ਗੈਜੇਟ ਡੈਸਕ– ਗਾਹਕਾਂ ਨੂੰ ਲੁਭਾਉਣ ਲਈ ਮੋਬਾਇਲ ਕੰਪਨੀਆਂ ਦਾ ਫੋਕਸ ਹੁਣ ਫੋਲਡੇਬਲ ਫੋਨ ’ਤੇ ਹੈ। ਸੈਮਸੰਗ ਅਤੇ ਹੁਵਾਵੇਈ ਪਹਿਲਾਂ ਹੀ ਆਪਣਾ ਫੋਲਡੇਬਲ ਫੋਨ ਲਿਆ ਚੁੱਕੀਆਂ ਹਨ। ਹੁਣ ਸ਼ਾਓਮੀ, ਐਪਲ ਸਮੇਤ ਦੂਜੀਆਂ ਕੰਪਨੀਆਂ ਫੋਲਡੇਬਲ ਫੋਨ ਲਿਆਉਣ ਦੀ ਤਿਆਰੀ ’ਚ ਹਨ। ਇਸ ਵਿਚਕਾਰ ਖਬਰ ਆ ਰਹੀ ਹੈ ਕਿ ਚੀਨ ਦੀ ਕੰਪਨੀ ਓਪੋ ਖਾਸ ਤਰ੍ਹਾਂ ਦਾ ਫੋਲਡੇਬਲ ਫੋਨ ਲਿਆਏਗੀ। ਓਪੋ, ਪਾਪ-ਅਪ ਕੈਮਰੇ ਵਾਲਾ ਫੋਲਡੇਬਲ ਫੋਨ ਲਿਆਉਣ ਦੀ ਤਿਆਰੀ ’ਚ ਹੈ। ਯਾਨੀ ਓਪੋ ਦੇ ਫੋਲਡੇਬਲ ਫੋਨ ਦਾ ਫਰੰਟ ਕੈਮਰਾ ਮੋਟੋਰਾਈਜ਼ਡ ਹੋਵੇਗਾ। ਜਿਵੇਂ ਹੀ ਤੁਸੀਂ ਸੈਲਫੀ ਲਈ ਕੈਮਰੇ ਦੇ ਆਈਕਨ ’ਤੇ ਕਲਿੱਕ ਕਰੋਗੇ, ਫੋਲਡੇਬਲ ਫੋਨ ਦਾ ਫਰੰਟ ਕੈਮਰਾ ਬਾਹਰ ਆ ਜਾਵੇਗਾ।
ਓਪੋ ਦੇ ਫੋਲਡੇਬਲ ਫੋਨ ’ਚ ਖਾਸ ਪਾਪ-ਅਪ ਕੈਮਰਾ
ਓਪੋ ਨੇ ਆਪਣੇ ਫੋਲਡੇਬਲ ਫੋਨ ਲਈ ਅਕਤੂਬਰ 2018 ’ਚ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਆਫੀਸ ’ਚ ਪੇਟੈਂਟ ਫਾਈਲ ਕੀਤਾ ਸੀ, ਜੋ ਹਾਲ ਹੀ ’ਚ ਪਬਲਿਸ਼ ਹੋਇਆ ਹੈ। ਲਿਸਟਿੰਗ ਰਾਹੀਂ ਓਪੋ ਦੇ ਫੋਲਡੇਬਲ ਫੋਨ ਦੇ ਕੁਝ ਹੋਰ ਫੀਚਰ ਸਾਹਮਣੇ ਆਏ ਹਨ। ਪੇਟੈਂਟ ਲਿਸਟਿੰਗ ਮੁਤਾਬਕ, ਇਸ ਫੋਲਡੇਬਲ ਫੋਨ ’ਚ ਇਮਸਿਰਵ ਫੁੱਲ-ਸਕਰੀਨ ਡਿਜ਼ਾਈਨ ਹੋਵੇਗਾ। ਨਾਲ ਹੀ, ਫੋਨ ਦਾ ਪਾਪ-ਅਪ ਕੈਮਰਾ ਵੀ ਖਾਸ ਹੋਵੇਗਾ। ਓਪੋ ਦੇ ਫੋਲਡੇਬਲ ਫੋਨ ’ਚ ਪਾਪ-ਅਪ ਕੈਮਰੇ ਨੂੰ ਕੁਝ ਇਸ ਤਰ੍ਹਾਂ ਫਿੱਟ ਕੀਤਾ ਕੀਤਾ ਜਾਵੇਗਾ ਕਿ ਫੋਲਡਿਡ ਅਤੇ ਅਨਫੋਲਡਿਡ ਦੋਵਾਂ ਹੀ ਹਾਲਾਤ ’ਚ ਯੂਜ਼ਰ ਪਾਪ-ਅਪ ਕੈਮਰੇ ਦਾ ਇਸਤੇਮਾਲ ਕਰ ਸਕਣ। ਯਾਨੀ ਯੂਜ਼ਰ ਫੋਨ ਦੇ ਖੁੱਲ੍ਹਾ ਹੋਣ ਜਾਂ ਬੰਦ ਹੋਣ, ਦੋਵਾਂ ਹਾਲਾਤ ’ਚ ਪਾਪ-ਅਪ ਕੈਮਰੇ ਦਾ ਇਸਤੇਮਾਲ ਕਰ ਸਕਣਗੇ।
ਪਾਪ-ਅਪ ਕੈਮਰੇ ’ਚ ਹੋ ਸਕਦੇ ਹਨ 2 ਸੈਂਸਰ
ਓਪੋ ਦੇ ਫੋਲਡੇਬਲ ਫੋਨ ’ਚ ਕਬਜੇ ਲੱਗੇ ਹੋਣਗੇ, ਜੋ ਇਸ ਦੀ ਫੋਲਡਿੰਗ ਨੂੰ ਸਪੋਰਟ ਕਰਨਗੇ। ਫੋਲਡੇਬਲ ਫੋਨ ਦੇ ਰੈਂਡਰਜ਼ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ 3.5mm ਦਾ ਆਡੀਓ ਜੈੱਕ ਹੋਵੇਗਾ। ਰੈਂਡਰ ਤੋਂ ਪਤਾ ਲੱਗਦਾ ਹੈ ਕਿ ਸੈਲਫੀ ਲਈ ਦਿੱਤੇ ਗਏ ਪਾਪ-ਅਪ ਕੈਮਰੇ ਦੇ ਸੈੱਟਅਪ ’ਚ 2 ਸੈਂਸਰ ਹੋਣਗੇ। ਯਾਨੀ ਪਾਪ-ਅਪ ਕੈਮਰਾ ਸੈੱਟਅਪ ’ਚ 2 ਕੈਮਰੇ ਲੱਗੇ ਹੋਣਗੇ। ਹਾਲਾਕਿ, ਕੰਪਨੀ ਨੇ ਅਜੇ ਤਕ ਅਧਿਕਾਰਤ ਤੌਰ ’ਤੇ ਇਹ ਨਹੀਂ ਦੱਸਿਆ ਕਿ ਇਹ ਫੋਲਡੇਬਲ ਫੋਨ ਕਦੋਂ ਤਕ ਲਾਂਚ ਹੋਵੇਗਾ।
HMD Global ਨੇ ਮੰਨਿਆ, ਨੋਕੀਆ ਸਮਾਰਟਫੋਨ ਦੇ ਨਾਮ ਕਰਦੇ ਹਨ ਕਨਫਿਊਜ਼
NEXT STORY