ਜਲੰਧਰ-ਪੋਕੇਮੌਨ ਗੋ ਦੇ ਵੱਧ ਰਹੇ ਕ੍ਰੇਜ਼ ਨੇ ਕਾਫੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਯੂਜ਼ਰਜ਼ ਪੋਕੇਮੌਨ ਨੂੰ ਫੜਨ ਦੇ ਹਰ ਤਰੀਕੇ ਤੋਂ ਵਾਕਿਫ ਹੋ ਚੁੱਕੇ ਹਨ ਅਤੇ ਵੱਧ ਤੋਂ ਵੱਧ ਪੋਕੇਮੌਨਜ਼ ਨੂੰ ਫੜਨ ਦੀ ਕੋਸ਼ਿਸ਼ 'ਚ ਲੱਗੇ ਹਨ। ਇਸ ਸਭ ਦੇ ਨਾਲ ਉਨ੍ਹਾਂ ਨੂੰ ਫੋਨ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਫੋਨ ਦੀ ਬੈਟਰੀ ਖਤਮ ਹੋਣ 'ਤੇ ਇਹ ਗੇਮ ਉੱਥੇ ਹੀ ਰੋਕਣੀ ਪੈ ਜਾਂਦੀ ਹੈ। ਇਸੇ ਦਾ ਹੱਲ ਕਰਦੇ ਹੋਏ ਸਪਾਰਕਫਨ ਦੇ ਇਕ ਨਪੂਲ ਨਾਂ ਦੇ ਯੂਜ਼ਰਜ਼ ਨੇ ਇਕ ਕੇਸ ਤਿਆਰ ਕੀਤਾ ਹੈ ਜੋ ਬੈਟਰੀ ਦੀ ਇਸ ਸਮੱਸਿਆ ਨੂੰ ਦੂਰ ਕਰੇਗਾ।
3ਡੀ ਪ੍ਰਿੰਟਿਡ ਦੀ ਮਦਦ ਨਾਲ ਯੂਜ਼ਰਜ਼ ਵੱਲੋਂ ਇਕ ਅਡੀਸ਼ਨਲ ਬੈਟਰੀ ਵਾਲਾ ਕੇਸ ਤਿਆਰ ਕੀਤਾ ਗਿਆ ਹੈ। ਇਹ 3ਡੀ ਪ੍ਰਿੰਟਿਡ ਪੋਕੇਡੈਕਸ 'ਚ ਸੈਮਸੰਗ ਗਲੈਕਸੀ ਐੱਸ4 ਲਈ 2600mAh ਦਿੱਤੀ ਗਈ ਹੈ। ਇਸ 'ਚ ਏ.ਬੀ.ਐੱਸ. ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਦਿਖਣ 'ਚ ਕਾਂਟੋ-ਇਰਾ ਪੋਕੇਡੈਕਸਕਿ ਦੀ ਤਰ੍ਹਾਂ ਹੈ। ਬੈਟਰੀ ਦੇ ਨਾਲ-ਨਾਲ ਇਸ 'ਚ ਯੂ.ਐੱਸ.ਬੀ. ਪਲੱਗ ਅਤੇ ਐੱਲ.ਈ.ਡੀ. ਵੀ ਦਿੱਤੀ ਗਈ ਹੈ। ਨਪੂਲ ਦਾ ਕਹਿਣਾ ਹੈ ਕਿ ਇਕ ਅਸਲੀ ਕਾਂਟੋ ਪੋਕੇਡੈਕਸ 'ਚ 3 ਐੱਲ.ਈ.ਡੀ. ਲਾਲ, ਪੀਲੀ ਅਤੇ ਹਰੀ ਸ਼ਾਮਿਲ ਹਨ। ਇਸ 'ਚ ਬੈਟਰੀ ਇਨਪੁਟ ਲਈ ਇਕ ਪਾਵਰ ਸਵਿੱਚ ਵੀ ਐਡ ਕੀਤਾ ਗਿਆ ਹੈ। ਇਸ ਦੀ ਵਰਤੋਂ ਆਈਫੋਨ 6ਐੱਸ ਨਾਲ ਵੀ ਕੀਤੀ ਜਾ ਸਕਦੀ ਹੈ।
ਵੀਡੀਓ ਗੇਮ 'ਚ ਹਿੰਦੂ ਦੇਵੀ ਦਾ ਕੈਰੈਕਟ ਬਣ ਸਕਦੈ ਵੱਡੇ ਵਿਵਾਦ ਦਾ ਕਾਰਨ
NEXT STORY