ਗੈਜੇਟ ਡੈਸਕ- ਇਸ ਮਹੀਨੇ ਦੀ ਸ਼ੁਰੂਆਤ 'ਚ ਗੂਗਲ ਨੇ ਪਿਕਸਲ ਤੇ ਕੁਝ Nexus ਸਮਾਰਟਫੋਨਸ ਲਈ OTA ਦੇ ਰਾਹੀਂ ਫਰਵਰੀ ਸਕਿਓਰਿਟੀ ਪੈਚ ਨੂੰ ਰਿਲੀਜ ਕੀਤੀ ਸੀ। ਹੁਣ HMD Global ਆਪਣੇ ਪੁਰਾਣੇ ਐਂਟਰੀ-ਲੈਵਲ ਸਮਾਰਟਫੋਨ ਨੋਕੀਆ 2 ਨੂੰ ਵੀ ਇਹ ਲੇਟੇਸਟ ਫਰਵਰੀ ਸਕਿਓਰਿਟੀ ਪੈਚ ਦੀ ਅਪਡੇਟ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹੀ HMD Global ਨੇ ਵੀ ਆਪਣੇ ਕੁਝ ਸਮਾਰਟਫੋਨਜ਼ ਨੋਕੀਆ 5.1 ਪਲੱਸ, ਨੋਕੀਆ 8 ਤੇ ਨੋਕੀਆ 3 ਲਈ ਫਰਵਰੀ ਸਕਿਓਰਿਟੀ ਪੈਚ ਰੋਲ-ਆਊਟ ਕੀਤਾ। NPU ਦੀ ਇਕ ਰਿਪੋਰਟ ਮੁਤਾਬਕ, ਇਸ OTA ਅਪਡੇਟ 'ਚ ਸਿਰਫ ਸਕਿਓਰਿਟੀ ਪੈਚ ਤੇ ਕੁਝ ਸਮੱਸਿਆਵਾਂ ਦੇ ਫਿਕਸ ਮੌਜੂਦ ਹੈ। ਚੇਂਜਲਾਗ ਦੇ ਮੁਤਾਬਕ ਅਪਡੇਟ ਕਈ ਮੁੱਖ ਸਕਿਓਰਿਟੀ ਦੀਆਂ ਸਮੱਸਿਆਵਾਂ ਦੇ ਫਿਕਸ ਦੇ ਨਾਲ ਆਉਂਦੀ ਹੈ। ਇਹ ਸਕਿਓਰਿਟੀ ਸਮੱਸਿਆਵਾਂ ਮੀਡੀਆ ਫਰੇਮਵਰਕ 'ਚ ਪਾਈ ਜਾਂਦੀ ਹੈ, ਜਿਸ ਦੇ ਨਾਲ ਹੈਕਰਸ ਸਮਾਰਟਫੋਨ ਨੂੰ ਆਰਾਮ ਤੋਂ ਰਿਮੋਟਲੀ ਕੰਟਰੋਲ ਕਰ ਸਕਦੇ ਹੋ।
ਸਪੈਸੀਫਿਕੇਸ਼ਨ-
ਸਮਾਰਟਫੋਨ ਨੂੰ series 6,000 aluminum ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਡਿਵਾਇਸ ਨੂੰ ਗੋਰਿਲਾ ਗਲਾਸ 3 ਨਾਲ ਸੁਰੱਖਿਅਤ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 5 ਇੰਚ ਦੀ HD LTPS 1280*720 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਮਿਲ ਰਹੀਂ ਹੈ ਅਤੇ ਇਸ 'ਚ ਕਵਾਲਕਾਮ ਦਾ ਐਂਟਰੀ ਲੈਵਲ ਸਨੈਪਡ੍ਰੈਗਨ 212 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 1GB ਰੈਮ ਨਾਲ 8GB ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ। ਨੋਕੀਆ 2 ਸਮਾਰਟਫੋਨ 'ਚ ਮੌਜ਼ੂਦ 8GB ਦੀ ਇੰਟਰਨਲ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਨੋਕੀਆ 2 ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 4100mAh ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ ਨੂੰ ਜਿਆਦਾ ਸ਼ਕਤੀ ਪ੍ਰਦਾਨ ਕਰਦੀ ਹੈ ਇਸਦੇ ਨਾਲ ਕੰਪਨੀ ਅਨੁਸਾਰ ਸਮਾਰਟਫੋਨ ਨੂੰ ਦੋ ਦਿਨ ਤੱਕ ਵਧੀਆ ਤਰੀਕੇ ਨਾਲ ਕੰਮ ਕਰਨ 'ਚ ਮਦਦ ਕਰਦੀ ਹੈ।
ਕੁਨੈਕਟੀਵਿਟੀ ਆਪਸ਼ਨ ਲਈ ਸਮਾਰਟਫੋਨ 'ਚ ਡਿਊਲ ਕਾਰਡ ਸਲਾਟ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਮਾਰਟਫੋਨ 4G LTE ਸੁਪੋਟ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਸਮਾਰਟਫੋਨਜ਼ ਨੂੰ ਦੇਖਦੇ ਹੈ ਇਸ 'ਚ ਵਾਈ-ਫਾਈ , ਬਲੂਟੁੱਥ ਅਤੇ GPS ਸੁਪੋਟ ਮੌਜ਼ੂਦ ਹੈ।
2019 Bajaj Dominar 400 ਜ਼ਿਆਦਾ ਪਾਵਰ ਨਾਲ ਹੋਵੇਗੀ ਲਾਂਚ
NEXT STORY