ਗੈਜੇਟ ਡੈਸਕ– ਮਾਈਕ੍ਰੋਮੈਕਸ ਨੇ ਭਾਰਤ ’ਚ ਆਈਵਨ ਸਮਾਰਟਫੋਨ ਲਾਂਚ ਕਰ ਦਿੱਤਾ ਹੈ। Micromax iOne ਨੌਚ ਡਿਸਪਲੇਅ ਅਤੇ ਆਕਟਾ-ਕੋਰ ਚਿਪਸੈੱਟ ਦੇ ਨਾਲ ਆਉਂਦਾ ਹੈ ਅਤੇ ਇਸ ਦੀ ਕੀਮਤ 5,000 ਰੁਪਏ ਤੋਂ ਘੱਟ ਰੱਖੀ ਗਈ ਹੈ। ਇਸ ਤੋਂ ਪਹਿਲਾਂ ਮਾਈਕ੍ਰੋਮੈਕਸ ਨੇ ਬੀਤੇ ਸਾਲ ਦਸੰਬਰ ’ਚ Micromax Infinity N11 ਅਤੇ Micromax Infinity N12 ਸਮਾਰਟਫੋਨਜ਼ ਲਾਂਚ ਕੀਤੇ ਸਨ।
ਕੀਮਤ
ਮਾਈਕ੍ਰੋਮੈਕਸ ਆਈਵਨ ਨੂੰ ਭਾਰਤ ’ਚ 4,999 ਰੁਪਏ ’ਚ ਵੇਚਿਆ ਜਾਵੇਗਾ। ਇਸ ਨੂੰ ਬਾਜ਼ਾਰ ’ਚ ਉਪਲੱਬਧ ਕਰਵਾ ਦਿੱਤਾ ਗਿਆ ਹੈ। ਫੋਨ ਦੀ ਵਿਕਰੀ ਬਲੈਕ ਅਤੇ ਬਲਿਊ ਰੰਗ ’ਚ ਹੋਵੇਗੀ।
ਫੀਚਰਜ਼
ਮਾਈਕ੍ਰੋਮੈਕਸ ਆਈਵਨ ’ਚ ਟਾਪ ’ਤੇ ਇਕ ਵਾਈਡ-ਨੌਚ ਹੈ। ਹੇਠਲੇ ਹਿੱਸੇ ’ਤੇ ਬਰਡਰ ਚੌੜੇ ਹਨ। ਫੋਨ ’ਚ ਇਕ ਰੀਅਰ ਕੈਮਰਾ ਦਿੱਤਾ ਗਿਆ ਹੈ ਅਤੇ ਇਹ ਮੈਟੇ ਪਲਾਸਟਿਕ ਬੈਕਪੈਨਲ ਦੇ ਨਾਲ ਆਉਂਦਾ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ਲੇਟੈਸਟ ਐਂਡਰਾਇਡ ਪਾਈ ’ਤੇ ਚੱਲਦਾ ਹੈ। ਇਸ ਵਿਚ 5.45 ਇੰਚ ਦੀ ਐੱਚ.ਡੀ.-ਆਈ.ਪੀ.ਐੱਸ. ਡਿਸਪਲੇਅ ਹੈ। ਫੋਨ ’ਚ Unisoc SC9863 ਆਕਟਾ-ਪ੍ਰੋਸੈਸਰ ਦੇ ਨਾਲ 2 ਜੀ.ਬੀ. ਰੈਮ ਅਤੇ 16 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਫਲੈਸ਼ ਸਪੋਰਟ ਦੇ ਨਾਲ 5 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਵੀ 5 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਇਹ ਐਡਵਾਂਸਡ ਰੀਅਰ ਟਾਈਮ ਬੋਕੇਹ, ਟਾਈਮ ਪੈਲਸ ਅਤੇ ਸਲੋਅ ਮੋਸ਼ਨ ਫੀਚਰ ਨਾਲ ਲੈਸ ਹੈ। ਫੋਨ ਨੂੰ ਪਾਵਰ ਦੇਣ ਲਈ 2,200mAh ਦੀ ਬੈਟਰੀ ਮੌਜੂਦ ਹੈ।
32MP ਸੈਲਫੀ ਕੈਮਰੇ ਨਾਲ ਲਾਂਚ ਹੋਇਆ Infinix S4
NEXT STORY