ਗੈਜੇਟ ਡੈਸਕ– ਨੋਕੀਆ 4.2 ਅਤੇ ਨੋਕੀਆ 3.2 ਨੂੰ ਐਂਡਰਾਇਡ 9.0 ਪਾਈ ਅਪਡੇਟ ਦੇ ਨਾਲ ਮਈ ਐਂਡਰਾਇਡ ਸਕਿਓਰਿਟੀ ਪੈਚ ਵੀ ਮਿਲ ਰਿਹਾ ਹੈ। ਨੋਕੀਆ 4.2 ਅਤੇ ਨੋਕੀਆ 3.2 ਨੂੰ ਮਿਲੀ ਨਵੀਂ ਅਪਡੇਟ ਨਵੇਂ ਫੀਚਰਜ਼ ਤੋਂ ਇਲਾਵਾ ਬਗ ਫਿਕਸ ਅਤੇ ਸੁਧਾਰ ਦੇ ਨਾਲ ਆ ਰਹੀ ਹੈ। ਨੋਕੀਆ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ HMD Global ਨੇ ਇਸ ਸਾਲ ਮਈ ’ਚ ਭਾਰਤ ’ਚ ਲਾਂਚ ਕੀਤਾ ਸੀ ਅਤੇ ਹੁਣ ਨੋਕੀਆ 4.2 ਅਤੇ ਨੋਕੀਆ 3.2 ਸਮਾਰਟਫੋਨ ਲਈ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ।
ਨੋਕੀਆ ਪਾਵਰ ਯੂਜ਼ਰ (NPU) ਦੀ ਰਿਪੋਰਟ ਮੁਤਾਬਕ, ਨੋਕੀਆ 4.2 ਨੂੰ ਮਿਲੀ ਅਪਡੇਟ ਦਾ ਬਿਲਡ ਨੰਬਰ V1.22E ਹੈ ਅਤੇ ਇਸ ਦਾ ਫਾਈਲ ਸਾਈਜ਼ 439.7 ਐੱਮ.ਬੀ. ਹੈ ਅਪਡੇਟ ਇੰਪਰੂਵ ਸਿਸਟਮ ਸਟੇਬਿਲਟੀ, ਯੂ.ਆਈ. ਐਨਹਾਂਸਮੈਂਟ ਅਤੇ ਮਈ 2019 ਐਂਡਰਾਇਡ ਸਕਿਓਰਿਟੀ ਪੈਚ ਦੇ ਨਾਲ ਆ ਰਹੀ ਹੈ। ਅਪਡੇਟ ਦੇ ਨਾਲ ਨੋਕੀਆ ਸਮਾਰਟਫੋਨ ਦੀ ਡਿਸਪਲੇਅ ਸੈਟਿੰਗ ’ਚ ਨਵੇਂ ਵਾਈਟ ਬੈਲੇਂਸ ਫੀਚਰ ਨੂੰ ਜੋੜਿਆ ਗਿਆਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੇਂ ਵਾਈਟ ਬੈਲੇਂਸ ਫੀਚਰ ਦੇ ਨਾਲ ਨੋਕੀਆ 4.2 ਯੂਜ਼ਰ ਡਿਸਪਲੇਅ ਦੇ ਕਲਰ ਤਾਪਮਾਨ ਨੂੰ ਮੈਨੁਅਲੀ ਐਡਜਸਟ ਕਰ ਸਕਣਗੇ। ਜੇਕਰ ਤੁਹਾਨੂੰ ਨਵੀਂ ਸੈਟਿੰਗ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਰੀਸੈੱਟ ਬਟਨ ’ਤੇ ਵੀ ਕਲਿੱਕ ਕਰ ਸਕਦੇ ਹੋ। ਨੋਕੀਆ ਪਾਵਰ ਯੂਜ਼ਰ ਦੀ ਇਕ ਹੋਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਨੋਕੀਆ 3.2 ਨੂੰ ਵੀ ਸਮਾਨ ਫੀਚਰਜ਼ ਮਿਲੇ ਹਨ ਅਤੇ ਇਸ ਦਾ ਬਿਲਡ ਨੰਬਰ V1.08D ਹੈ।
ਨੋਕੀਆ 3.2 ਨੂੰ ਮਿਲੀ ਅਪਡੇਟ ਦਾ ਫਾਈਲ ਸਾਈਜ਼ 423.3 ਐੱਮ.ਬੀ. ਹੈ। ਦੋਵੇਂ ਹੀ ਅਪਡੇਟ ਫਿਲਹਾਲ ਭਾਰਤ ’ਚ ਰਹਿ ਰਹੇ ਯੂਜ਼ਰਜ਼ ਲਈ ਜਾਰੀ ਕੀਤੇ ਗਏ ਹਨ। ਜੇਕਰ ਤੁਹਾਨੂੰ ਅਜੇ ਤਕ ਅਪਡੇਟ ਦੀ ਨੋਟੀਫਿਕੇਸ਼ਨ ਨਹੀਂ ਮਿਲੀ ਤਾਂ ਤੁਸੀਂ ਸੈਟਿੰਗਸ> ਸਿਸਟਮ ਅਪਡੇਟ ’ਚ ਜਾ ਕੇ ਅਪਡੇਟ ਚੈੱਕ ਕਰ ਸਕਦੇ ਹੋ।
ਸ਼ਾਓਮੀ ਲਿਆਈ ਅੰਗਰੇਜੀ ਸਿਖਾਉਣ ਵਾਲਾ ਗੈਜੇਟ, ਇੰਨੀ ਹੈ ਕੀਮਤ
NEXT STORY