ਗੈਜੇਟ ਡੈਸਕ– ਚੀਨ ਦੀ ਕੰਪਨੀ ਵਨਪਲੱਸ ਦੇ ਸਮਾਰਟਫੋਨ ਵਨਪਲੱਸ 7 ਅਤੇ 7 ਪ੍ਰੋ ਨੂੰ ਭਾਰਤ ’ਚ ਨਵੀਂ ਐਂਡਰਾਇਡ 10 ਬੇਸਡ ਆਕਸੀਜਨ ਓ.ਐੱਸ. ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਅਪਡੇਟ OxygenOS 10.0.2 ਵਰਜ਼ਨ ਨੰਬਰ ਹੈ ਅਤੇ ਇਸ ਦੇ ਨਾਲ ਅਕਤੂਬਰ ਐਂਡਰਾਇਡ 2019 ਸਕਿਓਰਿਟੀ ਪੈਚ ਆਇਆ ਹੈ। ਇਸ ਅਪਡੇਟ ਦੇ ਨਾਲ ਕਈ ਬਗ ਫਿਕਸਿਜ਼ ਅਤੇ ਨਵੇਂ ਫੀਚਰ ਆਏ ਹਨ। ਵਨਪਲੱਸ ਅਤੇ ਵਨਪਲੱਸ 7 ਪ੍ਰੋ ’ਚ ਨਵੀਂ ਅਪਡੇਟ ਚਰਣਬੱਦ ਤਰੀਕੇ ਨਾਲ ਆਏਗੀ।
ਕੁਝ ਦਿਨਾਂ ’ਚ ਸਾਰੇ ਯੂਜ਼ਰਜ਼ ਤੱਕ ਪਹੁੰਚ ਜਾਵੇਗੀ ਅਪਡੇਟ
ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ਦੇ ਸੀਮਿਤ ਯੂਜ਼ਰਜ਼ ਨੂੰ ਇਹ ਅਡੇਟ ਅੱਜ ਮਿਲ ਜਾਵੇਗੀ ਅਤੇ ਇਹ ਯਕੀਨੀ ਹੋਣ ’ਤੇ ਕਿ ਇਸ ਵਿਚ ਕੋਈ ਬੇਜਰ ਬਗ ਨਹੀਂ ਹੈ, ਇਹ ਕੁਝ ਦਿਨਾਂ ’ਚ ਸਾਰੇ ਯੂਜ਼ਰਜ਼ ਤੱਕ ਪਹੁੰਚ ਜਾਵੇਗੀ। ਵਨਪਲੱਸ ਨੇ ਆਪਣੇ ਫੋਰਮ ’ਤੇ ਐਲਾਨ ਕੀਤਾ ਹੈ ਕਿ OxygenOS 10.0.2 ਅਪਡੇਟ ਦਾ ਰੋਲ ਆਊਟ ਸ਼ੁਰੂ ਹੋ ਗਿਆ ਹੈ। ਵਨਪਲੱਸ 7 ਅਤੇ ਵਨਲੱਸ 7 ਪ੍ਰੋ ਦਾ ਵਰਜ਼ਨ ਨੰਬਰ ਇਕ ਹੀ ਹੈ। ਚੇਂਜਲਾਗ ਤੋਂ ਖੁਲਾਸਾ ਹੋਇਆ ਹੈ ਕਿ ਅਪਡੇਟ ਦੇ ਨਾਲ ਅਕਤੂਬਰ ਐਂਡਰਾਇਡ ਸਕਿਓਰਿਟੀ ਪੈਚ ਵੀ ਆਇਆ ਹੈ।
ਮਿਲਣਗੇ ਇਹ ਨਵੇਂ ਫੀਚਰ
ਨਵੀਂ ਅਪਡੇਟ ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ’ਚ ਆਪਟੀਮਾਈਜ਼ਡ ਸਟੈਂਡਬਾਈ ਪਾਵਰ ਕੰਜ਼ਪਸ਼ਨ, ਆਪਟੀਮਾਈਜ਼ਡ ਐਕਸਪੈਂਡਿਡ ਸਕ੍ਰੀਨਸ਼ਾਟ ਫੀਚਰ, ਆਟੋਮੋਬਾਈਲਸ ’ਚ ਆਪਟੀਮਾਈਜ਼ਡ ਬਲੂਟੁੱਥ ਕੁਨੈਕਟੀਵਿਟੀ, ਬਿਹਤਰ ਟ੍ਰਾਂਸਲੇਸ਼ਨ ਐਕਿਰੇਸੀ ਅਤੇ ਆਪਟੀਮਾਈਜ਼ਡ ਓਵਰਆਲ ਕਮਿਊਨੀਕੇਸ਼ਨ (ਨੈੱਟਵਰਕ, ਫੋਨ ਕਾਲਸ ਅਤੇ ਮੋਬਾਇਲ ਡਾਟਾ) ਵਰਗੇ ਫੀਚਰ ਲੈ ਕੇ ਆਈ ਹੈ। OxygenOS 10.0.2 ਅਪਡੇਟ ਥਰਡ ਪਾਰਟੀ ਚਾਰਜਰਸ ਦੇ ਨਾਲ ਆਪਟੀਮਾਈਜ਼ਡ ਚਾਰਜਿੰਗ ਪਰਫਾਰਮੈਂਸ ਲੈ ਕੇ ਆਈ ਹੈ। ਇਸ ਤੋਂ ਇਲਾਵਾ ਨਵੀਂ ਅਪਡੇਟ ਵਨਪਲੱਸ 7 ਪ੍ਰੋ ਦੇ ਕੈਮਰਾ ਐਪ ਲਈ ਵੀਡੀਓ ’ਚ ਸੁਪਰ ਸਟੇਬਲ ਫੀਚਰ ਦਾ ਆਪਟੀਮਾਈਜ਼ਡ ਪਰਫਾਰਮੈਂਸ ਲੈ ਕੇ ਆਈ ਹੈ।
ਇਸ ਤੋਂ ਇਲਾਵਾ, ਨਵੀਂ ਅਪਡੇਟ ਨਾਲ ਬਲੈਂਕ ਸਕਰੀਨ ਇਸ਼ੂ, ਫਿੰਗਰਪ੍ਰਿੰਟ ਆਈਕਨ ਐਨੀਮੇਸ਼ਨ ਇਸ਼ੂ, ਏਅਰਪੌਡਸ ਦੇ ਨਾਲ ਵਾਲਿਊਮ ਇਸ਼ੂ, ਚਾਰਜਿੰਗ ਜਾਂ ਵੀਡੀਓ ਪਲੇਅ ਕਰਦੇ ਸਮੇਂ ਆਉਣ ਵਾਲੇ ਬਲੈਕ ਬਾਰ ਇਸ਼ੂ ਅਤੇ ਜਨਰਲ ਬਗ ਨੂੰ ਫਿਕਸ ਕੀਤਾ ਗਿਆ ਹੈ। ਵਨਪਲੱਸ ਦੀ ਯੂਜ਼ਰਜ਼ ਨੂੰ ਸਲਾਹ ਹੈ ਕਿ ਉਹ ਸਟਰਾਂਗ ਵਾਈ-ਫਾਈ ਕੁਨੈਕਸ਼ਨ ’ਚ ਹੀ ਅਪਡੇਟ ਇੰਸਟਾਲ ਕਰਨ।
Motorola Razr ਜਲਦ ਆਏਗਾ ਭਾਰਤ, ਯੂਜ਼ਰਜ਼ ਨੂੰ ਮਿਲਣਗੇ ਇਹ ਅਨੋਖੇ ਫੀਚਰਜ਼
NEXT STORY