ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪਸ ’ਚੋਂ ਇਕ ਵਟਸਐਪ ਹੁਣ ਲੱਖਾਂ ਫੀਚਰ ਫੋਨਜ਼ ’ਚ ਆਉਣ ਵਾਲਾ ਹੈ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ ਇਹ ਐਪ KaiOS ’ਤੇ ਚੱਲਣ ਵਾਲੇ ਸਾਰੇ ਬੇਸਿਕ ਫੋਨਜ਼ ’ਤੇ ਉਪਲੱਬਧ ਹੋਵੇਗਾ। 2019 ਦੀ ਤੀਜੀ ਤਿਮਾਹੀ ਤਕ ਵਟਸਐਪ ਸਾਰੇ ਐਪ ਸਟੋਰ ਅਤੇ ਲਾਂਚ ਹੋਣ ਵਾਲੇ KaiOS ਫੋਨ ’ਚ ਆ ਜਾਵੇਗਾ।
KaiOS ਲਈ ਰੋਲ ਆਊਟ ਹੋ ਰਿਹਾ ਵਟਸਐਪ
ਭਾਰਤ ’ਚ ਪਿਛਲੇ ਸਾਲ ਤਕ ਵਟਸਐਪ ਸਿਰਫ ਕੁਝ ਚੁਣੇ ਹੋਏ KaiOS ਫੋਨਜ਼ ’ਚ ਹੀ ਉਪਲੱਬਧ ਸੀ, ਜਿਸ ਵਿਚ ਜਿਓ ਫੋਨ ਅਤੇ ਨੋਕੀਆ 8110 ਬਨਾਨਾ ਫੋਨ ਸ਼ਾਮਲ ਹਨ। ਇਨ੍ਹਾਂ ਫੋਨਜ਼ ’ਚ ਇਸ ਐਪ ਨੇ ਕਾਫੀ ਬਿਹਤਰ ਢੰਗ ਨਾਲ ਕੰਮ ਕੀਤਾ ਅਤੇ ਹੁਣ ਇਹ ਸਾਰੇ KaiOS ਫੀਚਰ ਫੋਨਜ਼ ’ਚ ਉਪਲੱਬਧ ਹੋਵੇਗਾ, ਚਾਹੇ ਫੋਨ ’ਚ ਰੈਮ 256MB ਹੋਵੇ ਜਾਂ ਫਿਰ 512MB। ਐਂਡਰਾਇਡ ਅਤੇ ਆਈ.ਓ.ਐੱਸ. ’ਤੇ ਉਪਲੱਬਧ ਐਂਡ-ਟੂ-ਐਂਡ ਐਨਕ੍ਰਿਪਸ਼ਨ, ਵਾਇਸ ਕਾਲਿੰਗ ਸਮੇਤ ਕਈ ਜ਼ਰੂਰੀ ਫੀਚਰ ਜਲਦੀ ਹੀ KaiStore ’ਤੇ ਵੀ ਦਸਤਕ ਦੇਣਗੇ।
ਫਿਲਹਾਲ 10 ਕਰੋੜ ਤੋਂ ਜ਼ਿਆਦਾ ਡਿਵਾਈਸ KaiOS ’ਤੇ ਚੱਲ ਰਹੇ ਹਨ
ਉਂਝ ਤਾਂ KaiOS ਐਂਡਰਾਇਡ ਅਤੇ ਆਈ.ਓ.ਐੱਸ. ਜਿੰਨਾ ਪਾਪੁਲਰ ਨਹੀਂ ਹੈ ਪਰ ਦੁਨੀਆ ਭਰ ’ਚ ਕਾਫੀ ਜ਼ਿਆਦਾ ਗਿਣਤੀ ’ਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਦੁਨੀਆ ਭਰ ’ਚ 10 ਕਰੋੜ ਤੋਂ ਜ਼ਿਆਦਾ ਫੀਚਰ ਫੋਨ ਦੀ ਸ਼ਿਪਿੰਗ ਕੀਤੀ ਜਾ ਚੁੱਕੀ ਹੈ, ਖਾਸ ਕਰਕੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਤਾਂ ਇਨ੍ਹਾਂ ਦੀ ਮੰਗ ਕਾਫੀ ਜ਼ਿਆਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਪਲੇਟਾਫਾਰਮ ’ਤੇ ਵਟਸਐਪ ਰੋਲ ਆਊਟ ਹੋਣ ਨਾਲ ਇਨ੍ਹਾਂ ਯੂਜ਼ਰਜ਼ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧੇਗੀ।
ਫੀਚਰ ਅਤੇ ਸਮਾਰਟਫੋਨ ਵਿਚਾਲੇ ਗੈਪ ਹੋਵੇਗਾ ਘੱਟ
ਦੁਨੀਆ ਭਰ ਦੇ ਲੱਖਾਂ KaiOS ’ਤੇ ਚੱਲਣਵਾਲੇ ਫੋਨਜ਼ ’ਚ ਵਟਸਐਪ ਉਪਲੱਬਧ ਹੋਣ ਤੋਂ ਬਾਅਦ ਕਮਿਊਨੀਕੇਸ਼ਨ ਦੀ ਸਰਵਿਸ ਕਾਫੀ ਤੇਜ਼ੀ ਨਾਲ ਵਧੇਗੀ। ਅਜੇ ਕਰੀਬ 150 ਕਰੋੜ ਲੋਕ ਵਟਸਐਪ ਦਾ ਇਸਤੇਮਾਲ ਕਰ ਰਹੇ ਹਨ, ਇਨ੍ਹਾਂ ’ਚੋਂ ਵੀ ਜ਼ਿਆਦਾਤਰ ਐਂਡਰਾਇਡ ਅਤੇ ਆਈ.ਓ.ਐੱਸ. ਸਮਾਰਟਫੋਨਜ਼ ’ਤੇ ਹਨ। ਪਰ ਹੁਣ KaiOS ਵਰਗੇ ਕਿਫਾਇਤੀ ਪਲੇਟਫਾਰਮ ’ਤੇ ਇਸ ਦੇ ਆਉਣ ਨਾਲ ਘੱਟ ਉਮਰ ਵਾਲੇ ਲੋਗ ਵੀ ਬਿਨਾਂ ਜ਼ਿਆਦਾ ਪੈਸਾ ਖਰਚ ਕੀਤੇ ਇਸ ਐਪ ਰਾਹੀਂ ਕੁਨੈਕਟ ਕਰ ਸਕੋਗੇ।
ਮੋਬਾਇਲ ਤੋਂ ਵੀ ਛੋਟਾ AC, ਤੁਹਾਡੇ ਕਪੜਿਆਂ ’ਚ ਹੋ ਜਾਵੇਗਾ ਫਿਟ
NEXT STORY