ਗੈਜੇਟ ਡੈਸਕ– ਟੈੱਕ ਬ੍ਰਾਂਡ ਵਨਪਲੱਸ ਵਲੋਂ ਭਾਰਤ ’ਚ ਕਿਫਾਇਤੀ ਸਮਾਰਟਫੋਨ ਰੇਂਜ ਵਨਪਲੱਸ ਨੋਰਡ ਲਾਂਚ ਕੀਤੀ ਜਾ ਰਹੀ ਹੈ। ਇਸ ਫੋਨ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਫੋਨ ਨੂੰ ਕੰਪਨੀ ਸਿਰਫ ਭਾਰਤ ਅਤੇ ਯੂਰਪੀ ਬਾਜ਼ਾਰ ’ਚ ਲਾਂਚ ਕਰੇਗੀ। ਇਹ ਡਿਵਾਈਸ ਯੂ.ਐੱਸ. ਦੇ ਗਾਹਕਾਂ ਲਈ ਵੀ ਸ਼ਾਨਦਾਰ ਡੀਲ ਹੋ ਸਕਦਾ ਸੀ ਪਰ ਕੰਪਨੀ ਯੂ.ਐੱਸ. ਦੇ ਬਾਜ਼ਾਰ ’ਚ ਇਸ ਨੂੰ ਲਾਂਚ ਨਹੀਂ ਕਰ ਰਹੀ। ਹੁਣ ਬ੍ਰਾਂਡ ਦੇ ਕੋ-ਫਾਊਂਡਰ ਕਾਰਲ ਪੇਈ ਨੇ ਇਸ ਦਾ ਕਾਰਨ ਦੱਸਿਆ ਹੈ। ਪਿਛਲੇ ਕੁਝ ਦਿਨਾਂ ’ਚ ਵਨਪਲੱਸ ਦੇ ਕਾਰਜਕਾਰੀ ਅਧਿਕਾਰੀ ਨੇ ਕਈ ਤਕਨੀਕੀ ਪ੍ਰਕਾਸ਼ਨਾਂ ਨੂੰ ਵਿਸ਼ੇਸ਼ ਇੰਟਰਵਿਊ ਦਿੱਤੀਆਂ ਹਨ ਅਤੇ ਨਵੀਂ ਕਿਫਾਇਤੀ ਰੇਂਜ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਹਾਲ ਹੀ ’ਚ ਵਨਪਲੱਸ ਦੇ ਕੋ-ਫਾਊਂਡਰ ਕਾਰਲ ਪੇਈ ਨੇ ਐਂਡਰਾਇਡ ਅਥਾਰਿਟੀ ਨਾਲ ਇਕ ਇੰਟਰਵਿਊ ਕੀਤੀ ਹੈ ਜਿਸ ਵਿਚ ਬ੍ਰਾਂਡ ਦੇ ਅਗਲੇ ਡਿਵਾਈਸ ਵਨਪਲੱਸ ਨੋਰਡ ਬਾਰੇ ਗੱਲ ਕੀਤੀ।
ਵੱਡਾ ਹੈ ਭਾਰਤੀ ਬਾਜ਼ਾਰ
ਕਾਰਲ ਪੇਈ ਨੇ ਦੱਸਿਆ ਕਿ ਵਨਪਲੱਸ ਭਾਰਤੀ ਬਾਜ਼ਾਰ ’ਚ ਕਾਫੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਯੂਰਪ ’ਚ ਵੀ ਇਸ ਨੂੰ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਕੰਪਨੀ ਅਜੇ ਉਨ੍ਹਾਂ ਬਾਜ਼ਾਰਾਂ ’ਤੇ ਹੀ ਧਿਆਨ ਕੇਂਦਰਿਤ ਕਰ ਰਹੀ ਹੈ ਜਿਥੇ ਵਨਪਲੱਸ ਨੋਰਡ ਲਈ ਵੱਡਾ ਯੂਜ਼ਰਬੇਸ ਤਿਆਰ ਹੈ ਅਤੇ ਇਹ ਡਿਵਾਈਸ ਸਫ਼ਲ ਹੋ ਰਿਹਾ ਹੈ। ਇਸ ਤੋਂ ਇਲਾਵਾ ਯੂ.ਐੱਸ. ਸਮਾਰਟਫੋਨ ਬਾਜ਼ਾਰ ’ਚ ਜ਼ਿਆਦਾ ਥਾਂ ਮਹਿੰਗੇ ਡਿਵਾਈਸਿਜ਼ ਦੀ ਹੈ। ਸਾਹਮਣੇ ਆਇਆ ਡਾਟਾ ਵਿਖਾਉਂਦਾ ਹੈ ਕਿ ਕਿਫਾਇਤੀ ਸਮਾਰਟਫੋਨਸ ਦਾ ਮਾਰਕੀਟ ਸ਼ੇਅਰ ਤੇਜ਼ੀ ਨਾਲ ਘੱਟ ਹੋਇਆ ਹੈ।
ਸਸਤੇ ਹੋਏ ਸੈਮਸੰਗ ਦੇ ਇਹ ਸ਼ਾਨਦਾਰ ਸਮਾਰਟਫੋਨ, ਇੰਨੀ ਘਟੀ ਕੀਮਤ
NEXT STORY