ਨਵੀਂ ਦਿੱਲੀ— ਆਨਲਾਈਨ ਮਾਧਿਅਮਾਂ 'ਚ ਹਿੰਦੀ ਭਾਸ਼ਾ ਦੀ ਵਧਦੀ ਲੋਕਾਂ ਦੀ ਰੂਚੀ ਨੂੰ ਦੇਖਦੇ ਹੋਏ ਸਰਚ ਇੰਜਨ ਗੂਗਲ ਨੇ ਆਪਣੇ ਮੈਸੇਜਿੰਗ ਐਪ 'ਗੂਗਲ ਆਲੋ' ਦੇ ਨਵੇਂ ਦੋ ਫੀਚਰ 'ਗੂਗਲ ਅਸਿਸਟੈਂਟ' ਅਤੇ 'ਸਮਾਰਟ ਰਿਪਲਾਈ' 'ਚ ਹਿੰਦੀ ਭਾਸ਼ਾ ਦੀ ਸੁਵਿਧਾ ਸ਼ੁਰੂ ਕੀਤੀ ਹੈ।
ਗੂਗਲ ਦੇ ਗਰੁਪ ਪ੍ਰੋਡਕਟ ਮੈਨੇਜਰ ਅਮਿਤ ਫੁਲੇ ਨੇ ਸੋਮਵਾਰ ਨੂੰ ਗੁੜਗਾਂਵ 'ਚ ਆਯੋਜਿਤ ਪੱਤਰਕਾਰ ਸਮਾਗਮ 'ਚ ਦੱਸਿਆ ਕਿ ਫਿਲਹਾਲ ਇਹ ਸੁਵਿਧਾ ਐਂਡਰਾਇਡ ਅਤੇ ਆਈ. ਓ. ਐੱਸ. 'ਤੇ ਉਪਲੱਬਧ ਹੈ ਪਰ ਆਉਣ ਵਾਲੇ ਸਮੇਂ 'ਚ ਸਾਰੇ ਯੂਜ਼ਰਸ ਇਸ ਦਾ ਲਾਭ ਲੈ ਸਕਣਗੇ।
ਉਨ੍ਹਾਂ ਕਿਹਾ, ''ਪਿੱਛਲੇ ਸਾਲ ਲਾਂਚ ਕੀਤੇ ਗੂਗਲ ਆਲੋ ਦਾ ਭਾਰਤ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਭਾਰਤ 'ਚ ਵੱਡੀ ਗਿਣਤੀ 'ਚ ਲੋਕ ਇਸ ਮੈਸੇਜਿੰਗ ਐਪ ਦੀ ਵਰਤੋਂ ਕਰਦੇ ਹਨ। ਗੂਗਲ ਅਸਿਸਟੈਂਟ ਰਾਹੀਂ ਹਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ, ਦੋਸਤਾਂ ਨਾਲ ਚੈਟਿੰਗ ਕੀਤੀ ਜਾ ਸਕਦੀ ਹੈ, ਗੇਮ ਖੇਡੀ ਜਾ ਸਕਦੀ ਹੈ ਅਤੇ ਇਹ ਸਭ ਗੱਲਬਾਤ ਨੂੰ ਬਿਨਾਂ ਛੱਡੇ ਇਕ ਹੀ ਵਿੰਡੋ 'ਤੇ ਹੋ ਸਕਦਾ ਹੈ। ਸਮਾਰਟ ਰਿਪਲਾਈ ਯੂਜ਼ਰਸ ਦੀ ਚੈਟਿੰਗ ਦੀ ਭਾਸ਼ਾ ਨੂੰ ਸਮਝ ਕੇ ਭਾਸ਼ਾਵਾਂ ਦੀ ਚੋਣ ਦੇਣ 'ਚ ਮਦਦ ਕਰਦਾ ਹੈ।
Google ਨੇ Allo ਐਪ ਲਈ ਜਾਰੀ ਕੀਤਾ 'ਹਿੰਦੀ ਅਸਿਸਟੈਂਟ'
NEXT STORY