ਜਲੰਧਰ- ਸ਼ਿਓਮੀ ਦੇ ਅੱਜ ਇਕ ਵਾਰ ਫਿਰ ਤੋਂ ਰੈੱਡਮੀ 4, ਰੈੱਡਮੀ ਨੋਟ 4 ਅਤੇ ਰੈੱਡਮੀ 4ਏ ਸਮਾਰਟਫੋਨ ਦੀ ਪ੍ਰੀ-ਆਰਡਰ ਬੂਕਿੰਗ ਲਈ ਉਪਲੱਬਧ ਹੋਣਗੇ। ਸ਼ਿਓਮੀ ਆਪਣੇ ਸਮਾਰਟਫੋਨਜ਼ ਈ-ਕਾਮਰਸ ਸਾਈਟ ਮੀ. ਡਾਟਕਾਮ 'ਤੇ ਪ੍ਰੀ-ਆਰਡਰ ਬੂਕਿੰਗ ਲਈ ਦੁਪਹਿਰ 12 ਵਜੇ ਤੋਂ ਉਪਲੱਬਧ ਕਰਵਾਏਗੀ। ਇਸ ਪ੍ਰਕਿਰਿਆ ਦੇ ਰਾਹੀ ਗਾਹਕਾਂ ਨੂੰ ਹਰ ਹਫਤੇ ਹੋਣ ਵਾਲੀ ਫਲੈਸ਼ ਸੇਲ 'ਚ ਕਤਾਰ 'ਚ ਬਿਨਾ ਲੱਗੇ ਹੀ ਸਮਾਰਟਫੋਨ ਖਰੀਦਣ ਦੀ ਗਾਰੰਟੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰੈੱਡਮੀ ਨੋਟ 4 ਅੱਜ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਮਿਲੇਗਾ। ਇਨ੍ਹਾਂ ਸਮਾਰਟਫੋਨਜ਼ ਲਈ ਮੀ. ਡਾਟਕਾਮ ਤੋਂ ਪੀ੍ਰ-ਆਰਡਰ ਕਰਨ ਵਾਲੇ ਗਾਹਕਾਂ ਨੂੰ ਆਨਲਾਈਨ ਹੀ ਹੂਰਾ ਭੁਗਤਾਨ ਕਰਨਾ ਹੁੰਦਾ ਹੈ ਅਤੇ ਪ੍ਰੀ-ਆਰਡਰ ਕਰ ਕੇ 5 ਦਿਨ ਦੇ ਅੰਦਰ ਫੋਨ ਸ਼ਿਪ ਕਰ ਦਿੱਤਾ ਜਾਂਦਾ ਹੈ। ਕੈਸ਼ ਆਨ ਡਿਲੀਵਿਰੀ ਦਾ ਆਪਸ਼ਨ ਨਹੀਂ ਮਿਲਦਾ ਹੈ। ਸਮਾਰਟਫੋਨ ਦੇ ਸ਼ਿਪ ਹੋਣ ਤੋਂ ਪਹਿਲਾਂ ਤੁਸੀਂ ਆਰਡਰ ਕੈਂਸਿਲ ਵੀ ਕਰ ਸਕਦੇ ਹੋ।
ਸ਼ਿਓਮੀ ਰੈੱਡਮੀ 4 ਨੂੰ ਭਾਰਤ 'ਚ ਮਈ ਮਹੀਨੇ ਦੇ ਵਿਚਕਾਰ 'ਚ ਲਾਂਚ ਕੀਤਾ ਗਿਆ ਸੀ। ਤਿੰਨ ਵੇਰੀਅੰਟ ਪੇਸ਼ ਹੋਏ ਸਨ ਮਾਡਲ 2 ਜੀ. ਬੀ ਰੈਮ ਅਤੇ 16 ਜੀ. ਬੀ. ਸਟੋਰੇਜ ਵਾਲਾ ਹੈ ਅਤੇ ਇਸ ਦੀ ਕੀਮਤ 6,999 ਰੁਪਏ ਹੈ। 3 ਜੀ. ਬੀ. ਰੈਮ ਅਤੇ 32 ਜੀ. ਬੀ. ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 8,999 ਰੁਪਏ ਹੈ। 10,999 ਰੁਪਏ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਵਾਲਾ ਵੇਰੀਅੰਟ ਮਿਲੇਗਾ। ਇਸ ਸਮਾਰਟਫੋਨ 'ਚ 5 ਇੰਚ ਦਾ ਐੱਚ. ਡੀ. (1280x720 ਪਿਕਸਲ) ਰੈਜ਼ੋਲਿਊਸ਼ਨ ਆਈ. ਪੀ. ਐੱਸ. ਡਿਸਪਲੇ ਹੈ। ਇਸ ਦੀ ਪਿਕਸਲ ਡੇਨਸਿਟੀ 296 ਪਿਕਸਲ ਪ੍ਰਤੀ ਇੰਚ ਹੈ। ਹੈਂਡਸੈੱਟ 1.4 ਗੀਗਾਹਟਰਜ਼ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 435 ਪ੍ਰੋਸੈਸਰ 