ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਭਾਰਤ 'ਚ ਆਪਣੇ ਲੋਕਪ੍ਰਿਅ ਸਮਾਰਟਫੋਨ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਹੈ। ਗਾਹਕ ਨਵੀਂ ਕੀਮਤ ਦੇ ਨਾਲ ਹੀ ਇਨ੍ਹਾਂ ਫੋਨਸ ਨੂੰ ਐਕਸਚੇਂਜ ਆਫਰ ਦੀ ਸੁਵਿਧਾ ਸਿਰਫ ਫਲਿੱਪਕਾਰਟ ਐਪ ਰਾਹੀਂ ਉਪਲੱਬਧ ਹੈ।
ਮੋਟੋਰੋਲਾ ਵੱਲੋਂ ਮੋਟੋ ਜੀ ਥਰਡ ਜੈਨਰੇਸ਼ਨ, ਮੋਟੋ ਜੀ ਟਰਬੋ ਐਡੀਸ਼ਨ ਅਤੇ ਮੋਟੋ ਐਕਸ ਪਲੇਅ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਮੋਟੋ ਜੀ ਥਰਡ ਜੈਨਰੇਸ਼ਨ ਦਾ 8ਜੀ.ਬੀ. ਮਾਡਲ 9,999 ਰੁਪਏ ਅਤੇ 16ਜੀ.ਬੀ. ਮਾਡਲ 10,999 ਰੁਪਏ 'ਚ ਉਪਲੱਬਧ ਹੋਵੇਗਾ। ਉਥੇ ਹੀ ਮੋਟੋ ਜੀ ਟਰਬੋ ਐਡੀਸ਼ਨ ਹੁਣ 12,499 'ਚ ਉਪਲੱਬਧ ਹੋ ਗਿਆ ਹੈ। ਉਥੇ ਹੀ ਮੋਟੋ ਐਕਸ ਪਲੇਅ ਦੇ 16ਜੀ.ਬੀ. ਮਾਡਲ ਨੂੰ 16,499 ਅਤੇ 32ਜੀ.ਬੀ. ਮਾਡਲ ਨੂੰ 17,999 ਰੁਪਏ 'ਚ ਖਰੀਦ ਸਕਦੇ ਹੋ।
ਐਕਸਚੇਂਜ ਆਫਰ ਮੋਟੋਰੋਲਾ ਦੇ ਸਾਰੇ ਸਮਾਰਟਫੋਨ 'ਤੇ ਉਪਲੱਬਧ ਹੈ। ਮੋਟੋ ਈ 3ਜੀ ਵੈਰੀਅੰਟ 'ਤੇ 2,000 ਅਤੇ 3,000 ਰੁਪਏ ਦਾ ਐਕਸਚੇਂਜ ਆਫਰ ਉਪਲੱਬਧ ਹੈ। ਉਥੇ ਹੀ ਮੋਟੋ ਜੀ ਥਰਡ ਜੈਨਰੇਸ਼ਨ 'ਤੇ 4,000 ਰੁਪਏ ਅਤੇ ਮੋਟੋ ਜੀ ਟਰਬੋ ਐਡੀਸ਼ਨ 'ਤੇ 5,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਗਿਆ ਹੈ। ਮੋਟੋ ਐਕਸ ਪਲੇਅ 'ਤੇ 7,000 ਰੁਪਏ ਤਕ ਦੇ ਐਕਸਚੇਂਜ ਆਫਰ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਜਦੋਂਕਿ ਮੋਟੋ ਟਰਬੋ 'ਤੇ 15,000 ਰੁਪਏ ਤਕ ਦਾ ਐਕਸਚੇਂਜ ਆਫਰ ਉਪਲੱਬਧ ਹੈ। ਇਸ ਤੋਂ ਇਲਾਵਾ ਨੈਕਸਸ 6 ਦੇ 64ਜੀ.ਬੀ. ਵੈਰੀਅੰਟ 'ਤੇ ਵੀ 15,000 ਰੁਪਏ ਤਕ ਦਾ ਐਕਸਚੇਂਜ ਆਫਰ ਉਪਲੱਬਧ ਹੈ।
ਸਕਾਈਪ ਨੇ ਵਿੰਡੋ ਐਪ ਲਈ ਪੇਸ਼ ਕੀਤਾ ਨਵਾਂ ਫੀਚਰ
NEXT STORY