ਮੋਟਰ ਦੇ ਆਪਸ਼ਨ ਨਾਲ ਲਿਆਇਆ ਗਿਆ ਹੈ। ਇਨ੍ਹਾਂ ’ਚੋਂ ਇਕ 114 ਬੀ.ਐੱਚ.ਪੀ. ਅਤੇ ਦੂਜੀ 70 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦੀ ਹੈ।
ਹੋਰ ਫੀਚਰਜ਼
ਇਸ ਕਾਰ ’ਚ ਇੰਟੈਲੀਜੈਂਟ ਪਾਰਕਿੰਗ ਅਸਿਸਟ, ਕਰੂਜ਼ ਕੰਟਰੋਲ ਸਿਸਟਮ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਫਾਰਵਰਡ ਕੋਲਿਜਨ ਅਲਾਰਮ ਅਤੇ ਰੀਅਲ ਲਾਈਫ ਡਰਾਈਵਿੰਗ ਅਸਿਸਟੈਂਟ ਸਿਸਟਮ ਵਰਗੇ ਕਈ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਜਿਓ ਤੋਂ ਕਾਲਿੰਗ ਲਈ ਨਹੀਂ ਦੇਣੇ ਹੋਣਗੇ 6 ਪੈਸੇ, ਟ੍ਰਾਈ ਕਰੋ ਇਹ ਤਰੀਕਾ
NEXT STORY