'ਤੇ ਚੱਲੇਗਾ। ਗ੍ਰਾਫਿਕਸ ਲਈ ਐਡ੍ਰੋਨੋ 505 ਜੀ. ਪੀ. ਯੂ. ਇੰਟੀਗ੍ਰੇਟਡ ਹੈ। ਰੈਮ ਦੇ ਤਿੰਨ ਆਪਸ਼ਨ ਹੋਣਗੇ-2, 3 ਅਤੇ 4 ਜੀ. ਬੀ। ਸਟੋਰੇਜ ਦੀ ਸ਼ੁਰੂਆਤ 16 ਜੀ. ਬੀ. ਤੋਂ ਹੋਵੇਗੀ ਅਤੇ ਬਾਕੀ ਦੋ ਵੇਰੀਅੰਟ 32 ਅਤੇ 64 ਜੀ. ਬੀ. ਵਾਲੇ ਹੋਣਗੇ। ਤਿੰਨੇ ਹੀ ਵੇਰੀਅੰਟ 128 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨੂੰ ਸਪੋਰਟ ਕਰੇਗੀ।
ਗੱਲ ਕਰੀਏ ਸ਼ਿਓਮੀ ਰੈੱਡਮੀ 4 ਦੇ ਕੈਮਰਾ ਸੈਟਅੱਪ ਦੀ। ਹੈਂਡਸੈੱਟ 'ਚ ਐੱਫ/2.0 ਅਪਰਚਰ ਵਾਲਾ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਹ ਫੇਜ਼ ਡਿਟੇਕਸ਼ਨ ਆਟੋ ਫੋਕਸ ਨਾਲ ਲੈਸ ਹੈ। ਯੂਜ਼ਰ ਇਸ ਕੈਮਰੇ ਤੋਂ 1080 ਪਿਕਸਲ ਰੈਜ਼ੋਲਿਊਸ਼ਨ ਦੇ ਵੀਡੀਓ ਰਿਕਾਰਡਿੰਗ ਕਰ ਸਕੋਗੇ। ਫਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ ਐੱਫ/2.2 ਹੈ। ਸ਼ਿਓਮੀ ਦਾ ਇਹ ਸਮਾਰਟਫੋਨ 6.0.1 ਮਾਰਸ਼ਮੈਲੋ 'ਤੇ ਅਧਾਰਿਤ ਮੀ. ਯੂ. ਆਈ. 8 'ਤੇ ਚੱਲੇਗਾ। ਸ਼ਿਓਮੀ ਦੇ ਇਸ ਫੋਨ ਦੀ ਇਕ ਖਾਸੀਅਤ 4100 ਐਮ. ਏ. ਐੱਚ. ਦੀ ਬੈਟਰੀ ਹੈ। ਸ਼ਿਓਮੀ ਰੈੱਮੀ ਨੋਟ 4 ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਹ ਫੋਨ 9,999 ਰੁਪਏ 'ਚ 2 ਜੀ. ਬੀ. ਰੈਮ/32 ਜੀ. ਬੀ. ਸਟੋਰੇਜ ਵੇਰੀਅੰਟ 10,999 ਰੁਪਏ 'ਚ 3 ਜੀ. ਬੀ. ਰੈਮ/32 ਜੀ. ਬੀ. ਸਟੋਰੇਜ ਵੇਰੀਅੰਟ ਅਤੇ 12,999 ਰੁਪਏ 'ਚ 4 ਜੀ. ਬੀ. ਰੈਂਮ/64 ਜੀ. ਬੀ. ਸਟੋਰੇਜ ਵੇਰੀਅੰਟ 'ਚ ਮਿਲਦਾ ਹੈ। ਫੋਨ ਗੋਲਡ, ਗ੍ਰੇ, ਮੈਟ ਬਲੈਕ ਅਤੇ ਸਿਲਵਰ ਕਲਰ ਵੇਰੀਅੰਟ 'ਚ ਉਪਲੱਬਧ ਹੋਵੇਗਾ।
ਸ਼ਿਓਮੀ ਰੈੱਡਮੀ ਨੋਟ 4 ਫੋਨ 'ਚ 5.5 ਇੰਚ (1920x1080 ਪਿਕਸਲ) ਫੁੱਲ ਐੱਚ. ਡੀ. ਕਵਰਡ ਗਲਾਸ ਡਿਸਪਲੇ ਦਿੱਤਾ ਗਿਆ ਹੈ। ਫੋਨ 'ਚ ਸਨੈਪਡ੍ਰੈਗਨ 625 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਗ੍ਰਾਫਿਕਸ ਲਈ ਐਡ੍ਰੋਨੋ 506 ਜੀ. ਪੀ. ਯੂ. ਹੈ। ਫੋਨ 'ਚ ਹਾਈਬ੍ਰਿਡ ਸਿਮ ਸਲਾਟ ਹੈ। ਦੂਜਾ ਸਿਮ ਸਲਾਟ ਐਸ. ਡੀ. ਕਾਰਡ ਸਲਾਟ ਦੀ ਵੀ ਭੂਮਿਕਾ ਨਿਭਾਏਗਾ। ਯੂਜ਼ਰ 128 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੋਗੇ। ਇਸ ਦੇ ਰਿਅਰ ਕੈਮਰੇ ਦਾ ਸੈਂਸ 13 ਮੈਗਾਪਿਕਸਲ ਦਾ ਹੈ, ਜੋ ਅੈੱਫ/2.0, 85 ਡਿਗਰੀ ਵਾਈਡ ਐਂਗਲ ਲੈਂਸ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਫਿੰਗਰਪ੍ਰਿੰਟ ਸੈਂਸਰ ਅਤੇ ਇਨਫ੍ਰਾਰੈੱਡ ਸੈਂਸਰ ਨਾਲ ਆਉਂਦਾ ਹੈ। ਫੋਨ ਦਾ ਡਾਈਮੈਂਸ਼ਨ 151x76x8.35 ਮਿਲੀਮੀਟਰ ਅਤੇ ਵਜਨ 175 ਗ੍ਰਾਮ ਹੈ। ਫੋਨ 'ਚ 4100 ਐੱਮ. ਏ. ਐੱਚ. ਦੀ ਬੈਟਰੀ ਹੈ। ਇਹ ਫੋਨ ਐਂਡਰਾਇਡ ਮਾਰਸ਼ਮੈਲੋ ਅਧਾਰਿਤ ਮੀ. ਯੂ. ਆਈ. 8 'ਤੇ ਚੱਲਦਾ ਹੈ।
ਸ਼ਿਓਮੀ ਰੈੱਡਮੀ 4ਏ ਦੀ ਤਾਂ ਇਹ ਫੋਨ ਭਾਰਤ 'ਚ ਮਾਰਚ 'ਚ ਲਾਂਚ ਹੋਇਆ ਸੀ। ਸ਼ਿਓਮੀ ਰੈੱਡਮੀ ਨੋਟ 4ਏ 'ਚ 5 ਇੰਚ ਦਾ ਐੱਚ. ਡੀ. (720x1280 ਪਿਕਸਲ) ਡਿਸਪਲੇ ਹੈ। ਇਸ 'ਚ 1.4 ਗੀਗਾਹਟਰਜ਼ ਕਵਾਡ-ਕੋਰ ਸਨੈਪਡ੍ਰੈਗਨ 425 ਪ੍ਰੋਸੈਸਰ ਨਾਲ ਗ੍ਰਫਿਕਸ ਲਈ ਐਡ੍ਰੋਨੋ 308 ਜੀ. ਪੀ. ਯੂ. ਦਿੱਤਾ ਗਿਆ ਹੈ। ਰੈਮ 2 ਜੀ. ਬੀ. ਹੈਸ਼। ਇਨਬਿਲਟ ਸਟੋਰੇਜ 16 ਜੀ. ਬੀ. ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾ ਸਕਦੇ ਹੋ। ਕੈਮਰੇ ਦੀ ਗੱਲ ਕਰੀਏ ਤਾਂ 4ਏ 'ਚ ਪੀ. ਡੀ. ਏ. ਐੱਫ., 5 ਲੈਂਸ ਸਿਸਟਮ ਅਤੇ ਅਪਰਚਰ ਐੱਫ/2.2 ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ 4ਜੀ ਐੱਲ. ਟੀ. ਈ. ਤੋਂ ਇਲਾਵਾ ਇਸ ਫੋਨ 'ਚ ਵਾਈ-ਫਾਈ 802.11 ਬੀ/ਜੀ/ਐੱਨ, ਜੀ. ਪੀ. ਐੱਸ ਅਤੇ ਬਲੂਟੁਥ 4.1 ਵਰਗੇ ਫੀਚਰ ਹਨ। ਰੈੱਡਮੀ 4ਏ 'ਚ ਐਕਸੇਲੇਰੋਮੀਟਰ, ਐਂਮੀਅੰਟ ਲਾਈਟ ਸੈਂਸਰ, ਜ਼ਾਇਰੋਸਕੋਪ, ਇੰਫ੍ਰਾਰੈੱਡ ਅਤੇ ਪ੍ਰਕਿਸਮਿਟੀ ਸੈਂਸਰ ਹੈ। ਫੋਨ ਦਾ ਡਾਈਮੈਂਸ਼ਨ 139.5x70.4x8.5 ਮਿਲੀਮੀਟਰ ਅਤੇ ਵਜਨ 131.5 ਗ੍ਰਾਮ ਹੈ। ਇਸ ਸਮਾਰਟਫੋਨ 'ਚ 3120 ਐਮ. ਏ. ਐੱਚ. ਦੀ ਬੈਟਰੀ ਹੈ।
ਇਸੁਜ਼ੂ, ਨਿਸਾਨ, ਸਕੋਡਾ ਤੇ ਕੇ. ਟੀ. ਐੱਮ. ਨੇ ਘਟਾਏ ਭਾਅ
NEXT STORY