ਜਲੰਧਰ- ਮਾਈਕ੍ਰੋਸਾਫਟ ਹੁਣ ਤੱਕ ਆਪਣੇ ਵਿੰਡੋਜ਼ ਯੂਜ਼ਰਜ਼ ਲਈ ਨਵੇਂ-ਨਵੇਂ ਆਫਰਜ਼ ਦੀ ਪੇਸ਼ਕਸ਼ ਦੇ ਰਿਹਾ ਸੀ ਪਰ ਹੁਣ ਇਹ ਆਪਣਾ ਧਿਆਨ ਆਪਣੇ ਸਾਰੇ ਯੂਜ਼ਰਜ਼ ਵੱਲ ਦੇ ਰਿਹਾ ਹੈ। ਇਸ US ਬੇਸਡ ਸਾਫਟਵੇਅਰ ਨੇ ਕਈ ਐਪਸ ਅਤੇ ਕਈ ਕਿਸਮ ਦੀਆਂ ਜ਼ਰੂਰੀ ਸਰਵਿਸਸ ਨੂੰ ਸਮੇਂ-ਸਮੇਂ ਨਾਲ ਮੁਹਈਆ ਕਰਵਾਈਆਂ ਹਨ। ਇਸ ਨੇ ਜ਼ਿਆਦਾਤਰ ਜ਼ਰੂਰੀ ਐਪਸ ਐਂਡ੍ਰਾਇਡ, iOS, Chrome OS ਅਤੇ ਮੈਕ OS X ਲਈ ਹੀ ਜ਼ਾਰੀ ਕੀਤੇ ਹਨ, ਪਰ ਹੁਣ ਕੰਪਨੀ ਛੇਤੀ ਹੀ iOS ਅਤੇ beta-tester ਲਈ ਆਪਣਾ WordFlow ਕੀਬੋਰਡ ਪੇਸ਼ ਕਰਨ ਜਾ ਰਹੀ ਹੈ।
ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਤੋਂ ਬਾਅਦ ਹੁਣ ਮਾਈਕ੍ਰੋਸਾਫਟ WprdFlow ਕੀਬੋਰਡ ਨੂੰ ਐਪ ਸਟੋਰ ਦੁਆਰਾ ਪੇਸ਼ ਕਰ ਰਿਹਾ ਅਤੇ ਇਸੇ ਸਾਲ ਦੌਰਾਨ ਇਹ ਐਂਡ੍ਰਾਇਡ ਲਈ ਵੀ ਜ਼ਾਰੀ ਕੀਤਾ ਜਾਵੇਗਾ। ਇਸ ਕੀਬੋਰਡ 'ਚ ਵਰਡ ਕਰੈਕਸ਼ਨ, ਵਰਡ ਪ੍ਰਡਿਕਸ਼ਨ, ਸਵਾਈਪ-ਬੇਸਡ ਟਾਈਪਿੰਗ ਅਤੇ ਵੱਨ ਹੈਂਡਡ ਮੋਡ ਸ਼ਾਮਿਲ ਹਨ। WordFlow ਕੀਬੋਰਡ ਵਿੰਡੋਜ਼ 10 ਮੋਬਾਈਲ ਸਕ੍ਰੀਨ ਦੇ ਸੱਜੇ ਜਾਂ ਖੱਬੇ ਪਾਸੇ ਮਿਨੀਮਾਈਜ਼ ਹੋਵੇਗਾ ਅਤੇ iOS ਲਈ ਇਹ ਐਪ ਸਕ੍ਰੀਨ ਦੇ ਹੇਠਲੇ ਹਿੱਸੇ ਦੀ ਨੁਕਰ 'ਤੇ ਫੈਲਿਆ ਦਿਖਾਈ ਦਵੇਗਾ ਜਿਸ ਨਾਲ ਇਕ ਹੱਥ ਨਾਲ ਟਾਈਪਿੰਗ ਕਰਨ 'ਚ ਆਸਾਨੀ ਹੋਵੇਗੀ। ਇਸ ਨੂੰ ਜ਼ਾਰੀ ਕਰਨ ਦੀ ਕੋਈ ਤਰੀਕ ਨਿਯੁਕਤ ਨਹੀਂ ਕੀਤੀ ਗਈ ਪਰ ਇਕ ਵਾਰ ਜ਼ਾਰੀ ਕਰਨ ਤੋਂ ਬਾਅਦ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।
ਕਈ ਆਫਰਸ ਨਾਲ ਲਾਂਚ ਹੋਵੇਗਾ ਰਿਲਾਇੰਸ ਦਾ ਇਹ 4G ਸਮਾਰਟਫੋਨ
NEXT STORY