ਗੈਜੇਟ ਡੈਸਕ– ਐਪਲ 2019 ’ਚ 3 ਨਵੇਂ ਆਈਫੋਨ ਪੇਸ਼ ਕਰੇਗੀ। ਖਬਰਾਂ ਹਨ ਕਿ ਇਨ੍ਹਾਂ ’ਚ ਇਕ ਆਈਫੋਨ LCD ਡਿਸਪਲੇਅ ਦੇ ਨਾਲ ਆਏਗਾ ਅਤੇ ਬਾਕੀ ਦੋ ਆਈਫੋਨ ’ਚ OLED ਪੈਨਲ ਹੋਵੇਗਾ। iPhone XS Max ਕੁਝ ਵੱਡੇ ਅਪਗ੍ਰੇਡਸ ਦੇ ਨਾਲ ਆਏਗਾ। ਇਸ ਵਿਚ ਟ੍ਰਿਪਲ ਰੀਅਰ ਕੈਮਰਾ ਅਤੇ USB Type-C ਪੋਰਟ ਹੋਵੇਗਾ, ਜੋ ਮੌਜੂਦਾ ਲਾਈਟਨਿੰਗ ਪੋਰਟ ਨੂੰ ਰਿਪਲੇਸ ਕਰੇਗਾ। ਹਾਲਾਂਕਿ ਆਈਫੋਨ ਨੂੰ ਲੈ ਕੇ ਇਹ ਸ਼ੁਰੂਆਤੀ ਅਫਵਾਹ ਹੈ ਕਿ ਇਸ ਲਈ ਪੱਕੇ ਤੌਰ ’ਤੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। GizChina ਦੀ ਰਿਪੋਰਟ ਮੁਤਾਬਕ ਐਪਲ 2019 ’ਚ ਲਾਂਚ ਹੋਣ ਵਾਲੇ ਆਈਫੋਨ ਦੀ ਕੀਮਤ ਨੂੰ 2018 ’ਚ ਲਾਂਚ ਹੋਏ ਆਈਫੋਨ ਦੇ ਬਰਾਬਰ ਰੱਖ ਸਕਦੀ ਹੈ।
ਇਸ ਦਾ ਮਤਲਬ ਹੈ ਕਿ ਆਈਫੋਨ ਐਕਸ ਆਰ ਦਾ ਅਪਗ੍ਰੇਡਿਡ ਵਰਜਨ $749 ਜੀ ਸ਼ੁਰੂਆਤੀ ਕੀਮਤ ਤੋਂ ਸ਼ੁਰੂ ਹੋ ਸਕਦਾ ਹੈ। ਜਦੋਂ ਕਿ iPhone XS ਅਤੇ iPhone XS Max ਦੇ ਅਪਗ੍ਰੇਡਿਡ ਮਾਡਲ ਦੀ ਕੀਮਤ ਕਰੀਬ $999 ਅਤੇ $1,099 ਹੋ ਸਕਦੀ ਹੈ। ਇਕ ਪਾਸੇ ਜਿਥੇ ਦੂਜੇ ਸਮਾਰਟਫੋਨ ਕੰਪਨੀਆਂ ਨੌਚ ਨੂੰ ਅਲੱਗ ਤਰੀਕੇ ਨਾਲ ਪੇਸ਼ ਕਰਨ ’ਤੇ ਫੋਕਸ ਕਰ ਰਹੀਆਂ ਹਨ ਉਥੇ ਹੀ ਐਪਲ 2019 ’ਚ ਲਾਂਚ ਹੋਣ ਵਾਲੇ ਸਮਾਰਟਫੋਨ ਨੂੰ ਵਾਈਡ ਨੌਚ ਡਿਜ਼ਾਈਨ ਦੇ ਨਾਲ ਪੇਸ਼ ਕਰ ਸਕਦਾ ਹੈ।
ਹਾਲਾਂਕਿ ਕੁਝ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ iPhone XS Max ਦਾ ਅਪਗ੍ਰੇਡ ਵਰਜਨ ਛੋਟੀ ਨੌਚ ਦੇ ਨਾਲ ਆ ਸਕਦਾ ਹੈ। ਉਥੇ ਹੀ iPhone XR ਦੇ ਅਪਗ੍ਰੇਡਿਡ ਆਈਫੋਨ ਨੂੰ ਗ੍ਰੀਨ ਕਲਰ ਆਪਸ਼ਨ ’ਚ ਪੇਸ਼ ਕੀਤਾ ਜਾ ਸਕਦਾ ਹੈ। ਨਿਊ ਸਮਾਰਟਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆ ਸਕਦਾ ਹੈ।
ਗੂਗਲ ਨੇ ਸ਼ੁਰੂ ਕੀਤੀ AR ਨੈਵੀਗੇਸ਼ਨ ਸਿਸਟਮ ਦੀ ਟੈਸਟਿੰਗ, ਹੋਣਗੇ ਇਹ ਬਦਲਾਅ
NEXT STORY