ਗੈਜੇਟ ਡੈਸਕ– ਵਨਪਲੱਸ ਜਿਥੇ ਇਕ ਪਾਸੇ ਵਨਪਲੱਸ 7 ਦੇ ਲਾਂਚ ਦੀ ਤਿਆਰੀ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਇਹ ਆਪਣੇ ਪੁਰਾਣੇ ਡਿਵਾਈਸਿਜ਼ ਨੂੰ ਵੀ ਨਵੀਂ ਸਾਫਟਵੇਅਰ ਅਪਡੇਟ ਦੇ ਰਹੀ ਹੈ। ਖਬਰ ਹੈ ਕਿ ਕੰਪਨੀ ਵਨਪਲੱਸ 5, ਵਨਪਲੱਸ 5ਟੀ, ਵਨਪਲੱਸ 6 ਅਤੇ ਵਨਪਲੱਸ 6ਟੀ ਲਈ OxygenOS ਓਪਨ ਬੀਟਾ ਅਪਡੇਟ ਉਪਲੱਬਧ ਕਰਵਾ ਦਿੱਤਾ ਹੈ।
ਇਸ ਅਪਡੇਟ ਰਾਹੀਂ ਕੰਪਨੀ ਆਪਣੇ ਇਨ੍ਹਾਂ ਡਿਵਾਈਸਿਜ਼ ਨੂੰ ਕਈ ਨਵੇਂ ਫੀਚਰ ਉਪਲੱਬਧ ਕਰਵਾ ਰਹੀ ਹੈ ਜਿਨ੍ਹਾਂ ’ਚ ਸਿਸਟਮ ਅਪਡੇਟ ਲਈ ਨਵਾਂ ਯੂਜ਼ਰ ਇੰਟਰਫੇਸ, ਲੈਂਡਸਕੇਪ ਮੋਡ ’ਚ ਕੁਇਕ ਰਿਪਲਾਈ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਡਿਵਾਈਸਿਜ਼ ਨੂੰ ਫਾਈਲ ਮੈਨੇਜਰ ਲਈ ਇੰਟੈਲੀਜੈਂਟ ਕਲੀਨਅਪ ਫੀਚਰ ਵੀ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਫੀਚਰ ਨੂੰ ਕੰਪਨੀ ਖਾਸਤੌਰ ’ਤੇ ਭਾਰਤੀ ਯੂਜ਼ਰਜ਼ ਲਈ ਹੀ ਉਪਲੱਬਧ ਕਰਵਾ ਰਹੀ ਹੈ।
ਇਸ ਅਪਡੇਟ ਦਾ ਸਭ ਤੋਂ ਮੁੱਖ ਆਕਰਸ਼ਣ ਹੈ ਲੈਂਡਸਕੇਪ ਮੋਡ ’ਚ ਕੁਇਕ ਰਿਪਲਾਈ। ਯੂਜ਼ਰਜ਼ ਨੂੰ ਇਸ ਫੀਚਰ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਅਪਡੇਟ ਤੋਂ ਪਹਿਲਾਂ ਯੂਜ਼ਰਜ਼ ਨੂੰ ਲੈਂਡਸਕੇਪ ਮੋਡ ’ਚ ਕੁਇਕ ਰਿਪਲਾਈ ਦੌਰਾਨ ਐਪ ਦੇ ਰੁਕ ਜਾਣ ਦੀ ਸਮੱਸਿਆ ਜਾ ਰਹੀ ਸੀ। ਹਾਲਾਂਕਿ ਨਵੀਂ ਬੀਟਾ ਅਪਡੇਟ ’ਚ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਕੰਪਨੀ ਨੇ ਡਿਵਾਈਸ ਦੇ ਕੁਇਕ ਰਿਪਲਾਈ ਫੀਚਰ ਦੇ ਨਾਲ ਕੰਪੈਟਿਬਲ ਇੰਸਟੈਂਟ ਮੈਸੇਜਿੰਗ ਐਪ ਲਈ ਵੀ ਸਪੋਰਟ ਉਪਲੱਬਧ ਕਰਵਾਇਆ ਹੈ ਜਿਸ ਨਾਲ ਯੂਜ਼ਰਜ਼ ਵਨਪਲੱਸ 5 ਅਤੇ 5ਟੀ ’ਤੇ ਲੈਂਡਸਕੇਪ ਮੋਡ ਤੋਂ ਹੀ ਕੁਇਕ ਰਿਪਲਾਈ ਕਰ ਸਕਣਗੇ।
ਇਸ ਤੋਂ ਇਲਾਵਾ ਫੋਨ ਦੇ ਸਿਸਟਮ ਅਪਡੇਟ ਪੇਜ ਨੂੰ ਵੀ ਨਵੀਂ ਲੁਕ ਦਿੱਤੀ ਗਈ ਹੈ। ਅਪਡੇਟ ’ਚ ਵਨਪਲੱਸ ਕਮਿਊਨਿਟੀ ਐਪ ’ਚ ਵੀ ਕਈ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ ਜਿਨ੍ਹਾਂ ’ਚ ਬਿਹਤਰ ਸੋਸ਼ਲ ਪੇਜ ਯੂਜ਼ਰ ਇੰਟਰਫੇਸ ਸ਼ਾਮਲ ਹੈ। ਅਪਡੇਟ ’ਚ ਬਗ ਰਿਪੋਰਟ ਦੇ ਲਾਗ ਰਿਕਾਰਡਿੰਗ ਫੀਚਰ ਨੂੰ ਵੀ ਆਪਟੀਮਾਈਜ਼ ਕੀਤਾ ਗਿਆ ਹੈ। ਕੰਪਨੀ ਦੇ ਪ੍ਰੋਡਕਟ ਆਪਰੇਸ਼ਨ ਮੈਨੇਜਰ ਮਨੁ ਜੇ. ਨੇ ਵਨਪਲੱਸ 5, 5ਟੀ, ਵਨਪਲੱਸ 6 ਅਤੇ ਵਨਪਲੱਸ 6ਟੀ ਲਈ ਆਏ ਇਸ ਚੇਂਜਲਾਗ ਦੀ ਜਾਣਕਾਰੀ ਵਨਪਲੱਸ ਦੇ ਆਫੀਸ਼ੀਅਲ ਫੋਰਮ ’ਤੇ ਦਿੱਤੀ ਹੈ।
Realme X ਨੂੰ ਟੱਕਰ ਦੇਣ ਆ ਰਿਹੈ ਸ਼ਾਓਮੀ ਦਾ Redmi X
NEXT STORY