ਗੈਜੇਟ ਡੈਸਕ—ਐੱਚ.ਐੱਮ.ਡੀ. ਗਲੋਬਲ ਅਗਲੇ ਮਹੀਨੇ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ 'ਚ ਨੋਕੀਆ 9 ਪਿਊਰਵਿਊ ਸਮਾਰਟਫੋਨ ਤੋਂ ਪਰਦਾ ਚੁੱਕ ਸਕਦੀ ਹੈ। ਖਾਸ ਗੱਲ ਇਹ ਹੈ ਕਿ ਐੱਮ.ਡਬਲਿਊ.ਸੀ. 'ਚ ਲਾਂਚ ਹੋਣ ਵਾਲਾ ਇਹ ਨੋਕੀਆ ਦਾ ਇਕਲੌਤਾ ਫੋਨ ਨਹੀਂ ਹੋਵੇਗਾ ਬਲਕਿ ਇਕ ਹੋਰ ਫੋਨ ਹੈ ਜਿਸ ਨੂੰ ਇਸ ਦੇ ਨਾਲ ਹੀ ਪੇਸ਼ ਕੀਤਾ ਜਾ ਸਕਦਾ ਹੈ। ਰਿਪੋਰਟਸ ਦੀ ਮੰਨਿਏ ਤਾਂ ਇਸ ਈਵੈਂਟ 'ਚ ਆਪਣਾ ਬਜਟ ਸਮਾਰਟਫੋਨ ਨੋਕੀਆ 1 ਪਲੱਸ ਵੀ ਲਾਂਚ ਕਰ ਸਕਦੀ ਹੈ।
ਇਹ ਨਵਾਂ ਫੋਨ ਪਿਛਲੇ ਸਾਲ ਲਾਂਚ ਹੋਏ ਐਂਡ੍ਰਾਇਡ ਗੋ ਬੇਸਡ ਨੋਕੀਆ 1 ਸਮਾਰਟਫੋਨ ਦਾ ਸਕਸੈਸਰ ਹੋਵੇਗਾ। ਹਾਲ ਹੀ 'ਚ ਟਾਇਗਰਮੋਬਾਇਲਸ ਨਾਂ ਦੀ ਇਕ ਵੈੱਬਸਾਈਟ ਨੇ ਇਸ ਦੇ ਸਪੈਸੀਫਿਕੇਸ਼ਨਸ ਨਾਲ ਹੀ ਰੈਂਡਰ ਵੀ ਸ਼ੇਅਰ ਕੀਤਾ ਹੈ। ਨੋਕੀਆ 1 ਪਲੱਸ ਐਂਡ੍ਰਾਇਡ 9 ਪਾਈ 'ਤੇ ਚੱਲੇਗਾ। ਫੋਨ 'ਚ 1ਜੀ.ਬੀ. ਰੈਮ ਅਤੇ ਮੀਡੀਆਟੈਕ ਐੱਸ.ਓ.ਸੀ. ਪ੍ਰੋਸੈਸਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਲੀਕਸ ਮੁਤਾਬਕ ਫੋਨ 'ਚ ਕਰੀਬ 5 ਇੰਚ ਦੀ ਸਕਰੀਨ ਹੋਵੇਗੀ ਜਿਸ ਦਾ ਸਕੀਰਨ ਰੈਜੋਲਿਊਸ਼ਨ 480x960 ਪਿਕਸਲ ਹੋਵੇਗਾ। ਸਿੰਗਲ ਫਰੰਟ ਫੇਸਿੰਗ ਕੈਮਰੇ ਨਾਲ ਆਉਣ ਵਾਲਾ ਇਹ ਫੋਨ ਪਤਲੇ ਬੇਜ਼ਲ ਦਾ ਹੋਵੇਗਾ। ਡਿਊਲ ਸਿਮ ਸਪੋਰਟ ਵਾਲੇ ਇਸ ਫੋਨ 'ਚ GPS, Wi-Fi, ਬਲੂਟੁੱਥ ਅਤੇ ਮਾਈਕ੍ਰੋ ਯੂ.ਐੱਸ.ਬੀ. ਪੋਰਟ ਵਰਗੇ ਫੀਚਰਸ ਸ਼ਾਮਲ ਹੋਣਗੇ। ਹੁਣ ਇਸ ਫੋਨ ਦੀ ਕੀਮਤ ਕੀ ਹੋਵੇਗੀ, ਫਿਲਹਾਲ ਇਸ ਦੇ ਬਾਰੇ 'ਚ ਕੋਈ ਆਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਦ ਸ਼ਿਕਾਇਤ ਤੋਂ ਬਾਅਦ ਗੂਗਲ ਕਰਨ ਲੱਗਿਆ ਸ਼ਾਇਰੀ! ਵਾਇਰਲ ਹੋਇਆ ਇਹ ਟਵਿਟ
NEXT STORY