ਗੈਜੇਟ ਡੈਸਕ– ਭਾਰਤ ’ਚ ਅੱਜ ਨੋਕੀਆ X7 ਦੇ ਗਲੋਬਲ ਵੇਰੀਐਂਟ ਨੋਕੀਆ 8.1 ਨੂੰ ਲਾਂਚ ਕੀਤਾ ਜਾਵੇਗਾ। ਨੋਕੀਆ ਬ੍ਰਾਂਡ ਨੂੰ ਮੈਨੇਜ ਕਰਨ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਨੇ ਅੱਜ ਨਵੀਂ ਦਿੱਲੀ ’ਚ ਇਕ ਈਵੈਂਟ ਦਾ ਆਯੋਜਨ ਕੀਤਾ ਹੈ ਜਿਥੇ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਭਾਰਤ ’ਚ ਇਹ ਈਵੈਂਟ ਅੱਜ ਸ਼ਾਮ ਨੂੰ 5:30 ’ਤੇ ਸ਼ੁਰੂ ਹੋਵੇਗਾ। ਕੰਪਨੀ ਨੇ ਪਿਛਲੇ ਹਫਤੇ ਦੁਬਈ ’ਚ ਇਸ ਨੂੰ ਗਲੋਬਲੀ ਪੇਸ਼ ਕੀਤਾ ਸੀ।
ਸਮਾਰਟਫੋਨ ਡਿਊਲ ਰੀਅਰ ਕੈਮਰੇ ਨਾਲ Zeiss optics, 18W ਫਾਸਟ ਚਾਰਜਿੰਗ ਕੈਪੇਬਿਲਟੀ, ਸਨੈਪਡ੍ਰੈਗਨ 710SoC, 6.18-ਇੰਚ ਡਿਸਪਲੇਅ ਦੇ ਨਾਲ HDR10 ਸਪੋਰਟ ਹੈ।ਇਹ ਸਮਾਰਟਫੋਨ ਐਂਡਰਾਇਡ 9.0 ਪਾਈ ਆਊਟ ਆਫ ਦਿ ਬਾਕਸ ਦੇ ਨਾਲ ਆ ਸਕਦਾ ਹੈ।
ਨੋਕੀਆ 8.1 ਦੇ ਫੀਚਰਜ਼ ’ਤੇ ਕੀਮਤ
ਅਪਰ ਮਿਡ ਰੇਂਜ ਸਮਾਰਟਫੋਨ ਨੋਕੀਆ 8.1 ਦੀ ਭਾਰਤ ’ਚ ਕੀਮਤ 30,000 ਰੁਪਏ ਦੇ ਕਰੀਬ ਹੋ ਸਕਦੀ ਹੈ। ਇਹ ਇਕ ਐਂਡਰਾਇਡ ਵਨ ਸਮਾਰਟਫੋਨ ਹੈ ਅਤੇ ਇਹ ਐਂਡਰਾਇਡ 9 ਪਾਈ ’ਤੇ ਕੰਮ ਕਰਦਾ ਹੈ। ਫੋਨ ’ਚ 4 ਜੀ.ਬੀ. ਰੈਮ/6 ਜੀ.ਬੀ. ਰੈਮ ਦੇ ਨਾਲ 64 ਜੀ.ਬੀ./128 ਜੀ.ਬੀ. ਸਟੋਰੇਜ ਹੈ।
ਫੋਨ ਦੇ ਬੈਕ ’ਚ ਡਿਊਲ ਕੈਮਰੈ ਸੈੱਟਅਪ ਹੈ। ਇਸ ਵਿਚ ਪਹਿਲਾਂ ਸੈਂਸਰ 12 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 13 ਮੈਗਾਪਿਕਸਲ ਦਾ ਹੈ। ਫੋਨ ਦੇ ਫਰੰਟ ’ਚ 20 ਮੈਗਾਪਿਕਸਲ ਦਾ ਕੈਮਰਾ ਹੈ। ਕਨੈਕਟੀਵਿਟੀ ਲਈ ਫੋਨ ’ਚ ਡਿਊਲ ਸਿਮ ਕਾਰਡ ਸਲਾਟ, ਬਲੂਟੁੱਥ, 4ਜੀ ਐੱਲ.ਟੀ.ਈ. ਦੇ ਨਾਲ ਵੋਲਟ, ਯੂ.ਐੱਸ.ਬੀ. ਟਾਈਪ ਸੀ ਪੋਰਟ ਹੈ। ਫੋਨ ’ਚ 3,500mAh ਦੀ ਬੈਟਰੀ ਹੈ ਜੋ 18W ਫਾਸਟ ਚਾਰਜਿੰਗ ਫੀਚਰ ਦੇ ਨਾਲ ਆਉਂਦੀ ਹੈ।
ਇਸ 400cc ਵਾਲੀ ਬਾਈਕ ’ਤੇ ਮਿਲ ਰਹੀ ਹੈ ਬੰਪਰ ਛੋਟ
NEXT STORY