ਜਲੰਧਰ- ਲੇਨੋਵੋ ਨੇ ਪਿਛਲੇ ਸਾਲ ਮੋਟੋ G4 Plus ਲਈ ਐਂਡ੍ਰਾਇਡ 7.0 ਨੂਗਟ ਅਪਡੇਟ ਜਾਰੀ ਕੀਤਾ ਸੀ। ਉਥੇ ਹੀ, ਹੁਣ ਇਸ ਫੋਨ ਨੂੰ ਬੇਂਚਮਾਰਕਿੰਗ ਵੈੱਬਸਾਈਟ GFX Bench 'ਤੇ ਐਂਡ੍ਰਾਇਡ ਨੂਗਟ 7.1.1 ਆਪਰੇਟਿੰਗ ਸਿਸਟਮ ਨਾਲ ਸਪਾਟ ਕੀਤਾ ਗਿਆ ਹੈ। ਇਸ ਜਾਣਕਾਰੀ ਦੇ ਬਾਅਦ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਇਸ ਦੀ ਟੇਸਟਿੰਗ ਕਰ ਰਹੀ ਹੈ ਅਤੇ ਟੈਸਟਿੰਗ ਸਫਲ ਹੋਣ ਤੋਂ ਬਾਅਦ ਲੇਟੈਸਟ ਐਂਡ੍ਰਾਇਡ ਆਪਰੇਟਿੰਗ ਸਿਸਟਮ ਨੂੰ ਸਮਾਰਟਫੋਨ ਲਈ ਜਾਰੀ ਕਰ ਦਿੱਤਾ ਜਾਵੇਗਾ।
GFX ਲਿਸਟਿੰਗ 'ਚ ਇਸ ਫੋਨ ਦੀ ਜੋ ਸਪੈਸੀਫਿਕੇਸ਼ਨ ਦਿੱਤੀ ਗਈ ਹੈ ਉਸ 'ਚ ਸਿਰਫ ਐਂਡ੍ਰਾਇਡ ਆਪਰੇਟਿੰਗ ਸਿਸਟਮ 7.1.1 ਨੂਗਟ ਵੱਖ ਹੈ, ਜਦ ਕਿ ਬਾਕੀ ਦੇ ਸਾਰੇ ਸਪੈਸੀਫਿਕੇਸ਼ਨ ਉਹੀ ਹਨ ਜੋ ਫੋਨ ਦੀ ਲਾਂਚਿੰਗ ਦੇ ਸਮੇਂ ਸਨ। ਇਸ ਡਿਵਾਇਸ ਨੂੰ ਲਾਂਚ ਦੇ ਸਮੇਂ ਐਂਡ੍ਰਾਇਡ 6.0.1 ਆਪਰੇਟਿੰਗ ਸਿਸਟਮ 'ਤੇ ਪੇਸ਼ ਕੀਤਾ ਗਿਆ ਸੀ।
5G ਤਕਨੀਕ ਲਈ BSNL ਅਤੇ Nokia ਨੇ ਮਿਲਾਇਆ ਹੱਥ
NEXT STORY