ਗੈਜੇਟ ਡੈਸਕ—ਆਉਣ ਵਾਲੇ ਸਮੇਂ 'ਚ ਜੇਕਰ ਤੁਸੀਂ ਵੀ ਐਪਲ ਦੇ ਅਪਕਮਿੰਗ iPhone 12 ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਇਕ ਨਵੀਂ ਰਿਪੋਰਟ 'ਚ ਆਈਫੋਨ 12 ਦੇ ਬੇਸ ਮਾਡਲ ਦੀ ਕੀਮਤ ਦਾ ਖੁਲਾਸਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਐਂਟਰੀ ਲੇਵਲ iPhone 12 ਦੀ ਕੀਮਤ ਪੁਰਾਣੀ ਜਨਰੇਸ਼ਨ ਵਾਲੇ ਮਾਡਲ ਤੋਂ 50 ਡਾਲਰ ਜ਼ਿਆਦਾ ਹੋਵੇਗੀ।
MacRumors ਦੇ ਏਨਾਲਿਸਟ Jeff Pu ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਈਫੋਨ 12 ਦੇ ਬੇਸ-ਮਾਡਲ ਦੀ ਕੀਮਤ 749 ਡਾਲਰ (ਕਰੀਬ 54,800 ਰੁਪਏ) ਹੋ ਸਕਦੀ ਹੈ। ਇਸ 'ਚ 5.4 ਇੰਚ ਦੀ OLED ਡਿਸਪਲੇਅ, A14 ਚਿਪਸੈਟ, 5G/4G ਕੁਨੈਕਟੀਵਿਟੀ ਅਤੇ ਡਿਊਲ-ਕੈਮਰਾ ਸੈਟਅਪ ਵਰਗੇ ਫੀਚਰਸ ਮਿਲ ਸਕਦੇ ਹਨ।
ਆਉਣਗੇ 4 ਨਵੇਂ ਆਈਫੋਨ ਮਾਡਲਸ
- ਕੰਪਨੀ ਚਾਰ ਨਵੇਂ ਆਈਫੋਨ ਮਾਡਲ ਨੂੰ ਲਾਂਚ ਕਰੇਗੀ ਜਿਨ੍ਹਾਂ 'ਚ ਆਈਫੋਨ12, ਆਈਫੋਨ 12 ਮੈਕਸ, ਆਈਫੋਨ 12 ਪ੍ਰੋ, ਆਈਫੋਨ 12 ਪ੍ਰੋ ਮੈਕਸ ਸ਼ਾਮਲ ਹੋਣਗੇ।
- ਇਹ ਮਾਡਲਸ 5.4 ਇੰਚ, 6.1 ਇੰਚ ਅਤੇ 6.7 ਇੰਚ ਸਕਰੀਨ ਸਾਈਜ਼ ਦੇ ਨਾਲ ਆਉਣਗੇ।
- ਇਨ੍ਹਾਂ 'ਚੋਂ ਆਈਫੋਨ 12 ਅਤੇ ਆਈਫੋਨ 12 ਮੈਕਸ 'ਚ ਡਿਊਲ ਕੈਮਰਾ ਸੈਟਅਪ ਮਿਲ ਸਕਦਾ ਹੈ, ਉੱਥੇ ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ 'ਚ ਟ੍ਰਿਪਲ ਕੈਮਰਾ ਸੈਟਅਪ ਮਿਲ ਸਕਦਾ ਹੈ।
Chingari App 'ਚ ਮਿਲੀ ਵੱਡੀ ਖਾਮੀ, ਲੱਖਾਂ ਯੂਜ਼ਰਸ ਦੇ ਅਕਾਊਂਟ 'ਤੇ ਮੰਡਰਾ ਰਿਹੈ ਖਤਰਾ
NEXT STORY