ਗੈਜੇਟ ਡੈਸਕ– ਜੇਕਰ ਤੁਸੀਂ Oppo F11 Pro ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਕੰਪਨੀ ਨੇ F9 Pro ਦੀ ਕੀਮਤ 2,000 ਰੁਪਏ ਘਟਾ ਦਿੱਤੀ ਹੈ। ਕੰਪਨੀ ਨੇ ਪਿਛਲੇ ਸਾਲ ਅਗਸਤ ’ਚ ਇਸ ਸਮਾਰਟਫੋਨ ਨੂੰ 23,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਸੀ। ਦਸੰਬਰ ’ਚ ਇਸ ਫੋਨ ਦੀ ਕੀਮਤ ’ਚ ਪਹਿਲੀ ਵਾਰ 2,000 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਦੀ ਕੀਮਤ 21,990 ਰੁਪਏ ਹੋ ਗਈ ਸੀ। ਹੁਣ ਇਕ ਵਾਰ ਫਿਰ ਕੰਪਨੀ ਨੇ ਇਸ ਦੀ ਕੀਮਤ ਘਟਾ ਦਿੱਤੀ ਹੈ, ਜਿਸ ਤੋਂ ਬਾਅਦ ਤੁਸੀਂ ਇਸ ਨੂੰ 19,990 ਰੁਪਏ ’ਚ ਖਰੀਦ ਸਕਦੇ ਹੋ।
ਫੀਚਰਜ਼
Oppo F9 ’ਚ 6.3 ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2280 ਪਿਕਸਲ ਹੈ। ਵਾਟਰਡ੍ਰੋਪ ਨੌਚ ਵਾਲੇ ਇਸ ਫੋਨ ਦੀ ਸਕਰੀਨ ਦਾ ਆਸਪੈਕਟ ਰੇਸ਼ੀਓ 19:5:9 ਹੈ। ਡਿਸਪਲੇਅ ਦੀ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ ਦਿੱਤਾ ਗਿਆ ਹੈ। ਫੋਨ ’ਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ60 ਪ੍ਰੋਸੈਸਰ ਹੈ। ਇਹ ਐਂਡਰਾਇਡ 8.1 ਓਰੀਓ ’ਤੇ ਚੱਲਦਾ ਹੈ। Oppo F9 Pro 6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਇੰਟਰਨਲ ਸਟੋਰੇਜ ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਉਥੇ ਹੀ ਸਮਾਰਟਫੋਨ ’ਚ 3500 ਐੱਮ.ਏ.ਐੱਚ. ਦੀ ਬੈਟਰੀ ਹੈ ਜੋ VOOC ਫਲੈਸ਼ ਚਾਰਜ ਫਾਸਟ ਚਾਰਿਜੰਗ ਟੈਕਨਾਲੋਜੀ ਸਪੋਰਟ ਕਰਦੀ ਹੈ।
ਕੈਮਰਾ
ਹੈਂਡਸੈੱਟ ’ਚ ਐੱਲ.ਈ.ਡੀ. ਫਲੈਸ਼ ਅਤੇ ਅਪਰਚਰ ਐੱਫ/1.8 ਦੇ ਨਾਲ 16 ਮੈਗਾਪਿਕਸਲ ਪ੍ਰਾਈਮਰੀ ਅਤੇ ਅਪਰਚਰ ਐੱਫ/2.0 ਦੇ ਨਾਲ 2 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਅਪਰਚਰ ਐੱਫ/2.0 ਦੇ ਨਾਲ ਸੋਨੀ ਆਈ.ਐੱਮ.ਐਕਸ576 ਸੈਂਸਰ ਵਾਲਾ 25 ਮੈਗਾਪਿਕਸਲ ਸੈਲਫੀ ਕੈਮਰਾ ਹੈ ਜੋ ਏ.ਆਈ. ਸਪੋਰਟ ਦੇ ਨਾਲ ਆਉਂਦਾ ਹੈ।
4ਜੀ ਡਾਊਨਲੋਡ ਸਪੀਡ 'ਚ airtel ਟਾਪ 'ਤੇ, ਅਪਲੋਡ ਸਪੀਡ 'ਚ ਇਸ ਕੰਪਨੀ ਨੇ ਮਾਰੀ ਬਾਜੀ
NEXT STORY