ਗੈਜੇਟ ਡੈਸਕ—ਮੋਟੋਰੋਲਾ ਇੰਡੀਆ ਨੇ ਭਾਰਤੀ ਮਾਰਕੀਟ 'ਚ ਮੋਟੋ ਜੀ7 ਦੀ ਲਾਂਚ ਤਾਰਿਕ ਦੀ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਨੇ ਆਪਣੇ ਆਫੀਸ਼ੀਅਲ ਟਵੀਟਰ ਹੈਂਡਲ ਤੋਂ ਇਸ ਦੀ ਪੁਸ਼ਟੀ ਕੀਤੀ ਹੈ। ਕੰਪਨੀ ਇਸ ਡਿਵਾਈਸ ਨੂੰ ਭਾਰਤ 'ਚ 25 ਮਾਰਚ ਨੂੰ ਲਾਂਚ ਕਰੇਗੀ। ਇਸ ਡਿਵਾਈਸ ਨੂੰ ਪਹਿਲੇ ਹੀ ਕਈ ਦੂਜੇ ਮਾਰਕੀਟਸ 'ਚ ਲਾਂਚ ਕੀਤਾ ਜਾ ਚੁੱਕਿਆ ਹੈ, ਜਿਸ ਨਾਲ ਇਸ ਦੇ ਸਪੈਸੀਫਿਕੇਸ਼ਨਸ ਅਤੇ ਡਿਜ਼ਾਈਨ ਦਾ ਪਹਿਲਾ ਤੋਂ ਹੀ ਪਤਾ ਹੈ।
ਸਪੈਸੀਫਿਕੇਸ਼ਨਸ
ਇਸ 'ਚ 4-inch Max Vision display ਨਾਲ FHD+ ਰੈਜੋਲਿਊਸ਼ਨ, ਨੌਚ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਨੇ ਇਸ ਫੋਨ 'ਚ Snapdragon 632 SoC ਨਾਲ ਆਕਟਾ ਕੋਰ ਸੀ.ਪੀ.ਯੂ. ਦਿੱਤਾ ਹੈ। ਇਸ 'ਚ 4ਜੀ.ਬੀ.ਰੈਮ ਨਾਲ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ਦੇ ਬੈਕ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਪਹਿਲਾ ਸੈਂਸਰ 12 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 5 ਮੈਗਾਪਿਕਸਲ ਦਾ ਹੈ।
ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਹੈ, ਜੋ 15W Turbopower ਫਾਸਟ ਚਾਰਜਿੰਗ ਟੈਕਨਾਲੋਜੀ ਨਾਲ ਆਉਂਦਾ ਹੈ। ਫੋਨ ਨੂੰ ਐਂਡ੍ਰਾਇਡ ਵਨ ਪ੍ਰੋਗਰਾਮ ਨਾਲ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਐਂਡ੍ਰਾਇਡ 9 ਪਾਈ ਆਊਟ ਆਫ ਦਿ ਬਾਕਸ ਆਉਂਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 4G VoLTE ਇਨੇਬਲਡ ਨੈਨੋ ਸਿਮ ਸਲਾਟ, ਵਾਈ-ਫਾਈ ਬਲੂਟੁੱਥ v4.2, GPS, FM Radio ਅਤੇ ਯੂ.ਐੱਸ.ਬੀ. ਟਾਈਪ ਸੀ ਪੋਰਟ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਕੰਪਨੀ ਭਾਰਤ 'ਚ ਇਸ 22,000 ਰੁਪਏ ਦੀ ਕੀਮਤ 'ਚ ਲਾਂਚ ਕਰ ਸਕਦੀ ਹੈ।
ਹੁਣ ਬਿਨਾਂ ਡਾਊਨਲੋਡ ਕੀਤੇ ਖੇਡ ਸਕੋਗੇ ਵੀਡੀਓ ਗੇਮ, ਗੂਗਲ ਨੇ ਲਾਂਚ ਕੀਤਾ Stadia
NEXT STORY