ਗੈਜੇਟ ਡੈਸਕ– ਦੇਸ਼ ਹੋਵੇ ਜਾਂ ਵਿਦੇਸ਼, ਹਰ ਥਾਂ ਮੋਬਾਇਲ ਚੋਰੀ ਦੀਆਂ ਘਟਨਾਵਾਂ ਵੱਧ ਗਈਆਂ ਹਨ। ਆਏ ਦਿਨ ਰਿਪੋਰਟ ਸਾਹਮਣੇ ਆਉਂਦੀ ਹੈ ਕਿ ਕਿਸੇ ਨਾ ਕਿਸੇ ਵਿਅਕਤੀ ਦਾ ਫੋਨ ਚੋਰੀ ਹੋ ਗਿਆ ਪਰ ਹੁਣ ਇਕ ਨਵੀਂ ਤਕਨੀਕ ਆ ਰਹੀ ਹੈ ਜਿਸ ਤੋਂ ਬਾਅਦ ਮੋਬਾਇਲ ਚੋਰੀ ਕਰਨਾ ਚੋਰਾਂ ਲਈ ਮੁਸੀਬਤ ਬਣ ਜਾਵੇਗਾ। ਸਵੀਡਨ ਦੀ ਕੰਪਨੀ ਐਰਿਕਸਨ ਨੇ ਇਕ ਸ਼ਾਨਦਾਰ ਤਕਨੀਕ ਦੇ ਪੇਟੈਂਟ ਲਈ ਅਰਜ਼ੀ ਦਿੱਤੀ ਹੈ। ਇਸ ਤਕਨੀਕ ਦੇ ਆਉਣ ਤੋਂ ਬਾਅਦ ਜਿਵੇਂ ਹੀ ਕੋਈ ਤੁਹਾਡੇ ਫੋਨ ਨੂੰ ਜੇਬ ’ਚੋਂ ਕੱਢੇਗਾ ਤਾਂ ਫੋਨ ਇੰਨੀ ਤੇਜ਼ੀ ਨਾਲ ਵਾਈਬ੍ਰੇਟ ਕਰੇਗਾ ਕਿ ਉਸ ਨੂੰ ਫੜਨਾ ਮੁਸ਼ਕਲ ਹੋ ਜਾਵੇਗਾ। ਨਾਲ ਹੀ ਫੋਨ ਦੀ ਬਾਡੀ ਵੀ ਕੁਝ ਦੇਰ ਲਈ ਸਲਿਪਰੀ ਹੋ ਜਾਵੇਗੀ। ਅਜਿਹੇ ’ਚ ਫੋਨ ਨੂੰ ਹੱਥ ਨਾਲ ਫੜਨਾ ਵੀ ਮੁਸ਼ਕਲ ਹੋ ਜਾਵੇਗਾ।
ਰਿਪੋਰਟ ਮੁਤਾਬਕ, ਐਰਿਕਸਨ ਨੇ ਆਪਣੀ ਇਸ ਤਕਨੀਕ ਦੇ ਪੇਟੈਂਟ ਲਈ ਇਸੇ ਸਾਲ ਫਰਵਰੀ ’ਚ ਅਰਜ਼ੀ ਦਿੱਤੀ ਹੈ। ਉਥੇ ਹੀ ਪੇਟੈਂਟ ਮਿਲਣ ਦੇ ਨਾਲ ਹੀ ਕੰਪਨੀ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਇਸ ਤੋਂ ਬਾਅਦ ਇਸ ਤਕਨੀਕ ਦਾ ਇਸਤੇਮਾਲ ਸਮਾਰਟਫੋਨ ’ਚ ਕੀਤਾ ਜਾਵੇਗਾ। ਇਸ ਤਕਨੀਕ ’ਚ ਫਿੰਗਰਪ੍ਰਿੰਟ ਅਤੇ ਫੇਸ ਅਨਲਾਕ ਪਛਾਣਨ ਲਈ ਆਪਟਿਕਲ ਸੈਂਸਰਜ਼ ਲੱਗੇ ਹੋਣਗੇ। ਇਸ ਵਿਚ ਇਕ ਲੋਅ ਫ੍ਰਿਕਸ਼ਨ ਮੋਡ ਵੀ ਹੋਵੇਗਾ ਜਿਸ ਦੀ ਮਦਦ ਨਾਲ ਦਿਲ ਦੀ ਧੜਕਨ ਨਾਲ ਪਤਾ ਲਗਾਇਆ ਜਾ ਸਕੇਗਾ ਕਿ ਫੋਨ ਕਿਸਦਾ ਹੈ।
ਦੱਸ ਦੇਈਏ ਕਿ ਜਦੋਂ ਸਾਲ 2011 ’ਚ ਐਪਲ ਨੇ ਆਈਫੋਨ ’ਚ ਐਕਟਿਵੇਸ਼ਨ ਲੌਕ ਦਾ ਫੀਚਰ ਦਿੱਤਾ ਸੀ, ਉਸ ਦੌਰਾਨ ਲੰਡਨ ’ਚ ਆਈਫੋਨ ਦੀ ਚੋਰੀ ਦੀਆਂ ਘਟਨਾਵਾਂ ’ਚ 24 ਫੀਸਦੀ ਤਕ ਦੀ ਅਤੇ ਸੈਨ ਫ੍ਰਾਂਸਿਸਕੋ ’ਚ 38 ਫੀਸਦੀ ਤਕ ਦੀ ਕਮੀ ਆਈ ਸੀ। ਇਸ ਫੀਚਰ ਜ਼ਰੀਏ ਆਈਫੋਨ ਨੂੰ ਦੂਰੋਂ ਹੀ ਲੌਕ ਕੀਤਾ ਜਾ ਸਕਦਾ ਹੈ ਅਤੇ ਉਸ ਵਿਚ ਮੌਜੂਦ ਡਾਟਾ ਨੂੰ ਕਲਾਊਡ ’ਤੇ ਸਟੋਰ ਕਰਕੇ ਡਿਲੀਟ ਕੀਤਾ ਜਾ ਸਕਦਾ ਹੈ।
ਤੁਹਨੂੰ ਸ਼ਰਮਿੰਦਾ ਹੋਣ ਤੋਂ ਬਚਾਏਗਾ ਵਟਸਐਪ ਦਾ ਇਹ ਫੀਚਰ
NEXT STORY