ਗੈਜੇਟ ਡੈਸਕ—ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਇਕ ਤੋਂ ਬਾਅਦ ਇਕ ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ। ਇੰਸਟਾਗ੍ਰਾਮ ਦਾ ਸਟੋਰੀਜ਼ ਫੀਚਰ ਵੀ ਯੂਜ਼ਰਸ ਵਿਚਾਲੇ ਬਹੁਤ ਮਸ਼ਹੂਰ ਹੈ ਅਤੇ ਬੀਤੇ ਦਿਨੀ ਸਾਹਮਣੇ ਆਇਆ ਸੀ ਕਿ ਪਲੇਟਫਾਰਮ ਇਸ ਦੇ ਲਈ ਇਕ ਨਵੇਂ ਲੇਆਊਟ ਫਾਰਮੇਟ 'ਤੇ ਕੰਮ ਕਰ ਰਿਹਾ ਹੈ। ਬੁੱਧਵਾਰ ਨੂੰ ਕਪਨੀ ਦੇ ਸੀ.ਈ.ਓ. ਐਡਮ ਮਾਸਰੀ ਨੇ ਆਫੀਸ਼ੀਅਲੀ ਇਸ ਫੀਚਰ ਦਾ ਰੋਲਆਊਟ ਅਨਾਊਂਸ ਕਰ ਦਿੱਤਾ ਹੈ।
ਇਕ ਟਵੀਟ 'ਚ ਮਾਸਰੀ ਨੇ ਇੰਸਟਾਗ੍ਰਾਮ ਦਾ ਨਵਾਂ ਫੀਚਰ ਅਨਾਊਂਸ ਕੀਤਾ ਹੈ। ਇਹ ਫੀਚਰ ਇੰਸਟਾਗ੍ਰਾਮ ਸਟੋਰੀਜ਼ ਨਾਲ ਜੋੜਿਆ ਹੈ ਅਤੇ ਇਸ ਦੀ ਮਦਦ ਨਾਲ ਯੂਜ਼ਰਸ ਆਪਣੀ ਇੰਸਟਾਗ੍ਰਾਮ ਸਟੋਰੀਜ਼ 'ਚ ਮਲਟੀਪਲ ਇਮੇਜੇਸ ਗ੍ਰਿਡ ਫਾਰਮੇਟ 'ਚ ਪੋਸਟ ਕਰ ਸਕਣਗੇ। ਇੰਸਟਾਗ੍ਰਾਮ ਸੀ.ਈ.ਓ. ਨੇ ਇਸ ਲੇਆਊਟ ਸਟੋਰੀ ਫੀਚਰ ਦੀ ਮਦਦ ਨਾਲ ਇਕ ਚਾਰ ਇਮੇਜੇਸ ਦੀ ਗ੍ਰਿਡ ਸਟੋਰੀ ਸ਼ੇਅਰ ਕੀਤੀ।
ਇਕੱਠੇ 6 ਫੋਟੋਆਂ ਦਾ ਗ੍ਰਿਡ
ਫੇਸਬੁੱਕ ਦੀ ਓਨਰਸ਼ਿਪ ਵਾਲੀ ਐਪ 'ਤੇ ਅਨਾਊਂਸ ਨਵੇਂ ਫੀਚਰ ਨਾਲ ਜੁੜੀ ਇਹ ਗੱਲ ਟਵੀਟ ਤੋਂ ਕਨਫਰਮ ਹੋ ਗਈ ਹੈ ਕਿ ਲੇਆਊਟ ਫੀਚਰ ਦੀ ਮਦਦ ਨਾਲ ਕਲਿੱਕ ਕੀਤੀ ਗਈ ਫੋਟੋ 'ਤੇ ਵੀ ਫਿਲਟਰਸ ਇਸਤੇਮਾਲ ਕੀਤੇ ਜਾ ਸਕਣਗੇ। ਇੰਸਟਾਗ੍ਰਾਮ ਵੱਲੋਂ ਇਕ ਟਵੀਟ ਕੀਤਾ ਗਿਆ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਘਟੋ-ਘੱਟ 6 ਫੋਟੋਆਂ ਦਾ ਗ੍ਰਿਡ ਸਟੋਰੀਜ਼ ਲਈ ਬਣਾਇਆ ਜਾ ਸਕੇਗਾ।
ਲੇਆਊਟ ਫੀਚਰ ਲਈ ਯੂਜ਼ਰਸ ਨੂੰ ਆਪਣੇ ਕੈਮਰਾ ਰੋਲ ਜਾਂ ਗੈਲਰੀ ਨਾਲ ਇਮੇਜੇਸ ਸਲੈਕਟ ਕਰਨੀਆਂ ਹੋਣਗੀਆਂ। ਯੂਜ਼ਰਸ ਚਾਹੁੰਣ ਤਾਂ ਇੰਸਟਾਗ੍ਰਾਮ ਕੈਮਰੇ ਦੀ ਮਦਦ ਨਲ ਵੀ ਫੋਟੋਜ਼ ਕਲਿੱਕ ਕਰ ਸਕਦੇ ਹਨ। ਹੁਣ ਤਕ ਮਲਟੀਪਲ ਇਮੇਜੇਸ ਸਟੋਰੀ 'ਚ ਸ਼ੇਅਰ ਕਰਨ ਦੇ ਲਈ ਯੂਜ਼ਰਸ ਨੂੰ ਕਿਸੇ ਥਰਡ ਪਾਰਟੀ ਐਪ ਦੀ ਮਦਦ ਲੈਣੀ ਹੁੰਦੀ ਸੀ ਅਤੇ ਸਿੱਧੇ ਇਹ ਆਪਸ਼ਨ ਨਹੀਂ ਮਿਲਦਾ ਸੀ। ਇਸ ਹਫਤੇ ਦੇ ਆਖਿਰ ਤਕ ਸਾਰੇ ਯੂਜ਼ਰਸ ਨੂੰ ਇਹ ਫੀਚਰ ਮਿਲ ਜਾਵੇਗਾ।
ਭਾਰਤ 'ਚ ਸ਼ੁਰੂ ਹੋਈ Amazon Echo Input ਦੀ ਵਿਕਰੀ, ਜਾਣੋ ਕੀਮਤ
NEXT STORY