ਜਲੰਧਰ-ਗੂਗਲ ਨੇ ਜਦ ਪਿਕਸਲ 2 ਲਾਂਚ ਕੀਤਾ ਕੰਪਨੀ ਨੇ ਇਸ ਸਮਾਰਟਫੋਨ ਦੇ ਕੈਮਰੇ 'ਚ ਇਕ ਖਾਸ ਫੀਚਰ AR Sticker ਦਿੱਤਾ। ਦਅਰਸਲ ਇਸ ਫੀਚਰ ਦੇ ਜ਼ਰੀਏ ਰੀਅਲ ਸਰਫੇਸ 'ਤੇ ਵਰਚੁਅਲ ਆਬਜੈਕਟ ਪਲੇਸ ਕਰਕੇ ਤਸਵੀਰ ਅਤੇ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਪਹਿਲੇ ਗੂਗਲ ਦਾ AR ਸਟੀਕਰ ਸਿਰਫ ਪਿਕਸਲ ਸਮਾਰਟਫੋਨ ਯੂਜ਼ਰਸ ਲਈ ਸੀ ਪਰ ਹੁਣ ਤੁਹਾਨੂੰ ਵੀ ਇਹ ਫੀਚਰ ਮਿਲ ਸਕਦਾ ਹੈ। ਗੂਗਲ ਨੇ ਕਿਹਾ ਕਿ ਕੰਪਨੀ ਹੁਣ ਦੂਜੇ ਐਂਡ੍ਰਾਇਡ ਸਮਾਰਟਫੋਨਸ 'ਚ ਇਕ ਐਪ ਜ਼ਰੀਏ ਆਗਮੈਟੇਂਡ ਰਿਆਲਟੀ ਸਟੀਕਰਸ ਦੇਵੇਗੀ। ਇਸ ਦਾ ਨਾਂ Motion Still ਹੈ ਅਤੇ ਹੁਣ ਇਸ ਐਪ 'ਚ ਏ.ਆਰ. ਸਟੀਕਰਸ ਦਾ ਸਪੋਰਟ ਦਿੱਤਾ ਜਾ ਸਕਦਾ ਹੈ।
ਗੂਗਲ ਪਲੇਅ ਸਟੋਰ ਤੋਂ ਮੋਸ਼ਨ ਸਟਿਲ ਐਪ ਫ੍ਰੀ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਨੂੰ ਯੂਜ਼ ਕਰਨਾ ਆਸਾਨ ਹੈ। ਐਪ 'ਤੇ ਕਲਿਕ ਕਰਦੇ ਹੀ ਕੈਮਰਾ ਓਪਨ ਹੋਵੇਗਾ ਅਤੇ ਇੱਥੇ ਤੁਹਾਨੂੰ ਸਟੀਕਰਸ ਦਿਖਣਗੇ। ਇਨ੍ਹਾਂ 'ਚ ਤੁਸੀਂ ਕਿਸੇ ਏ.ਆਰ. ਸਟੀਕਰ ਨੂੰ ਸਲੈਕਟ ਕਰਕੇ ਰੀਅਲ ਸਰਫੈਸ 'ਤੇ ਰੱਖ ਸਕਦੇ ਹੋ। ਇਸ ਐਪ ਦੀ ਖਾਸੀਅਤ ਇਹ ਹੈ ਕਿ ਇਸ ਦੇ ਜ਼ਰੀਏ ਤੁਸੀਂ ਏ.ਆਰ. ਸਟੀਕਰ ਦੀ ਕਲਿਕ ਕੀਤੀ ਗਈਆਂ ਤਸਵੀਰਆਂ ਦਾ gif ਬਣਾ ਸਕਦੇ ਹੋ ਅਤੇ ਕਿਸੇ ਨੂੰ ਸੈਂਡ ਕਰ ਸਕਦੇ ਹੋ। ਫਿਲਹਾਲ ਇਸ ਐਪ 'ਚ ਲਿਮਟਿਡ 3ਡੀ ਸਟੀਕਰਸ ਦਿੱਤੇ ਗਏ ਹਨ ਜਿਨ੍ਹਾਂ 'ਚ ਰੋਬੋਟ, ਡਾਇਆਨਾਸੋਰ ਅਤੇ ਚਿਕਨ ਵਰਗੇ 3ਡੀ ਵਰਚੁਅਲ ਆਬਜੈਕਟ ਦਿੱਤੇ ਗਏ ਹਨ, ਜੇਕਰ ਤੁਹਾਡੇ ਐਂਡ੍ਰਾਇਡ ਸਮਾਰਟਫੋਨਸ 'ਚ 5.1 ਉੱਤੇ ਦਾ ਅਪਡੇਟ ਹੈ ਤਾਂ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ। ਦੱਸਣਯੋਗ ਹੈ ਕਿ ਹੁਣ ਸਮਾਰਟਫੋਨਸ ਕੰਪਨੀਆਂ ਆਪਣੇ ਸਮਾਰਟਫੋਨਸ 'ਚ ਆਗਮੈਟੇਂਡ ਰਿਆਲਟੀ ਦਾ ਸਪੋਰਟ ਦੇ ਰਹੀ ਹੈ। ਐਪਲ ਨੇ ਆਈਫੋਨ 8, 8 ਪਲੱਸ ਅਤੇ ਆਈਫੋਨ ਐਕਸ ਨਾਲ Arkit ਵੀ ਡਿਵੈੱਲਪਰਸ ਨੂੰ ਦਿੱਤਾ ਹੈ ਜਿਸ ਦੇ ਜ਼ਰੀਏ ਉਹ ਆਗਮੈਟੇਂਡ ਰਿਆਲਟੀ ਐਪ ਡਿਵੈੱਲਪ ਕਰ ਸਕਦੇ ਹਨ। ਹੌਲੀ-ਹੌਲੀ ਐਪ ਸਟੋਰ ਤੋਂ ਲੈ ਕੇ ਗੂਗਲ ਪਲੇਅ ਸਟੋਰ 'ਚ ਆਗਮੈਂਟੇਡ ਰਿਆਲਟੀ ਐਪਸ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।
ਸੈਮਸੰਗ ਦੀ ਇਸ ਤਕਨੀਕ ਨਾਲ ਸਸਤੇ ਸਮਾਰਟਫੋਨਸ ਨੂੰ ਮਿਲੇਗਾ ਡਿਊਲ ਕੈਮਰਾ
NEXT STORY