ਜਲੰਧਰ-ਤਾਇਵਾਨ ਦੀ ਕੰਪਿਊਟਰ ਹਾਰਡਵੇਅਰ ਕੰਪਨੀ MSI ਨੇ ਇੰਟੇਲ ਦੇ 8 ਜਨਰੇਸ਼ਨ ਦੇ ਪ੍ਰੋਸੈਸਰ ਨਾਲ ਲੈਸ ਗੇਮਿੰਗ ਲੈਪਟਾਪ ਭਾਰਤੀ ਬਾਜ਼ਾਰ 'ਚ ਲਾਂਚ ਕੀਤੇ ਹਨ। ਇਨ੍ਹਾਂ ਲੈਪਟਾਪ 'ਚ GS 65 Stealth Thin ਗੇਮਿੰਗ ਨੋਟਬੁੱਕ , GT75 Titan i9 ਪ੍ਰੋਸੈਸਰ ਅਤੇ GE Raider RGB Edition ਆਦਿ ਨੂੰ ਪੇਸ਼ ਕੀਤੇ ਹਨ।
ਕੀਮਤ -
ਇਨ੍ਹਾਂ ਲੈਪਟਾਪ ਦੀ ਕੀਮਤ ਬਾਰੇ ਗੱਲ ਕਰੀਏ ਤਾਂ GS65 Stealth Thin ਗੇਮਿੰਗ ਦੀ ਕੀਮਤ 1,69,990 ਰੁਪਏ ਨਾਲ ਅਧਿਕਾਰਕ ਸਟੋਰਾਂ ਅਤੇ ਫਲਿੱਪਕਾਰਟ, ਪੇ. ਟੀ ਐੱਮ ਤੇ ਪ੍ਰੀ-ਆਰਡਰ ਉਪਲੱਬਧ ਹੋਵੇਗਾ। GT75 ਦੀ ਕੀਮਤ 2,99,990 ਰੁਪਏ ਹੋਵੇਗੀ। ਇਸ ਦੇ ਨਾਲ GE ਰੇਡਰ ਦੀ ਕੀਮਤ 1,64,990 ਰੁਪਏ ਨਾਲ ਅਧਾਕਰਕ ਸਟੋਰਾਂ 'ਤੇ ਅਤੇ ਫਲਿੱਪਕਾਰਟ, ਪੇ. ਟੀ ਐੱਮ ਤੇ ਪ੍ਰੀ-ਆਰਡਰ ਉਪਲੱਬਧ ਹੋਵੇਗਾ ਉਪਲੱਬਧ ਹੋਏ ਹਨ।
ਸਪੈਸੀਫਿਕੇਸ਼ਨ-
GS65 Stealth Thin ਲੈਪਟਾਪ-
ਇਹ ਥਿਨ ਗੇਮਿੰਗ ਲੈਪਟਾਪ 'ਚ 144 ਹਰਟਜ਼ 7ms ਆਈ. ਪੀ. ਐੱਸ. ਡਿਸਪਲੇਅ ਨਾਲ 4.9mm ਬੇਜ਼ਲਸ ਅਤੇ 82% ਸਕਰੀਨ ਟੂ-ਬਾਡੀ ਰੇਸ਼ੀਓ ਨਾਲ ਆਉਦਾ ਹੈ, ਇਸ 'ਚ ਵੈੱਬਕੈਮ ਲੈਪਟਾਪ ਦੇ ਸਿਖਰ ਬੇਜ਼ਲ 'ਤੇ ਮੌਜੂਦ ਹੋਵੇਗਾ। ਇਸ ਦੇ ਨਾਲ ਲੈਪਟਾਪ 'ਚ NVIDIA Max-Q ਟੈਕਨਾਲੌਜੀ ਨਾਲ GTX 1070 ਅਤੇ ਲੇਟੈਸਟ 8 ਜਨਰੇਸ਼ਨ ਦੇ ਇੰਟੇਲ ਕੋਰ i7 ਪ੍ਰੋਸੈਸਰ ਦਿੱਤਾ ਗਿਆ ਹੈ। ਨਵੇਂ ਪ੍ਰੋਸੈਸਰ ਤੋਂ ਇਲਾਵਾ ਗੈਫਰਸ GTX10 ਸੀਰੀਜ਼ ਗ੍ਰਾਫਿਕਸ ਅਤੇ MSI ਕੂਲਰ ਬੂਸਟ ਟ੍ਰਿਨਿਟੀ ਕੂਲਿੰਗ ਡਿਜ਼ਾਇਨ ਦੀ ਵਰਤੋਂ ਲੈਪਟਾਪ 'ਚ ਕੀਤੀ ਗਈ ਹੈ। ਨਵੇਂ GS65 Stealth Thin ਲੈਪਟਾਪ ਨੂੰ ਐਮ. ਐੱਸ. ਆਈ. ਦੇ Stealth Pro ਲਾਈਨ ਅਪ ਨੂੰ ਨਵੇਂ ਪ੍ਰੋਸੈਸਰਾਂ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ।

