ਗੈਜੇਟ ਡੈਸਕ– ਹਾਲ ਹੀ ’ਚ ਵਨਪਲੱਸ ਨੇ ਐਲਾਨ ਕੀਤਾ ਹੈ ਕਿ 7 ਜਨਵਰੀ ਨੂੰ ‘ਕੰਸੈਪਟ ਵਨ’ ਸਮਾਰਟਫੋਨ ਲਾਂਚ ਕੀਤਾ ਜਾਵੇਗਾ। 7 ਜਨਵਰੀ ਨੂੰ ਲਾਸ ਵੇਗਸ ’ਚ ਕੰਪਿਊਟਰ ਇਲੈਕਟ੍ਰੋਨਿਕ ਸ਼ੋਅ CES 2020 ਦੌਰਾਨ ਇਸ ਨੂੰ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਹ ਸਾਫ ਨਹੀਂ ਕੀਤਾ ਕਿ ਇਹ ਕਿਹੋ ਜਿਹਾ ਸਮਾਰਟਫੋਨ ਹੋਵੇਗਾ ਅਤੇ ਇਸ ਦੀਆਂ ਖੂਬੀਆਂ ਕੀ ਹੋਣਗੀਆਂ ਪਰ ਪੂਰੀ ਉਮੀਦ ਹੈ ਕਿ ਕੰਪਨੀ ਆਪਣਾ ਫੋਲਡੇਬਲ ਸਮਾਰਟਫੋਨ ਲੈ ਕੇ ਆ ਰਹੀ ਹੈ।
ਚੀਨੀ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਵੀਬੋ ’ਤੇ ਵਨਪਲੱਸ ਨੇ ਟੀਜ਼ਰ ਵੀਡੀਓ ਪੋਸਟ ਕੀਤੀ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਸੈਪਟ ਵਨ ਇਕ ਫੋਲਡੇਬਲ ਸਮਾਰਟਫੋਨ ਹੋਵੇਗਾ। ਕੋਰੀਅਨ ਹੇਰਲਡ ਦੀ ਇਕ ਰਿਪੋਰਟ ਮੁਤਾਬਕ, ਵਨਪਲੱਸ ਦਾ ਪਹਿਲਾ ਫੋਲਡੇਬਲ ਸਮਾਰਟਫੋਨ CES 2020 ਦੌਰਾਨ ਲਾਂਚ ਕੀਤ ਜਾਵੇਗਾ। ਇਸ ਦਾ ਡਿਜ਼ਾਈਨ ਗਲੈਕਸੀ ਫੋਲਡ ਦੀ ਤਰ੍ਹਾਂ ਹੀ ਹੋਵੇਗਾ। ਮਤਲਬ ਇਹ ਹੈ ਕਿ ਇਹ ਅਨਫੋਲਡ ਕਰਨ ਤੋਂ ਬਾਅਦ ਟੈਬਲੇਟ ਸਾਈਜ਼ ਦਾ ਹੋ ਜਾਵੇਗਾ। ਇਸ ਕਥਿਤ ਫੋਲਡੇਬਲ ਸਮਾਰਟਫੋਨ ਦੇ ਨਾਲ ਵਨਪਲੱਸ ਨਵੀਂ ਚਾਰਜਿੰਗ ਤਕਨੀਕ ਵੀ ਲਿਆ ਸਕਦੀ ਹੈ। ਇਸ ਦੇ ਨਾਲ ਹੀ ਕੰਪਨੀ 40 ਵਾਟ ਵਾਇਰਲੈੱਸ ਚਾਰਜਿੰਗ ਦੀ ਸੁਪੋਰਟ ਦੇ ਸਕਦੀ ਹੈ। ਇੰਨਾ ਹੀ ਨਹੀਂ ਰਿਪੋਰਟ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਿਚ 100 ਵਾਟ ਦੀ ਵਾਇਰਡ ਫਾਸਟ ਚਾਰਜਿੰਗ ਮਿਲ ਸਕਦੀ ਹੈ।
ਵਨਪਲੱਸ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਹੈ, ‘ਕੰਸੈਪਟ ਵਨ, ਜਿਵੇ ਕਿ ਨਾਂ ਤੋਂ ਹੀ ਸਾਫ ਹੈ ਕਿ ਇਹ ਡਿਵਾਈਸ ਇਸ ਸੀਰੀਜ਼ ਦਾ ਪਹਿਲਾ ਫੋਨ ਹੈ ਅਤੇ ਇਹ ਵਨਪਲੱਸ ਦੀ ਇਨੋਵੇਟਿਵ ਟੈਕਨੋਲੋਜੀ ਲਈ ਕਮਿਟਮੈਂਟ ਦਰਸ਼ਾਉਂਦਾ ਹੈ। ਇਹ ਯੂਜ਼ਰਜ਼ ਲਈ ਫਾਸਟਰ, ਸਮੂਦਰ ਅਤੇ ਬਰਡਨਲੈੱਸ ਐਕਸਪੀਰੀਅੰਸ ਲੈ ਕੇ ਆਏਗਾ। ਜ਼ਿਕਰਯੋਗ ਹੈ ਕਿ ਕੰਪਨੀ ਨੇ ਪਿਛਲੇ 6 ਸਾਲਾਂ ’ਚ ਕੁਲ 13 ਸਮਾਰਟਫੋਨ ਲਾਂਚ ਕੀਤੇ ਹਨ। ਅਗਲੇ ਸਾਲ ਕੰਪਨੀ ਤਿੰਨ ਨਵੇਂ ਸਮਾਰਫੋਨ ਲਾਂਚ ਕਰ ਸਕਦੀ ਹੈ।
ਸ਼ਾਨਦਾਰ ਫੀਚਰ ਵਾਲੇ ਸਸਤੇ ਸਮਾਰਟਫੋਨ, ਕੀਮਤ 5,000 ਰੁਪਏ ਤੋਂ ਵੀ ਘੱਟ
NEXT STORY