ਗੈਜੇਟ ਡੈਸਕ- Xiaomi ਨੇ ਪਿਛਲੇ ਮਹੀਨੇ ਆਪਣੇ ਲੇਟੈਸਟ MIUI 10.2.1.0 ਗਲੋਬਲ ਸਟੇਬਲ ਅਪਡੇਟ ਨੂੰ ਪੇਸ਼ ਕੀਤਾ ਸੀ ਤੇ ਹੁਣ ਕੰਪਨੀ ਨੇ MIUI 10 ਗਲੋਬਲ ਬੀਟਾ ROM 9.2.14 ਅਪਡੇਟ ਰਿਲੀਜ਼ ਕਰ ਦਿੱਤੀ ਹੈ। ਕੰਪਨੀ ਵਲੋਂ ਇਕ ਫੋਰਮ ਪੋਸਟ 'ਚ ਕੰਪਨੀ ਨੇ MIUI 10 ਗਲੋਬਲ ਬੀਟਾ ROM 9.2.14 ਅਪਡੇਟ ਦਾ ਚੇਂਜਲਾਗ ਪੇਸ਼ ਕੀਤਾ, ਹਾਲਾਂਕਿ ਪੂਰਾ ਚੇਂਜਲਾਗ ਅੱਜ ਰਿਲੀਜ਼ ਹੋ ਜਾਵੇਗਾ। Fonearena ਨੇ ਸ਼ਾਓਮੀ ਦੇ ਸਿਸਟਮ ਐਪਸ 'ਚ ਡਾਰਕ ਮੋਡ ਨੂੰ ਵੇਖਿਆ ਹੈ ਜਿਸ 'ਚ ਸਿਮ ਕਾਰਡ ਸੈਟਿੰਗਸ, ਐਪ ਲਾਕ ਤੇ ਡਾਟਾ ਯੂਸੇਜ ਸ਼ਾਮਲ ਹੈ।
ਗੂਗਲ ਆਪਣੇ ਅਗਲੀ ਆਪਰੇਟਿੰਗ ਸਿਸਟਮ ਐਂਡ੍ਰਾਇਡ Q 'ਚ ਡਾਰਕ ਮੋਡ ਫੀਚਰ ਨੂੰ ਸ਼ਾਮਲ ਕਰ ਸਕਦਾ ਹੈ। ਹਾਲਾਂਕਿ ਹੁਣੇ ਸਿਸਟਮ ਐਪਸ ਜਿਹੇ ਫੋਨ, ਕਾਂਟੈਕਟਸ ਤੇ ਮੈਸੇਜਸ 'ਚ ਇਹ ਫੀਚਰ ਸ਼ਾਮਲ ਹੋ ਚੁੱਕਿਆ ਹੈ। ਮਸ਼ਹੂਰ ਮੈਸੇਜਿੰਗ ਐਪ ਵਟਸਐਪ ਨੂੰ ਵੀ ਜਲਦ ਡਾਰਕ ਮੋਡ ਫੀਚਰ ਮਿਲਣ ਵਾਲਾ ਹੈ।
Fonearena ਦੀ ਰਿਪੋਰਟ ਸ਼ਾਓਮੀ ਦੇ ਲੇਟੈਸਟ MIUI 10 ਗਲੋਬਲ ਬੀਟਾ ਅਪਡੇਟ 'ਚ ਫੋਨ, ਕਾਂਟੈਕਟਸ, ਮੈਸੇਜਿਸ, ਗੈਲਰੀ, ਨੋਟਸ, ਸਕ੍ਰੀਨ ਰਿਕਾਰਡਰ, ਅਪਡੇਟਰ ਤੇ ਕੈਲਕੁਲੇਟਰ ਸਿਸਟਮ ਐਪਸ ਲਈ ਡਾਰਕ ਮੋੜ ਥੀਮ ਨੂੰ ਜਾਰੀ ਕੀਤਾ ਗਿਆ ਹੈ। ਇਸ ਐਪਸ ਤੋਂ ਇਲਾਵਾ, Fonearena ਨੇ ਮੀ ਅਕਾਊਂਟ 'ਚ ਮੈਨੇਜ ਐਪਸ, ਡਿਊਲ ਐਪਸ, ਕਵਿੱਕ ਬਾਲ, ਸੈਕਿੰਡ ਸਪੈਸ, ਪਰਮਿਸ਼ਨਸ, ਇੰਟਰਪ੍ਰਾਈਜ਼ ਮੋਡ, ਐਪ ਲਾਕ, ਡਾਟਾ ਯੂਸੇਜ, ਵਾਲਿਊਮ ਸਲਾਈਡਰਸ, ਰੀਸੈਂਟ ਮੈਨਿਊ, ਨੋਟੀਫਿਕੇਸ਼ਨ ਮੈਨਿਊ ਤੇ ਸਿਮ ਕਾਰਡ ਸੈਟਿੰਗਸ ਨੂੰ ਵੇਖਿਆ ਹੈ।
ਡਾਰਕ ਮੋਡ ਨੂੰ ਅਜੇ ਉਪਰ ਦੱਸੀਆਂ ਗਈਆਂ ਐਪਸ ਲਈ ਹੀ ਉਪਲੱਬਧ ਕਰਾਇਆ ਗਿਆ ਹੈ। Xiaomi ਨਵੇਂ MIUI 10 ਗਲੋਬਲ ਬੀਟਾ ROM 9.2.14 ਅਪਡੇਟ ਦੇ ਨਾਲ ਸਿਸਟਮ-ਵਾਇਡ ਡਾਰਕ ਮੋਡ ਨੂੰ ਪੇਸ਼ ਕੀਤਾ ਜਾਵੇਗਾ। ਯੂਜ਼ਰਸ ਸੈਟਿੰਗਸ ਆਪਸ਼ਨਸ 'ਚ ਜਾ ਕੇ ਲੇਟੈਸਟ ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹਨ। ਪੁਰਾਣੀ ਡਿਵਾਈਸਿਜ਼ Mi 5, Mi 4, ਤੇ Redmi Note 3 ਨੂੰ ਇਹ ਅਪਡੇਟ ਹਾਸਲ ਨਹੀਂ ਹੋਵੇਗਾ।
IOS ਤੇ ਐਂਡ੍ਰਾਇਡ ਸੁਪੋਰਟ ਨਾਲ zaap ਦਾ ਨਵਾਂ ਬਲੂਟੁੱਥ ਸਪੀਕਰ ਲਾਂਚ
NEXT STORY