ਗੈਜੇਟ ਡੈਸਕ : ਐਪਲ ਨੇ ਪਿਛਲੇ ਮਹੀਨੇ ਆਯੋਜਿਤ ਆਪਣੇ ਵਿਸ਼ੇਸ਼ ਪ੍ਰੋਗਰਾਮ ’ਚ ਨਵੀਂ ਮੈਕਬੁੱਕ ਏਅਰ ਤੇ ਮੈਕ ਮਿੰਨੀ ਮਾਡਲਜ਼ ਲਾਂਚ ਕੀਤੇ ਸਨ। ਉਸ ਵੇਲੇ ਦੱਸਿਆ ਗਿਆ ਸੀ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਇਨ੍ਹਾਂ ਦੋਵਾਂ ਮਾਡਲਜ਼ ’ਚ T2 ਸਕਿਓਰਿਟੀ ਚਿੱਪ ਸ਼ਾਮਲ ਕੀਤੀ ਗਈ ਹੈ, ਜੋ ਲੈਪਟਾਪ ਬੰਦ ਕਰਨ ’ਤੇ ਮਾਈਕ੍ਰੋਫੋਨ ਦੀ ਰਿਕਾਰਡਿੰਗ ਵੀ ਬੰਦ ਕਰ ਦੇਵੇਗੀ ਅਤੇ ਹੈਂਡਸ ਫ੍ਰੀ ਪਰਸਨਲ ਅਸਿਸਟੈਂਟ ਸਿਰੀ ਦੀ ਵੀ ਵਰਤੋਂ ਕਰਨ ’ਚ ਮਦਦ ਕਰੇਗੀ। ਹੁਣ ਐਪਲ ਨੇ ਪੁਸ਼ਟੀ ਕਰਦਿਆਂ ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ‘ਦਿ ਵਰਜ’ ਨੂੰ ਦੱਸਿਆ ਹੈ ਕਿ T2 ਸਕਿਓਰਿਟੀ ਚਿੱਪ ਨਵੀਂ ਮੈਕ ਡਿਵਾਈਸ ਨੂੰ ਥਰਡ ਪਾਰਟੀ ਰਿਪੇਅਰ ਹੋਣ ਤੋਂ ਵੀ ਬਚਾਏਗੀ ਮਤਲਬ ਤੁਸੀਂ ਕੰਪਨੀ ਤੋਂ ਬਾਹਰ ਵੀ ਇਸ ਨੂੰ ਰਿਪੇਅਰ ਨਹੀਂ ਕਰਵਾ ਸਕੋਗੇ ਅਤੇ ਮਜਬੂਰੀ ਵਿਚ ਤੁਹਾਨੂੰ ਲੋੜ ਪੈਣ ’ਤੇ ਐਪਲ ਸਟੋਰ ਜਾਂ ਐਪਲ ਦੇ ਅਧਿਕਾਰਤ ਸੇਵਾਦਾਤਾ ਤੋਂ ਹੀ ਉਸ ਨੂੰ ਠੀਕ ਕਰਵਾਉਣਾ ਪਵੇਗਾ।
ਐਪਲ ਨੇ ਦਿੱਤਾ ਬਿਆਨ- ਐਪਲ ਨੇ ਦੱਸਿਆ ਕਿ ਅਕਤੂਬਰ 2018 ਨੂੰ ਲਾਂਚ ਕੀਤੇ ਗਏ ਨਵੇਂ ਮੈਕ ਮਾਡਲਜ਼ ਵਿਚ ਅਸੀਂ ਗੈਰ-ਅਧਿਕਾਰਤ ਥਰਡ ਪਾਰਟੀ ਰਿਪੇਅਰਸ ਨੂੰ ਬਲਾਕ ਕੀਤਾ ਹੈ। ਜਨਤਕ ਤੌਰ ’ਤੇ ਇਹ ਗੱਲ ਪਹਿਲੀ ਵਾਰ ਸਾਹਮਣੇ ਆਈ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕਿਸ ਹਿੱਸੇ ਦੀ ਬਾਹਰੋਂ ਸਰਵਿਸ ਜਾਂ ਰਿਪੇਅਰ ਨਹੀਂ ਕਰਵਾਈ ਜਾ ਸਕਦੀ।
ਇਸ ਤੋਂ ਪਹਿਲਾਂ ਸਾਹਮਣੇ ਆਈ ਜਾਣਕਾਰੀ
ਪ੍ਰੋਗਰਾਮ ਤੋਂ ਪਹਿਲਾਂ ਸਾਹਮਣੇ ਆਈ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ T2 ਸਕਿਓਰਿਟੀ ਚਿੱਪ ਨਾਲ ਲਾਜਿਕ ਬੋਰਡ, ਟੱਚ ID, ਕੀ-ਬੋਰਡ, ਬੈਟਰੀ, ਟ੍ਰੈਕਪੈਡ ਤੇ ਸਪੀਕਰਾਂ ਨੂੰ ਰਿਪੇਅਰ ਹੋਣ ਤੋਂ ਬਚਾਏਗੀ ਪਰ ਹੁਣ ਪਤਾ ਲੱਗਾ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਰਿਪੇਅਰ ਸਟੋਰਾਂ ਤੋਂ ਇਨ੍ਹਾਂ ਦੇ ਹਿੱਸੇ ਠੀਕ ਹੀ ਨਹੀਂ ਕਰਵਾ ਸਕੋਗੇ।
ਫੇਸਬੁੱਕ ਨੂੰ ਨਹੀਂ ਪਤਾ ਕਿਵੇਂ ਫੋਨ ਨਿਰਮਾਤਾ ਹੈਂਡਲ ਕਰ ਰਹੇ ਹਨ ਯੂਜ਼ਰਸ ਦਾ ਡਾਟਾ
NEXT STORY