GE Raider RGB Edition-
GE ਰੇਡਰ ਐਡੀਸ਼ਨ ਦਾ ਖੁਲਾਸਾ ਸੀ. ਈ. ਐੱਸ. 2018 ਜਨਵਰੀ ਮਹੀਨੇ 'ਚ ਕੀਤਾ ਸੀ। ਇਸ ਲੈਪਟਾਪ ਦੇ ਟਾਪ ਕਵਰ ਕੀਬੋਰਡ ਅਤੇ USB ਪੋਰਟਸ 'ਚ RGB ਲਾਈਟਿੰਗ ਦਿੱਤੀ ਗਈ ਹੈ। ਇਸ ਡਿਵਾਈਸ 'ਚ ਇੰਟੇਲ ਦੀ 8th ਜਨਰੇਸ਼ਨ ਦਾ ਲੇਟੈਸਟ ਇੰਟੇਲ ਕੋਰ i7 ਪ੍ਰੋਸੈਸਰ ਦੇ ਨਾਲ NVIDIA GeForce GTX 1070 ਗ੍ਰਾਫਿਕਸ ਕਾਰਡ ਲੱਗਾ ਹੈ। ਇਸ ਲੈਪਟਾਪ 'ਚ ਆਰ. ਜੀ. ਬੀ. ਲਾਈਟ ਨਾਲ 24 ਵੱਖ ਵੱਖ ਜੋਨ ਉਪਲੱਬਧ ਹਨ, ਜਿਸ 'ਚ 16.8 ਮਿਲੀਅਨ ਕਲਰ ਮੌਜੂਦ ਹਨ।

GT75 Titan ਲੈਪਟਾਪ-
ਇਹ ਪਹਿਲਾਂ ਗੇਮਿੰਗ ਲੈਪਟਾਪ ਹੈ , ਜਿਸ 'ਚ ਇੰਟੇਲ ਕੋਰ i9 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਜੋ ਹੈਕਸਾ ਕੋਰ ਪ੍ਰਦਰਸ਼ਨ ਮੁਹੱਈਆ ਕਰਵਾਉਦਾ ਹੈ। ਕੰਪਨੀ ਮੁਤਾਬਿਕ GT75 ਟਾਈਟਨ ਇਸ ਦੇ ਕੂਲਰ ਬੂਸਟ ਟਾਈਟਨ ਕੂਲਿੰਗ ਡਿਜ਼ਾਇਨ ਨਾਲ ਆਉਦਾ ਹੈ। ਇਹ ਲੈਪਟਾਪ NVIDIA ਅਤੇ ਮੈਕੇਨਿਕਲ ਕੀਬੋਰਡ ਨਾਲ ਮਿਲ ਕੇ ਡੈਸਕਟਾਪ ਗੇਮਿੰਗ ਦੇ ਲਈ ਆਕਰਸ਼ਿਤ ਅਤੇ ਗੇਮਰਸ ਸੁਪੋਰਟਿਵ ਨਾਲ ਵਧੀਆ ਐਕਸਪੀਰੀਅੰਸ ਦਿੰਦਾ ਹੈ।

13 ਮੈਗਾਪਿਕਸਲ ਕੈਮਰੇ ਨਾਲ ਲਾਂਚ ਹੋਇਆ ਨੋਕੀਆ 8 Sirocco
NEXT STORY