ਆਟੋ ਡੈਸਕ- ਨਾਰਟਨ ਮੋਟਰਸਾਈਕਲਜ਼ (Norton Motorcycles) ਨੇ ਆਪਣੀ ਨਵੀਂ ਨਾਰਟਨ ਸੁਪਰਲਾਈਟ 650 (Norton Superlight 650) ਨੂੰ ਲਾਂਚ ਕਰ ਦਿੱਤਾ ਹੈ। ਇਹ ਬਾਈਕ ਕੁਝ ਸਮੇਂ ਪਹਿਲਾਂ ਲਾਂਚ ਹੋਈ Atlas 650 twin ਰੋਡਸਟਰ ਦੀ ਰੋਡ-ਲੀਗਲ ਰੇਸ ਵਰਜਨ ਹੈ। ਇਸ ਬਾਈਕ 'ਚ ਕਾਰਬਨ ਫਾਈਬਰ ਬਾਡੀਵਰਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਕਾਰਬਨ ਵ੍ਹੀਲਸ ਤੇ ਸਿੰਗਲ-ਸਾਈਡਿਡ ਸਵਿੰਗਆਰਮ ਦਿੱਤਾ ਗਿਆ ਹੈ।
ਨਵੀਂ ਨਾਰਟਨ ਸੁਪਰਲਾਈਟ 650 ਸੀ. ਸੀ. ਦਾ ਇੰਜਣ ਦਿੱਤਾ ਗਿਆ ਹੈ, ਜੋ 12,500 rpm ਦੀ ਦਰ ਨਾਲ ਘੁੱਮਦਾ ਹੈ। ਇਹ ਬਾਈਕ 105 bhp ਦਾ ਵੱਧ ਤੋਂ ਵੱਧ ਪਾਵਰ ਤੇ 75 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਕਾਰਬਨ ਫਾਈਬਰ ਦੀ ਬਾਡੀ ਦੇ ਕਾਰਨ ਬਾਈਕ ਦਾ ਭਾਰ ਸਿਰਫ 158 ਕਿੱਲੋਗ੍ਰਾਮ ਹੈ।
Norton Superlight 650 ਦੇ ਫਰੰਟ 'ਚ ਫੁੱਲੀ ਅਡਜਸਟੇਬਲ NIX 30 ਫਾਰਕਸ ਦਿੱਤਾ ਗਿਆ ਹੈ। ਉਥੇ ਹੀ ਇਸ ਦੇ ਰੀਅਰ 'ਚ ਫੁੱਲੀ ਅਡਜਸਟੇਬਲ TTX GP ਮੋਨੋਸ਼ਾਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਬ੍ਰੇਕਿੰਗ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਹੈਂਡਲ ਲਈ Brembo ਸਿਸਟਮ, 330 ਮਿਲੀਮੀਟਰ ਦਾ ਡਿਸਕ ਅਪ ਫਰੰਟ ਤੇ M50 ਕੈਲਿਪਰਸ ਦਿੱਤੇ ਗਏ ਹਨ।
Norton Superlight 'ਚ ਰਾਈਡ-ਬਾਈ-ਰਾਈਡ ਸਿਸਟਮ ਦਿੱਤਾ ਗਿਆ ਹੈ, ਜਿਸ 'ਚ ਤਿੰਨ ਰਾਈਡਿੰਗ ਮੋਡਸ ਦਿੱਤੇ ਗਏ ਹਨ। ਇਨ੍ਹਾਂ 'ਚ ਰੋਡ, ਸਪੋਰਟ ਤੇ ਪ੍ਰੋ- ਰੇਸ ਸ਼ਾਮਲ ਹੈ। Superlight ਇਕ ਸਟ੍ਰੀਟ-ਲੀਗਲ ਮਸ਼ੀਨ ਹੈ, ਜਿਸ ਦੀ ਕੀਮਤ ਕਰੀਬ 18 ਲੱਖ ਰੁਪਏ ਦੇ ਆਲੇ ਦੁਆਲੇ ਹੈ। Norton Superlight ਭਾਰਤ 'ਚ ਕਦੋਂ ਲਾਂਚ ਹੋਵੇਗੀ ਇਸ ਦੀ ਅਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
25MP ਦੇ ਸੈਲਫੀ ਕੈਮਰੇ ਨਾਲ ਲਾਂਚ ਹੋਇਆ Realme U1, ਜਾਣੋ ਕੀਮਤ
NEXT STORY